ETV Bharat / state

Bharat Jodo Yatra in Punjab Updates ਅੱਜ ਰਾਤ ਪਠਾਨਕੋਟ 'ਚ ਰੁਕਣਗੇ ਰਾਹੁਲ ਗਾਂਧੀ, ਭਲਕੇ ਮਲਿਕਪੁਰ 'ਚ ਵਿਸ਼ਾਲ ਰੈਲੀ

ਅੱਜ ਸ਼ਾਮ ਤੱਕ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਹਿਮਾਚਲ ਤੋਂ ਹੁੰਦੇ ਹੋਏ ਪੰਜਾਬ ਦੇ ਪਠਾਨਕੋਟ ਵਿੱਚ ਦਾਖਲ ਹੋ ਜਾਵੇਗੀ। 19 ਜਨਵਰੀ ਨੂੰ ਪਠਾਨਕੋਟ ਵਿੱਚ ਰਾਹੁਲ ਗਾਂਧੀ ਰੈਲੀ ਕਰਨਗੇ ਜਿਸ ਤੋਂ ਬਾਅਦ ਉਹ ਜਨਸਭਾ ਨੂੰ ਸੰਬੋਧਨ ਕਰਨਗੇ।

Bharat Jodo Yatra Updates
Bharat Jodo Yatra Updates
author img

By

Published : Jan 18, 2023, 10:11 AM IST

Updated : Jan 18, 2023, 4:20 PM IST

ਅੱਜ ਰਾਤ ਪਠਾਨਕੋਟ 'ਚ ਰੁਕਣਗੇ ਰਾਹੁਲ ਗਾਂਧੀ, ਭਲਕੇ ਮਲਿਕਪੁਰ 'ਚ ਵਿਸ਼ਾਲ ਰੈਲੀ

ਪਠਾਨਕੋਟ: ਕੰਨਿਆਕੁਮਾਰੀ ਤੋਂ ਚੱਲੀ ਭਾਰਤ ਜੋੜੋ ਯਾਤਰਾ ਪੰਜਾਬ ਵਿੱਚ ਆ ਚੁੱਕੀ ਹੈ। ਇਸ ਦਾ ਰੂਟ ਮੰਗਲਵਾਰ ਰਾਤ ਮੁਕੇਰੀਆ ਤੋਂ ਮਾਨਸਰ ਟੋਲ ਪਲਾਜ਼ੇ ਰਾਹੀਂ ਹਿਮਾਚਲ ਪ੍ਰਦੇਸ਼ ਵਿੱਚ ਗਿਆ। ਬੁੱਧਵਾਰ ਯਾਨੀ ਅੱਜ ਭਾਰਤ ਜੋੜੋ ਯਾਤਰਾ ਸਾਰਾ ਦਿਨ ਹਿਮਾਚਲ ਪ੍ਰਦੇਸ਼ ਵਿੱਚ ਕਰੀਬ 24 ਕਿਮੀ. ਦਾ ਸਫਰ ਤੈਅ ਕਰੇਗੀ। ਬੁੱਧਵਾਰ ਨੂੰ ਸ਼ਾਮ ਜਾਂ ਰਾਤ ਤੱਕ ਰਾਹੁਲ ਗਾਂਧੀ ਦੀ ਯਾਤਰਾ ਪਠਾਨਕੋਟ, ਪੰਜਾਬ ਵਿੱਚ ਦਾਖਲ ਹੋ ਜਾਵੇਗੀ। ਜਾਣਕਾਰੀ ਅਨੁਸਾਰ ਰਾਹੁਲ ਗਾਂਧੀ ਦਾ ਰਾਤ ਨੂੰ ਠਹਿਰਾਅ ਪਠਾਨਕੋਟ ਵਿੱਚ ਹੋਵੇਗਾ।

