ਬਰਨਾਲਾ: ਜ਼ਿਲ੍ਹਾ ਬਰਨਾਲਾ ਵਿੱਚ ਦੇਰ ਰਾਤ ਤੋਂ ਸੋਮਵਾਰ ਸ਼ਾਮ ਤੱਕ ਮੀਂਹ ਪੈਣਾ ਜਾਰੀ ਰਿਹਾ। ਇਸ ਮੀਂਹ ਨੇ ਠੰਢ ਵਧਾ ਦਿੱਤੀ ਹੈ। ਸੁੱਕੀ ਠੰਢ ਤੋਂ ਲੋਕਾਂ ਨੂੰ ਰਾਹਤ ਮਿਲ ਹੈ, ਜਦਕਿ ਤਾਪਮਾਨ ਦਾ ਪਾਰਾ ਬਿਲਕੁਲ ਹੇਠਾਂ ਆ ਗਿਆ ਹੈ। ਉੱਥੇ ਇਸ ਮੀਂਹ ਨੂੰ ਫ਼ਸਲਾਂ ਲਈ ਬਹੁਤ ਲਾਹੇਵੰਦ ਮੰਨਿਆ ਜਾ ਰਿਹਾ ਹੈ। ਕਣਕ ਸਮੇਤ ਸਾਰੀਆਂ ਹੀ ਫ਼ਸਲਾਂ ਲਈ ਇਹ ਮੀਂਹ ਲਾਭਦਾਇਕ ਹੋਵੇਗਾ। ਖੇਤੀਬਾੜੀ ਵਿਭਾਗ ਵੀ ਇਸ ਗੱਲ ਦਾ ਹੁੰਗਾਰਾ ਭਰ ਰਿਹਾ ਹੈ। ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਜਗਦੀਸ਼ ਸਿੰਘ ਨੇ ਕਿਹਾ ਕਿ ਮੀਂਹ ਨਾਲ ਕਣਕ ਅਤੇ ਹੋਰ ਫ਼ਸਲਾਂ ਨੂੰ ਫ਼ਾਇਦਾ ਹੋਵੇਗਾ ਅਤੇ ਫ਼ਸਲਾਂ ਦਾ ਵਾਧਾ ਅਤੇ ਵਿਕਾਸ ਹੋਵੇਗਾ।
ਇਸ ਸਬੰਧੀ ਬਰਨਾਲਾ ਦੇ ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਜਗਦੀਸ਼ ਸਿੰਘ ਨੇ ਕਿਹਾ ਕਿ ਪਿਛਲੇ ਤਿੰਨ ਮਹੀਨੇ ਤੋਂ ਬਿਲਕੁਲ ਸੁੱਕਾ ਮੌਸਮ ਚੱਲ ਰਿਹਾ ਸੀ। ਇਸ ਦਰਮਿਆਨ ਕਣਕ ਦੀ ਬਿਜਾਈ ਵੀ ਹੋਈ ਅਤੇ ਪਹਿਲਾ ਪਾਣੀ ਵੀ ਕਿਸਾਨਾਂ ਨੇ ਲਗਾ ਦਿੱਤਾ ਅਤੇ ਕੋਈ ਮੀਂਹ ਨਹੀਂ ਪਿਆ। ਇਸ ਕਾਰਨ ਖੇਤਾਂ ਵਿੱਚ ਸਿੱਲ੍ਹ ਨਹੀਂ ਮਿਲ ਰਹੀ ਸੀ, ਜਿਸ ਕਾਰਨ ਕਣਕ ਦਾ ਵਾਧਾ ਰੁਕਿਆ ਹੋਇਆ ਸੀ। ਅੱਜ ਦਾ ਫਸਲਾਂ ਲਈ ਵਰਦਾਨ ਸਾਬਿਤ ਹੋਵੇਗਾ।
ਕਿਸਾਨਾਂ ਨੂੰ ਵਿਸ਼ੇਸ਼ ਸਲਾਹ
