ਪਠਾਨਕੋਟ: ਜ਼ਿਲ੍ਹੇ ’ਚ ਥਾਣਾ ਮਾਮੂਨ ਕੈਂਟ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਿਲ ਹੋਈ ਜਦੋ ਉਨ੍ਹਾਂ ਨੇ ਇੱਕ ਗੁਪਤ ਸੁਚਨਾ ਦੇ ਆਧਾਰ ’ਤੇ ਠੱਗ ਗਿਰੋਹ ਦਾ ਪਰਦਾਫਾਸ਼ ਕੀਤਾ। ਪੁਲਿਸ ਨੇ ਮਾਮਲੇ ’ਚ ਮਹਿਲਾ ਸਣੇ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ। ਕਾਬੂ ਕੀਤੇ ਗਏ ਵਿਅਕਤੀਆਂ ਕੋਲੋਂ ਪੁਲਿਸ ਨੇ 2 ਲੱਖ 50 ਹਜ਼ਾਰ ਰੁਪਏ ਦੀ ਭਾਰਤੀ ਕਰੰਸੀ ਬਰਾਮਦ ਕੀਤੀ।
ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਹਿਮਾਚਲ ਵੱਲੋਂ ਪੰਜਾਬ ਚ ਦਾਖਿਲ਼ ਹੋ ਰਹੇ ਜਿਨ੍ਹਾਂ ਕੋਲ ਵੱਡੀ ਮਾਤਰਾ ’ਚ ਜਾਅਲੀ ਕਰੰਸੀ ਹੈ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਨਾਕਾਬੰਦੀ ਕੀਤੀ ਗਈ। ਇਸ ਨਾਕਾਬੰਦੀ ਦੌਰਾਨ ਉਨ੍ਹਾਂ ਨੇ ਦੋ ਵੱਖ-ਵੱਖ ਗੱਡੀਆਂ ਨੂੰ ਚੈੱਕ ਕੀਤਾ ਜਿਸ ਚੋਂ ਉਨ੍ਹਾਂ ਨੇ ਚਿਲਡਰਨ ਬੈਂਕ ਆਫ ਇੰਡੀਆ ਦੀ ਕਰੀਬ 70 ਲੱਖ ਦੀ ਜਾਅਲੀ ਨਕਦੀ ਬਰਾਮਦ ਕੀਤੀ। ਨਾਲ ਹੀ ਪੁਲਿਸ ਨੇ 2,50,000 ਰੁਪਏ ਦੀ ਭਾਰਤੀ ਕਰੰਸੀ ਵੀ ਬਰਾਮਦ ਹੋਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਇੰਚਾਰਜ ਮਾਮੂਨ ਕੈਂਟ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਲੋਕ ਨਾਜਾਇਜ਼ ਤੌਰ 'ਤੇ ਪੁਰਾਣੀ ਕਰੰਸੀ ਬਦਲ ਕੇ ਲੋਕਾਂ ਨਾਲ ਠੱਗੀ ਮਾਰਦੇ ਹਨ, ਜਿਸ 'ਚ ਉਹ ਚਿਲਡਰਨ ਬੈਂਕ ਆਫ ਇੰਡੀਆ ਦੇ ਨਕਲੀ ਨੋਟਾਂ 'ਤੇ ਅਸਲੀ ਨੋਟ ਲਗਾ ਦਿੰਦੇ ਹਨ,। ਜਿਸਦੇ ਚੱਲਦੇ ਉਨ੍ਹਾਂ ਨੇ ਨਾਕਾਬੰਦੀ ਦੌਰਾਨ 4 ਲੋਕਾਂ ਕੋਲੋਂ 2 ਲੱਖ 50 ਹਜ਼ਾਰ ਦੀ ਅਸਲ ਕਰੰਸੀ ਤੋਂ ਇਲਾਵਾ ਚਿਲਡਰਨ ਬੈਂਕ ਆਫ ਇੰਡੀਆ ਦੇ 70 ਲੱਖ ਜਾਅਲੀ ਨੋਟ ਬਰਾਮਦ ਹੋਏ ਹਨ। ਫਿਲਹਾਲ ਪੁਲਿਸ ਨੇ ਇਨ੍ਹਾਂ ਚਾਰਾਂ ਨੂੰ ਕਾਬੂ ਕਰ ਲਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜੋ: ਪਟਿਆਲਾ ਹਾਊਸ ਕੋਰਟ ਦਾ ਫੈਸਲਾ, ਲਾਰੈਂਸ ਦੀ ਕਸਟਡੀ ਲਈ ਪੰਜਾਬ ਪੁਲਿਸ ਨੂੰ ਮਿਲੀ ਇਜਾਜ਼ਤ