ਇੰਝ ਰਹੇਗਾ ਹਿਮਾਚਲ-ਪਠਾਨਕੋਟ-ਜੰਮੂ ਕਸ਼ਮੀਰ ਰੂਟ: ਹਲਕਾ ਪਠਾਨਕੋਟ ਤੋਂ ਸਾਬਕਾ ਵਿਧਾਇਕ ਅਮਿਤ ਵਿਜ ਨੇ ਦੱਸਿਆ ਕਿ ਮੰਗਲਵਾਰ ਨੂੰ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਮੁਕੇਰੀਆ ਤੋਂ ਹੁੰਦੇ ਹੋਏ ਮਾਨੇਸਰ ਟੋਲ ਪਲਾਜ਼ਾ ਰਾਹੀਂ ਹਿਮਾਚਲ ਪ੍ਰਦੇਸ਼ ਵਿੱਚ ਦਾਖਲ ਹੋਈ। ਜਿਸ ਤੋਂ ਬਾਅਦ ਯਾਤਰਾ ਕਾਗੜਾ ਪਹੁੰਚੀ ਜਿੱਥੇ ਰਾਹੁਲ ਗਾਂਧੀ ਨੇ ਸੰਬੋਧਨ ਕੀਤਾ।

CM ਸੁਖਵਿੰਦਰ ਸਿੰਘ ਵੱਲੋਂ ਯਾਤਰਾ ਦਾ ਸਵਾਗਤ: ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਅੱਜ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿੱਚ ਪਹੁੰਚੀ। ਹਿਮਾਚਲ ਪਹੁੰਚਣ 'ਤੇ ਸੀ.ਐਮ ਸੁਖਵਿੰਦਰ ਸਿੰਘ ਵੱਲੋਂ ਯਾਤਰਾ ਦਾ ਸਵਾਗਤ ਕੀਤਾ ਗਿਆ। ਇਸ ਦੌਰਾਨ ਕਾਂਗਰਸ ਦੀ ਸੂਬਾ ਪ੍ਰਧਾਨ ਪ੍ਰਤਿਭਾ ਸਿੰਘ, ਹਿਮਾਚਲ ਕਾਂਗਰਸ ਦੇ ਇੰਚਾਰਜ ਰਾਜੀਵ ਸ਼ੁਕਲਾ, ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ, ਮੰਤਰੀ ਧਨੀਰਾਮ ਸ਼ਾਂਡਿਲ, ਮੰਤਰੀ ਵਿਕਰਮਾਦਿਤਿਆ ਅਤੇ ਹੋਰ ਮੰਤਰੀ ਸ਼ਾਮਲ ਸਨ। ਇਸ ਦੇ ਨਾਲ ਹੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਰਿਸੈਪਸ਼ਨ ਦੌਰਾਨ ਦਿੱਤੇ ਗਏ ਹਿਮਾਚਲ ਸ਼ਾਲ ਨੂੰ ਪਹਿਨ ਕੇ ਯਾਤਰਾ ਦੀ ਸ਼ੁਰੂਆਤ ਕੀਤੀ।

ਹਿਮਾਚਲ ਦਾ ਪੂਰਾ ਰੂਟ ਬਦਲਿਆ: ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਹਿਮਾਚਲ ਦਾ ਪੂਰਾ ਰੂਟ ਬਦਲ ਦਿੱਤਾ ਗਿਆ ਹੈ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਪ੍ਰਤਿਭਾ ਸਿੰਘ ਨੇ ਇਸ ਦੀ ਮੰਗ ਨਹੀਂ ਕੀਤੀ ਸੀ। ਰਾਹੁਲ ਗਾਂਧੀ ਨੇ ਕਿਹਾ ਕਿ ਹਿਮਾਚਲ ਨੂੰ ਹੋਰ ਸਮਾਂ ਮਿਲਣਾ ਚਾਹੀਦਾ ਸੀ, ਪਰ ਪ੍ਰੋਗਰਾਮ ਪਹਿਲਾਂ ਹੀ ਤੈਅ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਜਪਾ ਅਤੇ ਆਰਐਸਐਸ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਆਰਐਸਐਸ ਦੇਸ਼ ਵਿੱਚ ਹਿੰਸਾ ਅਤੇ ਡਰ ਫੈਲਾ ਰਹੇ ਹਨ। ਸਾਨੂੰ ਆਪਣੇ ਮਨ ਦੀ ਗੱਲ ਕਰਨ ਦੀ ਇਜਾਜ਼ਤ ਨਹੀਂ ਹੈ। ਇਸ ਲਈ ਇਸ ਦੌਰੇ ਰਾਹੀਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਿਆ ਜਾ ਰਿਹਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ 2-3 ਲੋਕਾਂ ਲਈ ਚਲਾਈ ਜਾ ਰਹੀ ਹੈ।

ਅਮਿਤ ਵਿਜ ਨੇ ਦੱਸਿਆ ਕਿ ਸ਼ਾਮ ਤੱਕ ਭਾਰਤ ਜੋੜੋ ਯਾਤਰਾ ਪਠਾਨਕੋਟ ਵਿੱਚ ਪ੍ਰਵੇਸ਼ ਹੋ ਜਾਵੇਗੀ ਅਤੇ ਰਾਤ ਨੂੰ ਸ਼ਾਹ ਕਾਲੋਨੀ ਵਿੱਚ ਠਹਿਰਾਅ ਹੋਵੇਗਾ। ਫਿਰ 19 ਤਰੀਕ ਨੂੰ ਪਠਾਨਕੋਟ ਵਿੱਚ ਰਾਹੁਲ ਗਾਂਧੀ ਦੀ ਵਿਸ਼ਾਲ ਰੈਲੀ ਹੋਵੇਗੀ। ਉਸ ਤੋਂ ਬਾਅਦ ਦੁਪਹਿਰ 2 ਤੋਂ ਢਾਈ ਵਜੇ ਤੋਂ ਬਾਅਦ ਭਾਰਤ ਜੋੜੋ ਯਾਤਰਾ ਪੰਜਾਬ ਵੱਲੋਂ ਜੰਮੂ ਕਸ਼ਮੀਰ ਨੂੰ ਹੈਂਡ ਓਵਰ ਕੀਤੀ ਜਾਵੇਗੀ।

ਪਠਾਨਕੋਟ ਵਿੱਚ ਵਿਸ਼ਾਲ ਰੈਲੀ: ਰਾਹੁਲ ਗਾਂਧੀ 19 ਤਰੀਕ ਨੂੰ ਮਲਿਕਪੁਰ ਚੌਂਕ ਵਿੱਚ ਇਕ ਵਿਸ਼ਾਲ ਜਨਸਭਾ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਭਾਰਤ ਜੋੜੋ ਯਾਤਰਾ ਜੰਮੂ ਕਸ਼ਮੀਰ ਵੱਲ ਰੁਖ਼ ਕਰੇਗੀ। ਇਸ ਤੋਂ ਪਹਿਲਾਂ ਕਾਂਗਰਸੀ ਨੇਤਾਵਾਂ ਵੱਲੋਂ ਪਠਾਨਕੋਟ ਵਿੱਚ ਰਾਹੁਲ ਦੀ ਹੋਣ ਵਾਲੀ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਂਗਰਸੀ ਨੇਤਾ ਤੇ ਹਲਕਾ ਭੋਆ ਤੋਂ ਸਾਬਕਾ ਵਿਧਾਇਕ ਜੋਗਿੰਦਰ ਪਾਲ ਅਤੇ ਹਲਕਾ ਪਠਾਨਕੋਟ ਤੋਂ ਸਾਬਕਾ ਵਿਧਾਇਕ ਅਮਿਤ ਵਿਜ ਨੇ ਕਿਹਾ ਕਿ ਕੰਮਿਆਕੁਮਾਰੀ ਤੋਂ ਚੱਲਣ ਵਾਲੀ ਇਹ ਪਹਿਲੀ ਇੰਨੀ ਲੰਮੀ ਪੈਦਲ ਯਾਤਰਾ ਹੋਵੇਗੀ। ਉਨ੍ਹਾਂ ਕਿਹਾ ਕਿ 2024 ਦੀਆਂ ਚੋਣਾਂ ਵਿੱਚ ਇਸ ਦਾ ਅਸਰ ਵੇਖਣ ਨੂੰ ਮਿਲੇਗਾ। ਉਨ੍ਹਾਂ ਕਿਹਾ ਅੱਜ ਬੇਰੁਜ਼ਗਾਰੀ ਤੇ ਮਹਿੰਗਾਈ ਆਪਣ ਉੱਚ ਸੀਮਾ ਉੱਤੇ ਹੈ, ਇਸ ਲਈ ਬਦਲਾਅ ਦੀ ਬਹੁਤ ਲੋੜ ਹੈ ਤੇ ਲੋਕ 2024 ਵਿੱਚ ਬਦਲਾਅ ਲੈ ਕੇ ਆਉਣਗੇ।

ਇਹ ਵੀ ਪੜ੍ਹੋ: Bharat Jodo Yatra in Himachal ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਅੱਜ ਹਿਮਾਚਲ ਪ੍ਰਦੇਸ਼ 'ਚ ਦਾਖਲ

Last Updated : Jan 18, 2023, 4:20 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.