ਪਠਾਨਕੋਟ: ਬੀਤੇ ਦਿਨ ਪਠਾਨਕੋਟ ਰਣਜੀਤ ਸਾਗਰ ਵਿੱਚ ਸੈਨਾ ਦਾ ਇੱਕ ਹੈਲੀਕਪਟਰ ਹਾਦਸਾ(Helicopter crash) ਹੋ ਗਿਆ। ਹਾਦਸੇ ਦੇ ਸਮਾਂ ਲਾਪਤਾ ਹੋਏ ਦੋ ਪਾਇਲਟਾਂ ਦੀ ਤਲਾਸ਼ ਅਜੇ ਜਾਰੀ ਹੈ। ਜੰਮੂ-ਕਸ਼ਮੀਰ ਪੁਲਿਸ ਅਤੇ ਪੰਜਾਬ ਪੁਲਿਸ ਲਾਪਤਾ ਪਾਇਲਟਾਂ ਦੀ ਤਲਾਸ਼ ਲਈ ਬਚਾਅ ਮੁਹਿੰਮ ਚਲਾ ਰਹੀ ਹੈ। ਨੌਸੈਨਾ ਦੇ ਮਾਹਰ ਅਤੇ ਐਨਡੀਆਰਐਫ ਦੀਆਂ ਟੀਮਾਂ ਤਲਾਸ਼ ਕਰ ਰਹੀਆਂ ਹਨ।
ਰਣਜੀਤ ਸਾਗਰ ਡੈਮ ਜੋ ਕਿ ਪਠਾਨਕੋਟ ਦੇ ਵਿਚ ਬਣਾਇਆ ਗਿਆ ਹੈ ਪਰ ਇਸ ਦੀ ਝੀਲ ਪੰਜਾਬ ਹਿਮਾਚਲ ਅਤੇ ਜੰਮੂ ਤਿੰਨਾਂ ਸੂਬਿਆਂ ਨੂੰ ਲੱਗਦੀ ਹੈ। ਜਿਸ ਦੇ ਕਾਰਨ ਤਿੰਨਾਂ ਸੂਬਿਆਂ ਦੇ ਵਿੱਚ ਇਸ ਦਾ ਪਾਣੀ ਵਰਤਿਆ ਜਾਂਦਾ ਹੈ।
ਡੈਮ ਕਦੋਂ ਬਣਿਆਂ, ਕਿੰਨੀ ਮਾਤਰਾ ਵਿੱਚ ਬਿਜਲੀ ਓਤਪਾਦਨ ਹੁੰਦਾ ਹੈ।
ਰਣਜੀਤ ਸਾਗਰ ਡੈਮ ਦਾ ਕੰਮ 80 ਦੇ ਦਹਾਕੇ ਵਿੱਚ ਸ਼ੁਰੂ ਹੋਇਆ ਅਤੇ 2001 ਵਿੱਚ ਇਹ ਬਣ ਕੇ ਤਿਆਰ ਹੋਇਆ। ਜਿਸ ਤੋ ਬਾਅਦ ਲੋਕਾਂ ਦੇ ਲਈ ਸ਼ੁਰੂ ਕਰ ਦਿੱਤਾ ਗਿਆ। ਜਿਸ ਦੇ ਵਿਚ ਕਰੀਬ 600 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਜਾਂਦਾ ਹੈ। ਇਸ ਵਿੱਚ ਚਾਰ ਟਰਬਾਈਨਾਂ ਲਗਾਤਾਰ ਚਲਦੀਆਂ ਹਨ ਜੋ ਕਿ 150-150 ਮੈਗਾਵਾਟ ਬਿਜਲੀ ਉਤਪਾਦਨ ਕਰਦੀਆਂ ਹਨ।
ਜੇਕਰ ਰਣਜੀਤ ਸਾਗਰ ਡੈਮ ਦੀ ਜੇ ਝੀਲ ਬਹੁਤ ਲੰਬੀ ਹੈ। ਜੋ ਕਿ ਨਾਂ ਸਿਰਫ ਪੰਜਾਬ ਬਲਕਿ ਜੰਮੂ ਅਤੇ ਹਿਮਾਚਲ ਨੂੰ ਨਾਲ ਜਾ ਮਿਲਦੀ ਹੈ। ਜਿਸ ਦੇ ਕਾਰਨ ਇਸ ਝੀਲ ਦੇ ਵਿੱਚ ਡੈਮ ਪੰਜ ਸੌ ਸੈਂਤੀ ਮੀਟਰ ਤੱਕ ਪਾਣੀ ਸਟੋਰ ਕਰ ਸਕਦਾ ਹੈ। ਇਸ ਸਮੇਂ ਰਣਜੀਤ ਸਾਗਰ ਡੈਮ ਦੀ ਝੀਲ ਦਾ ਪੱਧਰ ਪੰਜ ਸੌ ਸੱਤ ਅਤੇ ਅੱਠ ਮੀਟਰ ਦੇ ਲਗਪਗ ਚਲ ਰਿਹਾ
ਇਹ ਹੀ ਨਹੀਂ ਰਾਵੀ ਦਰਿਆ ਤੇ ਬਣਿਆ ਇਹ ਡੈਮ ਨਾਂ ਸਿਰਫ ਪੰਜਾਬ ਦੇ ਕਿਸਾਨਾਂ ਨੂੰ ਪਾਣੀ ਮੁਹੱਈਆ ਕਰਵਾਉਂਦਾ ਹੈ ਬਲਕਿ ਜੰਮੂ ਰਾਜਸਥਾਨ ਤੱਕ ਇਸ ਦਾ ਪਾਣੀ ਜਾਂਦਾ ਹੈ। ਜਿਸ ਦੇ ਚਲਦੇ ਨਾ ਸਿਰਫ ਬਿਜਲੀ ਦਾ ਉਤਪਾਦਨ ਹੁੰਦਾ ਹੈ ਬਲਕਿ ਕਿਸਾਨਾਂ ਨੂੰ ਵੀ ਇਸ ਦੇ ਨਾਲ ਬਹੁਤ ਜ਼ਿਆਦਾ ਫ਼ਾਇਦਾ ਮਿਲਦਾ ਹੈ।
ਰਣਜੀਤ ਸਾਗਰ ਡੈਮ ਦੇਸ਼ ਵਿੱਚ ਬਿਜਲੀ ਉਤਪਾਦਨ ਕਰਨ ਤੋਂ ਬਾਅਦ ਰਾਵੀ ਦਰਿਆ ਦੇ ਰਸਤੇ ਸਾਰਾ ਪਾਣੀ ਮਾਧੋਪੁਰ ਹੈੱਡਵਰਕਸ ਤੇ ਉੱਪਰ ਇਕੱਠਾ ਕੀਤਾ ਜਾਂਦਾ ਹੈ। ਜਿਸ ਦੇ ਵਿਚ ਇਕ ਅੱਪਰਬਾਰੀ ਦੁਆਬ ਬਿਆਸ ਲਿੰਕ ਨਹਿਰ ਅਤੇ ਇਕ ਅੱਪਰ ਬਾਰੀ ਦੋਆਬ ਨਹਿਰ ਦੋ ਨਹਿਰਾਂ ਨਿਕਲਦੀਆਂ ਹਨ।
- ਰਣਜੀਤ ਸਾਗਰ ਡੈਮ ਦਾ ਕੰਮ 80 ਦੇ ਦਹਾਕੇ ਤੋ ਸੁਰੂ ਹੋ ਕੇ 2001 ਤੱਕ ਚੱਲਿਆ
- ਇਕ ਦਿਨ ਵਿੱਚ 600 ਮੈਗਾਵਾਟ ਬਿਜਲੀ ਉਤਪਾਦਨ ਹੁੰਦੀ ਹੈ।
- ਡੈਮ ਰਣਜੀਤ ਸਾਗਰ ਝੀਲ ਵਿੱਚ 537 ਮੀਟਰ ਤੱਕ ਪਾਣੀ ਸਟੋਰ ਕੀਤਾ ਜਾ ਸਕਦਾ ਹੈ।
- ਡੈਮ ਦਾ ਪਾਣੀ ਰਾਜਸਥਾਨ,ਜੰਮੂ,ਹਿਮਾਚਲ ਅਤੇ ਪੰਜਾਬ ਵਿੱਚ ਜਾਂਦਾ ਹੈ
ਇਹ ਵੀ ਪੜ੍ਹੋ :- PM ਮੋਦੀ ਨੇ ਮਹਿਲਾ ਹਾਕੀ ਟੀਮ ਅਤੇ ਕੋਚ ਦੀ ਸ਼ਲਾਘਾ ਕੀਤੀ