ਪਠਾਨਕੋਟ : ਸੈਲਾਨੀਆਂ ਦੀ ਆਮਦ ਨੂੰ ਵਧਾਉਣ ਦੇ ਲਈ ਪਠਾਨਕੋਟ ਦੀ ਕਥਲੌਰ ਸੈਂਚੁਰੀ ਸੈਲਾਨੀਆਂ ਦੇ ਲਈ ਖੋਲ੍ਹ ਦਿੱਤੀ ਗਈ ਹੈ। ਸੈਂਚੁਰੀ ਦੇ ਵਿੱਚ ਮੋਰ ਪਾੜਾ, ਹਿਰਨ ਅਤੇ ਹੋਰ ਕਈ ਤਰ੍ਹਾਂ ਦੇ ਜੰਗਲੀ ਜੀਵ ਦੇਖਣ ਨੂੰ ਮਿਲ ਸਕਣਗੇ ਜੋ ਕਿ ਕੁਦਰਤੀ ਤੌਰ 'ਤੇ ਇਸ ਵਾਈਲਡ ਲਾਈਫ ਸੈਂਚੁਰੀ ਵਿੱਚ ਰਹਿੰਦੇ ਹਨ।
ਵਾਈਲਡ ਲਈ ਵਿਭਾਗ ਵੱਲੋਂ ਲੋਕਾਂ ਨੂੰ ਸੈਂਚੁਰੀ ਦੇ ਵਿੱਚ ਘੁੰਮਣ ਦੇ ਲਈ ਸਾਈਕਲ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ ਤਾਂ ਕਿ ਸੈਲਾਨੀ ਇਸ ਵਾਈਲਡ ਲਾਈਫ ਸੈਂਚੁਰੀ ਦੇ ਵਿੱਚ ਘੁੰਮ ਸਕਣ। ਇਸ ਵਾਈਲਡ ਲਾਈਫ ਸੈਂਚੁਰੀ ਦੇ ਵਿੱਚ ਕਈ ਤਰ੍ਹਾਂ ਦੇ ਜੀਵ ਜੰਤੂ ਦੇਖਣ ਨੂੰ ਮਿਲਣਗੇ ਇੱਕ ਕਰੋੜ ਦੋ ਲੱਖ ਰੁਪਏ ਦੀ ਲਾਗਤ ਦੇ ਨਾਲ ਇਸ ਵਾਈਲਡ ਲਾਈਫ ਸੈਂਚੁਰੀ ਨੂੰ ਸੈਲਾਨੀਆਂ ਦੇ ਲਈ ਵੱਖ-ਵੱਖ ਜਗ੍ਹਾ 'ਤੇ ਹੱਟ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ।
ਇੱਥੇ ਇਕ ਤਲਾਅ ਦਾ ਨਿਰਮਾਣ ਵੀ ਕਰਵਾਇਆ ਗਿਆ ਹੈ, ਜਿਸ ਵਿੱਚ ਇਕ ਹੱਟ ਵੀ ਬਣਾਈ ਗਈ ਹੈ ਸੈਲਾਨੀਆਂ ਦੇ ਘੁੰਮਣ ਦੇ ਲਈ ਪੰਜ ਕਿਲੋਮੀਟਰ ਨੇਚਰ ਟ੍ਰੇਲ ਵੀ ਬਣਾਈ ਗਈ ਹੈ। ਡਿਪਟੀ ਕਮਿਸ਼ਨਰ ਪਠਾਨਕੋਟ ਅਤੇ ਵਿਧਾਇਕ ਹਲਕਾ ਭੋਆ ਜੋਗਿੰਦਰਪਾਲ ਵੱਲੋਂ ਇਸ ਵਾਈਲਡ ਲਾਈਫ ਸੈਂਚੁਰੀ ਨੂੰ ਹਲਕਾ ਭੋਆ ਦੇ ਵਿੱਚ ਇੱਕ ਵੱਡੀ ਉਪਲੱਬਧੀ ਦੱਸਿਆ ਜਾ ਰਿਹਾ ਹੈ, ਜਿਸ ਦੇ ਵਿੱਚ ਦੂਰ-ਦੂਰ ਤੋਂ ਸੈਲਾਨੀ ਇਸ ਸੈਂਚੁਰੀ ਦੇ ਵਿੱਚ ਘੁੰਮਣ ਲਈ ਆਉਣਗੇ।
ਇਹ ਵੀ ਪੜ੍ਹੋ:PSPCL ਨੂੰ 1446 ਕਰੋੜ ਰੁਪਏ ਦਾ ਹੋਇਆ ਰਿਕਾਰਡ ਮੁਨਾਫ਼ਾ
ਇਸ ਮੌਕੇ ਡਿਪਟੀ ਕਮਿਸ਼ਨਰ ਪਠਾਨਕੋਟ ਅਤੇ ਹਲਕਾ ਭੋਆ ਦੇ ਵਿਧਾਇਕ ਜੋਗਿੰਦਰ ਪਾਲ ਨੇ ਗੱਲ ਕਰਦੇ ਹੋਏ ਕਿਹਾ ਕਿ ਇਸ ਸੈਂਚੁਰੀ ਦੇ ਤਿਆਰ ਹੋਣ ਦੇ ਨਾਲ ਹਲਕਾ ਭੋਆ ਦੇ ਵਿੱਚ ਸੈਲਾਨੀਆਂ ਦੇ ਆਉਣ ਨੂੰ ਕਾਫੀ ਹੁੰਗਾਰਾ ਮਿਲੇਗਾ ਅਤੇ ਲੋਕ ਦੂਰ ਦੁਰਾਡੇ ਤੋਂ ਇੱਥੇ ਘੁੰਮਣ ਵਾਸਤੇ ਆਉਣਗੇ ਜਿੱਥੇ ਰੋਜ਼ਗਾਰ ਦੇ ਵਿੱਚ ਵੀ ਵਾਧਾ ਹੋਵੇਗਾ।