ETV Bharat / state

ਗਣੇਸ਼ ਚਤੁਰਥੀ ਮੌਕੇ ਮੂਰਤੀਕਾਰ ਹੋਏ ਵਿਹਲੇ, ਨਹੀਂ ਵਿੱਕ ਰਹੀਆਂ ਮੂਰਤੀਆਂ - ਗਣੇਸ਼ ਚਤੁਰਥੀ ਉੱਤੇ ਕੋਰੋਨਾ ਦਾ ਅਸਰ

ਕੋਰੋਨਾ ਵਾਇਰਸ ਕਰ ਕੇ ਗਣੇਸ਼ ਚਤੁਰਥੀ ਮੌਕੇ ਮੂਰਤੀਕਾਰਾਂ ਨੂੰ ਕਾਫ਼ੀ ਘਾਟਾ ਹੋ ਰਿਹਾ ਹੈ, ਲੋਕ ਵੱਡੀਆਂ ਮੂਰਤੀਆਂ ਖ਼ਰੀਦਣ ਦੀ ਥਾਂ ਹੁਣ ਛੋਟੀਆਂ-ਛੋਟੀਆਂ ਮੂਰਤੀ ਖ਼ਰੀਦ ਕੇ ਹੀ ਪੂਜਾ ਕਰ ਰਹੇ ਹਨ।

ਗਣੇਸ਼ ਚਤੁਰਥੀ ਮੌਕੇ ਮੂਰਤੀਕਾਰ ਹੋਏ ਵਿਹਲੇ, ਨਹੀਂ ਵਿੱਕ ਰਹੀਆਂ ਮੂਰਤੀਆਂ

author img

By

Published : Aug 19, 2020, 8:52 PM IST

ਪਠਾਨਕੋਟ: ਕੋਰੋਨਾ ਮਹਾਂਮਾਰੀ ਜਿਸ ਨੇ ਜ਼ਿਆਦਾਤਰ ਰੁਜ਼ਗਾਰ ਖ਼ਤਮ ਕਰ ਦਿੱਤਾ ਹੈ ਅਤੇ ਛੋਟੇ ਰੁਜ਼ਗਾਰਾਂ ਉੱਪਰ ਇਸ ਦਾ ਕਾਫ਼ੀ ਅਸਰ ਦੇਖਣ ਨੂੰ ਮਿਲਿਆ ਹੈ। ਕੁੱਝ ਦਿਨ ਬਾਅਦ ਗਣੇਸ਼ ਚਤੁਰਥੀ ਹੈ ਅਤੇ ਗਣੇਸ਼ ਚਤੁਰਥੀ ਉੱਤੇ ਲੋਕ ਆਪਣੇ ਘਰਾਂ ਵਿੱਚ ਗਣੇਸ਼ ਦੀ ਮੂਰਤੀ ਲਿਆ ਕੇ ਪੂਜਾ ਕਰਦੇ ਹਨ।

ਗਣੇਸ਼ ਚਤੁਰਥੀ ਮੌਕੇ ਮੂਰਤੀਕਾਰ ਹੋਏ ਵਿਹਲੇ, ਨਹੀਂ ਵਿੱਕ ਰਹੀਆਂ ਮੂਰਤੀਆਂ

ਲੋਕ ਆਪਣੀ ਹੈਸੀਅਤ ਦੇ ਹਿਸਾਬ ਦੇ ਨਾਲ ਗਣੇਸ਼ ਚਤੁਰਥੀ ਮੌਕੇ ਛੋਟੀ ਅਤੇ ਵੱਡੀਆਂ ਮੂਰਤੀਆਂ ਆਪਣੇ ਘਰ ਵਿੱਚ ਲੈ ਕੇ ਆਉਂਦੇ ਹਨ, ਪਰ ਇਸ ਬਾਰ ਗਣੇਸ਼ ਚਤੁਰਥੀ ਮੌਕੇ ਕੋਰੋਨਾ ਮਹਾਂਮਾਰੀ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਜਿੱਥੇ ਲੋਕ ਆਪਣੇ ਘਰਾਂ ਵਿੱਚ ਗਣੇਸ਼ ਜੀ ਦੀਆਂ ਵੱਡੀਆਂ ਮੂਰਤੀਆਂ ਨਾ ਲਿਜਾ ਕੇ ਛੋਟੀਆਂ ਮੂਰਤੀਆਂ ਨੂੰ ਪਸੰਦ ਕਰ ਰਹੇ ਹਨ ਜਿਸ ਨਾਲ ਜਿੱਥੇ ਕਿ ਮੂਰਤੀਕਾਰਾਂ ਦਾ ਰੁਜ਼ਗਾਰ ਵੀ ਠੱਪ ਹੋਣ ਦੀ ਕਗਾਰ ਉੱਤੇ ਹੈ।

ਹਿਮਾਚਲ ਪ੍ਰਦੇਸ਼ ਤੋਂ ਪਠਾਨਕੋਟ ਵਿਖੇ ਮੂਰਤੀ ਲੈਣ ਆਏ ਇੱਕ ਗ੍ਰਾਹਕ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਰ ਕੇ ਹਿਮਾਚਲ ਵਿੱਚ ਮੂਰਤੀਆਂ ਨਹੀਂ ਮਿਲ ਰਹੀਆਂ ਹਨ, ਜਿਸ ਕਰ ਕੇ ਉਹ ਇੱਥੇ ਮੂਰਤੀਆਂ ਲੈਣ ਆਏ ਹਨ।

ਉੱਥੇ ਹੀ ਪਠਾਨਕੋਟ ਦੇ ਇੱਕ ਮੂਰਤੀਕਾਰ ਨੇ ਦੱਸਿਆ ਕੋਰੋਨਾ ਵਾਇਰਸ ਕਰ ਕੇ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋ ਰਿਹਾ ਹੈ, ਕਿਉਂਕ ਕੋਰੋਨਾ ਨੇ ਇੱਕ ਤਾਂ ਉਨ੍ਹਾਂ ਨੂੰ ਬੇਰੁਜ਼ਗਾਰ ਕਰ ਦਿੱਤਾ ਹੈ ਅਤੇ ਦੂਸਰਾ ਉਨ੍ਹਾਂ ਦੀ ਕੋਈ ਵਿਕਰੀ ਨਹੀਂ ਹੋ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.