ਪਠਾਨਕੋਟ: ਲਾਪਤਾ ਸੰਸਦ ਮੈਂਬਰ ਸੰਨੀ ਦਿਓਲ ਅੱਜ ਪਠਾਨਕੋਟ ਵਿਖੇ ਦੌਰੇ 'ਤੇ ਪੁੱਜੇ। ਇਥੇ ਉਨ੍ਹਾਂ ਨੇ ਹਲਕਾ ਭੋਆ, ਸੁਜਾਨਪੁਰ ਆਦਿ ਦਾ ਦੌਰਾ ਕੀਤਾ ਅਤੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ।
ਦੱਸਣਯੋਗ ਹੈ ਕਿ ਗੁਰਦਾਸਪੁਰ ਤੋਂ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਉਨ੍ਹਾਂ ਨੇ ਹਲਕਾ ਵਾਸੀਆਂ ਦੀ ਸਾਰ ਨਹੀਂ ਲਈ। ਜਿਸ ਕਾਰਨ ਲੋਕਾਂ ਵੱਲੋਂ ਉਨ੍ਹਾਂ ਦੇ ਲਾਪਤਾ ਹੋਣ ਦੇ ਪੋਸਟਰ ਲਗਾਏ ਗਏ ਸਨ। ਲੋਕਾਂ ਦੀ ਨਰਾਜ਼ਗੀ ਨੂੰ ਦੂਰ ਕਰਨ ਲਈ ਸੰਨੀ ਦਿਓਲ ਨੇ ਅੱਜ ਪਠਾਨਕੋਟ ਦੀ ਕਈ ਇਲਾਕਿਆਂ ਦਾ ਦੌਰਾ ਕੀਤਾ।
ਸੰਨੀ ਦਿਓਲ ਨੇ ਲੋਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਜਲਦ ਹੀ ਲੋਕਾਂ ਦੀਆਂ ਪਰੇਸ਼ਾਨੀਆਂ ਦਾ ਹੱਲ ਕੀਤੇ ਜਾਣ ਦਾ ਭਰੋਸਾ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਇਥੇ ਚੱਲ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਸ ਤੋਂ ਇਲਾਵਾ ਸਾਂਸਦ ਸਨੀ ਦਿਓਲ ਨੇ ਕਿਹਾ ਕਿ ਪਠਾਨਕੋਟ ’ਚ ਹਿਮਾਚਲ ਨੂੰ ਜਾਣ ਵਾਲੀ ਰੇਲਵੇ ਲਾਇਨ ਉਤੇ ਪੈਂਦੇ ਫਾਟਕ ਤੋਂ ਲੋਕਾਂ ਨੂੰ ਨਿਜਾਤ ਦੇਣ ਲਈ ਐਲਿਵੇਟਰ ਦਾ ਨਿਰਮਾਣ ਕਰਵਾਇਆ ਜਾਵੇਗਾ। ਉਨ੍ਹਾਂ ਆਖਿਆ ਕਿ ਇਸ ਨਾਲ ਲੋਕਾਂ ਆਵਾਜਾਈ 'ਚ ਸਹੂਲਤ ਹੋਵੇਗੀ। ਦੂਜੇ ਪਾਸੇ ਜਦੋਂ ਸਨੀ ਦਿਓਲ ਤੋਂ ਉਨ੍ਹਾਂ ਦੇ ਲਾਪਤਾ ਹੋਣ 'ਤੇ ਲੋਕਾਂ ਵੱਲੋਂ ਪੋਸਟਰ ਲਗਾਏ ਜਾਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਸ ਗੱਲ ਦਾ ਜਵਾਬ ਦਿੰਦੇ ਹੋਏ ਮੀਡੀਆ ਨੂੰ ਕਿਹਾ ਕਿ ਜਿਵੇਂ ਦਾ ਤੁਸੀਂ ਕਰਵਾਉਂਦੇ ਰਹੋਗੇ, ਉਝ ਲੋਕ ਕਰਦੇ ਰਹਿਣਗੇ। ਇਸ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ।