ਪਠਾਨਕੋਟ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਦੇ ਸਬੰਧ 'ਚ ਸ਼ਬਦ ਗੁਰੂ ਯਾਤਰਾ ਪਠਾਨਕੋਟ ਪੁੱਜੀ। ਸ਼ਬਦ ਗੁਰੂ ਯਾਤਰਾ 7 ਜਨਵਰੀ ਨੂੰ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਸ਼ੁਰੂ ਹੋਈ ਸੀ। ਸ਼ਬਦ ਗੁਰੂ ਯਾਤਰਾ ਦੇ ਪਠਾਨਕੋਟ ਪੁੱਜਣ 'ਤੇ ਕਈ ਧਾਰਮਕ 'ਤੇ ਸਮਾਜਕ ਜਥੇਬੰਦੀਆਂ ਨੇ ਯਾਤਰਾ ਦਾ ਨਿੱਘਾ ਸਵਾਗਤ ਕੀਤਾ।
ਯਾਤਰਾ ਦੇ ਦਰਸ਼ਨਾਂ ਦੇ ਲਈ ਭਾਰੀ ਗਿਣਤੀ 'ਚ ਸੰਗਤ ਪੁੱਜੀ। ਯਾਤਰਾ ਦੇ ਨਾਲ ਆਈਆ ਸੰਗਤਾਂ ਲਈ ਸ਼ਹਿਰ ਵਾਸੀਆ ਨੇ ਵੱਖ ਵੱਖ ਥਾਵਾਂ 'ਤੇ ਲੰਗਰ ਲਗਾਏ ਹੋਏ ਸਨ। ਇਹ ਯਾਤਰਾ ਪੂਰਾ ਦਿਨ ਪਠਾਨਕੋਟ ਰੁਕੇਗੀ ਤੇ ਅਗਲੇ ਦਿਨ ਯਾਤਰਾ ਦੀਨਾਨਗਰ ਨੂੰ ਰਵਾਨਾ ਹੋਵੇਗੀ। ਇਸ ਬਾਰੇ ਸੰਗਤਾਂ ਨੇ ਕਿਹਾ ਕਿ ਸ਼ਬਦ ਗੁਰੂ ਯਾਤਰਾ ਦਾ ਦੀਦਾਰ ਕਰਕੇ ਉਨ੍ਹਾਂ ਦਾ ਜੀਵਨ ਸਫ਼ਲ ਹੋ ਗਿਆ ਹੈ।