ਜ਼ਿਲ੍ਹਾ ਖੇਤੀਬਾੜੀ ਅਫਸਰ ਨੇ ਕਿਹਾ ਕਿ ਜਿਨ੍ਹਾਂ ਖੇਤਾਂ ਵਿੱਚ ਪਹਿਲਾਂ ਪਾਣੀ ਲੱਗਿਆ ਹੋਇਆ ਹੈ, ਉਹਨਾਂ ਕਿਸਾਨਾਂ ਨੂੰ ਇਸ ਮੀਂਹ ਕਾਰਣ ਫ਼ਸਲ ਵੱਲ ਧਿਆਨ ਰੱਖਣ ਦੀ ਲੋੜ ਹੈ ਤਾਂ ਕਿ ਕਣਕ ਦੀ ਫ਼ਸਲ ਉਪਰ ਇਸ ਪਾਣੀ ਦਾ ਬੁਰਾ ਪ੍ਰਭਾਵ ਨਾ ਪਵੇ ਅਤੇ ਕਣਕ ਦੀ ਫ਼ਸਲ ਪੀਲੀ ਨਾ ਪਵੇ। ਜਦਕਿ ਬਹੁਤੀ ਕਣਕ ਦੀ ਫ਼ਸਲ ਅਜੇ ਪਹਿਲੇ ਪਾਣੀ ਤੋਂ ਵਾਂਝੀ ਹੀ ਹੈ, ਜਿਸ ਨੂੰ ਇਸ ਮੀਂਹ ਨਾਲ ਲਾਭ ਹੋਵੇਗਾ। ਉਹਨਾਂ ਕਿਹਾ ਕਿ ਖੁਸ਼ਕ ਮੌਸਮ ਦੇ ਚੱਲਦਿਆਂ ਇਹ ਮੀਂਹ ਬਹੁਤ ਜ਼ਰੂਰੀ ਸੀ। ਕਣਕ ਦੀ ਫ਼ਸਲ ਸਮੇਤ ਹੋਰ ਸਾਰੀਆਂ ਫ਼ਸਲਾਂ ਦੇ ਵਾਧੇ ਅਤੇ ਵਿਕਾਸ ਲਈ ਇਹ ਮੀਂਹ ਬਹੁਤ ਲਾਹੇਵੰਦ ਰਹੇਗਾ।
- ਸੰਯੁਕਤ ਕਿਸਾਨ ਮੋਰਚੇ ਵੱਲੋਂ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ, ਕਿਸਾਨ ਆਗੂ ਉਗਰਾਹਾਂ ਅਤੇ ਧਨੇਰ ਕੇਂਦਰ ਸਰਕਾਰ ਤੇ ਵਰ੍ਹੇ
- ਪਰਾਲੀ ਨੂੰ ਅੱਗ ਲਗਾਉਣ ਦੇ ਬਰਨਾਲਾ ਵਿੱਚ 90 ਫ਼ੀਸਦੀ ਮਾਮਲੇ ਘਟੇ, ਚੰਗੀ ਕਾਰਗੁਜ਼ਾਰੀ ਵਾਲੇ ਅਧਿਕਾਰੀਆਂ ਨੂੰ ਕੀਤਾ ਸਨਮਾਨਿਤ
- ਬੱਚਿਆਂ ਲਈ ਸਰਕਾਰ ਦਾ ਵੱਡਾ ਫੈਸਲਾ, ਹੁਣ 5ਵੀਂ ਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਹੋਣਾ ਪਵੇਗਾ ਸਾਵਧਾਨ, ਪੜੋ ਕੀ ਆਇਆ ਫਰਮਾਨ
ਗੁਲਾਬੀ ਸੁੰਡੀ ਤੋਂ ਛੁਟਕਾਰਾ ਮਿਲਣ ਦੀ ਆਸ
ਇਸ ਮੀਂਹ ਨਾਲ ਕਣਕ ਦੀ ਫ਼ਸਲ ਉਪਰ ਹੋਏ ਗੁਲਾਬੀ ਸੁੰਡੀ ਦੇ ਹਮਲੇ ਤੋਂ ਛੁਟਕਾਰਾ ਮਿਲਣ ਦੀ ਵੀ ਆਸ ਹੈ। ਭਾਵੇਂ ਖੇਤੀਬਾੜੀ ਵਿਭਾਗ ਬਰਨਾਲਾ ਜ਼ਿਲ੍ਹੇ ਵਿੱਚ ਗੁਲਾਬੀ ਸੁੰਡੀ ਦੇ ਖ਼ਾਤਮੇ ਦੀ ਗੱਲ ਕਹਿ ਰਿਹਾ ਹੈ ਪਰ ਕਿਸਾਨਾਂ ਅਨੁਸਾਰ ਅਜੇ ਵੀ ਗੁਲਾਬੀ ਸੁੰਡੀ ਕਣਕ ਉੱਪਰ ਹੈ। ਜਿਸ ਕਰਕੇ ਇਸ ਮੀਂਹ ਕਾਰਨ ਠੰਢ ਵਧਣ ਦੇ ਮੱਦੇਨਜ਼ਰ ਗੁਲਾਬੀ ਸੁੰਡੀ ਦੇ ਖ਼ਤਮ ਹੋਣ ਦੀ ਸੰਭਾਵਨਾ ਹੈ।