ਪਠਾਨਕੋਟ: ਅੱਜ ਕੱਲ੍ਹ ਸੂਬੇ ਵਿੱਚ ਜ਼ੁਰਮ ਇੰਨਾਂ ਜ਼ਿਆਦਾ ਵੱਧ ਗਿਆ ਹੈ ਕਿ ਲੋਕ ਠੱਗੀ ਕਰਕੇ ਲੋਕਾਂ ਨੂੰ ਲੁੱਟ ਤਾਂ ਰਹੇ ਹੀ ਹਨ, ਪਰ ਨਾਲ ਹੀ ਜਾਨੀ ਨੁਕਸਾਨ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਪਠਾਨਕੋਟ ਤੋਂ ਜਿਥੇ ਸੰਤ ਦੇ ਰੂਪ ਵਿੱਚ ਠੱਗ ਨੇ ਪਹਿਲਾਂ ਤਾਂ ਲੋਕਾਂ ਨਾਲ ਠੱਗੀ ਕੀਤੀ ਅਤੇ ਜਿਸ ਤੋਂ ਬਾਅਦ ਉਸ ਨੇ ਨੌਜਵਾਨਾਂ ਨੂੰ ਮੋਟਰਸਾਈਕਲ ਨਾਲ ਬੰਨ੍ਹ ਕੇ ਘੜੀਸਿਆ ਜਿਸ ਕਾਰਨ ਇ ਗੰਭੀਰ ਜ਼ਖਮੀ ਹੋ ਗਏ। ਇਹ ਮਾਮਲਾ ਪੁਲਿਸ ਦੇ ਧਿਆਨ ਵਿੱਚ ਆਉਂਦਿਆਂ ਹੀ ਪੁਲਿਸ ਨੇ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ ਇਸ ਗਿਰੋਹ ਦੇ ਮਾਸਟਰਮਾਈਂਡ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮਹਿਲਾਵਾਂ ਨੂੰ ਸੋਨਾ ਦੁਗਣਾ ਕਰਨ ਦੀ ਆੜ ਵਿਚ ਲੁੱਟਦੇ : ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਮੁਲਜ਼ਮ ਬੀਤੇ ਦਿਨ ਕਾਬੂ ਕੀਤਾ ਗਿਆ, ਜਿਸ ਦਾ ਨਾਂ ਸਾਕੀ ਹੈ। ਇਹ ਜਗ੍ਹਾ-ਜਗ੍ਹਾ ਜਾ ਕੇ ਲੋਕਾਂ ਨੂੰ ਭਰਮਾਉਂਦੇ ਸਨ ਤੇ ਲੋਕਾਂ ਨਾਲ ਲੁੱਟ ਕਰਦੇ ਸਨ। ਖਾਸ ਕਰਕੇ ਇਹ ਔਰਤਾਂ ਨੂੰ ਸੋਨਾ ਦੁਗਣਾ ਕਰਨ ਦੀ ਆੜ ਵਿੱਚ ਲੁੱਟਦੇ ਸਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੇ ਝੂਠਾ ਦਾਅਵਾ ਕੀਤਾ ਕਿ ਇੱਕ ਸਤਿਕਾਰਯੋਗ ਸੰਤ ਹੈ, ਜੋ ਚਮਤਕਾਰੀ ਹੈ ਤੇ ਤੁਹਾਡਾ ਪਾਰ ਉਤਾਰਾ ਕਰ ਦੇਵੇਗਾ। ਜਿਸ ਤੋਂ ਬਾਅਦ ਔਰਤਾਂ ਉਹਨਾਂ ਦੀਆਂ ਗੱਲ੍ਹਾਂ ਵਿੱਚ ਫਸ ਜਾਂਦੀਆਂ ਸਨ ਤੇ ਠੱਗੀ ਦਾ ਸ਼ਿਕਾਰ ਹੋ ਜਾਂਦੀਆਂ ਸਨ।
- ਝੋਨੇ ਦੀ ਅਗੇਤੀ ਬਿਜਾਈ ਕਰ ਰਹੇ ਕਿਸਾਨਾਂ 'ਤੇ ਖੇਤੀਬਾੜੀ ਵਿਭਾਗ ਦਾ ਐਕਸ਼ਨ, ਅਧਿਕਾਰੀਆਂ ਨੇ ਕੀਤੀ ਇਹ ਸਖ਼ਤ ਕਾਰਵਾਈ
- ਛੱਪੜ ਲੋਕਾਂ ਲਈ ਬਣਿਆ ਆਫ਼ਤ, ਬੀਡੀਓ ਨੇ ਮਸਲੇ ਦੇ ਹੱਲ ਦਾ ਦਿੱਤਾ ਭਰੋਸਾ
- ਕਮਜ਼ੋਰ ਹੋਇਆ ਚੱਕਰਵਾਤੀ ਤੂਫਾਨ 'ਬਿਪਰਜੋਏ', ਇਹਨਾਂ ਸੂਬਿਆਂ 'ਚ ਅੱਜ ਵੀ ਪਵੇਗਾ ਮੀਂਹ
ਮੁਲਜ਼ਮ ਨੇ ਗਿਰੋਹ ਦਾ ਹਿੱਸਾ ਹੋਣ ਦੀ ਗੱਲ ਕਬੂਲੀ: ਡੀਐਸਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਗਿਰੋਹ ਦਾ ਹਿੱਸਾ ਹੋਣ ਦੀ ਗੱਲ ਕਬੂਲ ਕੀਤੀ, ਜਿਸ ਨੇ ਪਠਾਨਕੋਟ ਅਤੇ ਪੰਜਾਬ ਦੇ ਹੋਰ ਜ਼ਿਲ੍ਹਿਆਂ ਵਿੱਚ ਕਈ ਵਾਰਦਾਤਾਂ ਕੀਤੀਆਂ ਹਨ। ਉਨ੍ਹਾਂ ਦੇ ਢੰਗ-ਤਰੀਕੇ ਵਿੱਚ ਔਰਤਾਂ ਅਤੇ ਬਜ਼ੁਰਗਾਂ ਸਮੇਤ ਬੇ-ਲੋੜੇ ਲੋਕਾਂ ਦੇ ਭਰੋਸੇ ਦਾ ਸ਼ੋਸ਼ਣ ਕਰਨਾ, ਧੋਖਾਧੜੀ ਦੇ ਤਰੀਕਿਆਂ ਨਾਲ ਉਨ੍ਹਾਂ ਦਾ ਸੋਨਾ ਦੋ ਗੁਣਾ ਕਰਨ ਦਾ ਵਾਅਦਾ ਕਰਨਾ ਸ਼ਾਮਲ ਹੈ। ਪਠਾਨਕੋਟ ਤੋਂ ਇਲਾਵਾ ਉਸ ਦੀਆਂ ਧੋਖਾਧੜੀ ਦੀਆਂ ਗਤੀਵਿਧੀਆਂ ਗੁਰਦਾਸਪੁਰ, ਬਟਾਲਾ, ਅੰਮ੍ਰਿਤਸਰ, ਜਲੰਧਰ, ਬਿਆਸ ਅਤੇ ਕਪੂਰਥਲਾ ਸਮੇਤ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਫੈਲੀਆਂ ਹੋਈਆਂ ਹਨ। ਪਰ ਹੁਣ ਪੁਲਿਸ ਜਲਦ ਹੀ ਇਹਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।