ਪਠਾਨਕੋਟ: ਦੀ ਰੈਵੀਨਿਊ ਪਟਵਾਰ ਯੂਨੀਅਨ ਵੱਲੋਂ ਅੱਜ ਹਲਕਾ ਭੋਆ ਦੇ ਵਿਧਾਇਕ ਜੋਗਿੰਦਰ ਪਾਲ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੰਗ ਪੱਤਰ ਵਿੱਚ ਯੂਨੀਅਨ ਨੇ ਕਲੈਰੀਕਲ ਸਟਾਫ ਵੱਲੋਂ ਮੰਗੀ ਜਾ ਰਹੀ ਤਰੱਕੀ ਦਾ ਵਿਰੋਧ ਕੀਤਾ ਤੇ ਆਪਣੀ ਹੱਕੀ ਤਰੱਕੀ ਦੀ ਮੰਗ ਕੀਤੀ।
ਜੋਗਿੰਦਰ ਸਿੰਘ ਨੇ ਕਿਹਾ ਕਲੈਰੀਕਲ ਸਟਾਫ਼ ਵੱਲੋਂ ਜੋ 25 ਫੀਸਦੀ ਨਾਈਬ ਤਹਿਸੀਲਦਾਰ ਦੇ ਕੋਟੇ ਵਿੱਚ ਮੰਗ ਕੀਤੀ ਗਈ ਹੈ ਉਹ ਨਾਜਾਇਜ਼ ਮੰਗ ਹੈ। ਉਨ੍ਹਾਂ ਨੇ ਕਿਹਾ ਕਿ ਕਲੈਰੀਕਲ ਵਿਭਾਗ ਵਿੱਚ ਪਹਿਲਾਂ ਹੀ 4 ਤਰੱਕੀਆਂ ਮਿਲਦੀਆਂ ਹਨ ਜਦਕਿ ਪਟਵਾਰੀ ਤੇ ਕਾਣਗੋ ਨੂੰ ਨਾਇਬ ਤਹਿਸੀਲਦਾਰ ਦੀ ਤਰੱਕੀ ਮਿਲਦੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਇਹ ਤਰੱਕੀ ਵੀ ਕਲੈਰੀਕਲ ਵਿਭਾਗ ਲੈ ਜਾਵੇਗਾ ਤਾਂ ਪਟਵਾਰੀ, ਪਟਵਾਰੀ ਹੀ ਰਹਿ ਜਾਣਗੇ। ਉਨ੍ਹਾਂ ਨੇ ਵਿਧਾਇਕ ਨੂੰ ਮੰਗ ਪੱਤਰ ਦਿੰਦੇ ਹੋਏ ਅਪੀਲ ਕੀਤੀ ਉਨ੍ਹਾਂ ਦੀ ਤਰੱਕੀ ਨੂੰ ਕਲੈਰੀਕਲ ਵਿਭਾਗ ਨੂੰ ਨਾ ਦਿੱਤੀ ਜਾਵੇ।
ਵਿਧਾਇਕ ਜੋਗਿੰਦਰ ਪਾਲ ਨੇ ਕਿਹਾ ਕਿ ਦੀ ਰੈਵੀਨਿਊ ਪਟਵਾਰ ਯੂਨੀਅਨ ਵੱਲੋਂ ਜੋ ਮੰਗ ਪੱਤਰ ਦਿੱਤਾ ਗਿਆ ਹੈ ਇਸ ਵਿੱਚ ਉਨ੍ਹਾਂ ਦੀ ਜਾਇਜ਼ ਮੰਗ ਹੈ। ਉਨ੍ਹਾਂ ਨੇ ਕਿਹਾ ਕਿ ਉਹ ਰੈਵੀਨਿਊ ਪਟਵਾਰ ਯੂਨੀਅਨ ਦੀ ਮੰਗ ਦੇ ਨਾਲ ਹਨ।
ਇਹ ਵੀ ਪੜ੍ਹੋ: ਮਾਨਸਾ ਸਿਵਲ ਹਸਪਤਾਲ ਦੇ ਹਾਲਾਤ ਮਾੜੇ