ETV Bharat / state

ਗੈਂਗਸਟਰ ਗੋਲਡੀ ਬਰਾੜ ਦੀ ਫੋਟੋ ਲਗਾ ਖਾਤਾ ਖੁਲ੍ਹਵਾਉਣ ਆਏ ਮੁਲਜ਼ਮ ਗ੍ਰਿਫ਼ਤਾਰ !

author img

By

Published : Jul 16, 2022, 7:11 AM IST

Updated : Jul 16, 2022, 7:24 AM IST

ਪਠਾਨਕੋਟ ਪੁਲਿਸ ਨੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਇੱਕ ਬੈਂਕ 'ਚ ਗੋਲਡੀ ਬਰਾੜ ਦੀ ਫੋਟੋ ਨਾਲ ਖਾਤਾ ਖੁਲ੍ਹਵਾਉਣ ਲਈ ਆਏ ਸਨ।

ਗੋਲਡੀ ਬਰਾੜ ਦੀ ਫੋਟੋ ਪੋਸਟ ਕਰਨ ਵਾਲੇ 2 ਗ੍ਰਿਫ਼ਤਾਰ

ਪਠਾਨਕੋਟ: ਕੁਝ ਦਿਨ ਪਹਿਲਾਂ ਪਠਾਨਕੋਟ (Pathankot) ਦੇ ਇੱਕ ਬੈਂਕ 'ਚ ਗੋਲਡੀ ਬਰਾੜ ਦੀ ਫੋਟੋ ਨਾਲ ਖਾਤਾ ਖੋਲ੍ਹਣ ਦੇ ਮਾਮਲੇ 'ਚ ਪੁਲਿਸ (police) ਨੇ 3 ਲੋਕਾਂ ਖ਼ਿਲਾਫ਼ ਮਾਮਲਾ ਦਰਜ (Case registered against 3 people) ਕੀਤਾ ਸੀ, ਜਿਨ੍ਹਾਂ 'ਚੋਂ ਇੱਕ ਬੈਂਕ 'ਚ ਖਾਤਾ ਖੋਲ੍ਹਣ ਆਇਆ ਸੀ, ਜਦਕਿ ਉਸ ਦੇ ਦੋ ਸਾਥੀ ਦੇ ਬਾਹਰ ਖੜ੍ਹੇ ਸਨ। ਉਸ ਨੇ ਖਾਤਾ ਖੋਲ੍ਹਣ ਲਈ ਬੈਂਕ ਨੂੰ ਦਿੱਤੇ ਆਧਾਰ ਕਾਰਡ ਅਤੇ ਪੈਨ ਕਾਰਡ (Aadhaar Card and PAN Card) 'ਤੇ ਗੋਲਡੀ ਬਰਾੜ ਦੀ ਫੋਟੋ ਕਾਰਨ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ।

ਜਿਸ ਤੋਂ ਬਾਅਦ ਖਾਤਾ ਖੁਲ੍ਹਵਾਉਣ ਆਏ ਲੋਕਾਂ 'ਤੇ ਸ਼ੱਕ ਹੋਣ 'ਤੇ ਉਹ ਮੌਕੇ ਤੋਂ ਫਰਾਰ ਹੋ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਲਗਾਤਾਰ ਇਨ੍ਹਾਂ ਤਿੰਨਾਂ ਦੀ ਭਾਲ ਕਰ ਰਹੀ ਸੀ, ਜਿਸ ਕਾਰਨ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਹੈ ਅਤੇ ਅਦਾਲਤ ਨੇ ਮੁਲਜ਼ਮਾਂ ਨੂੰ 2 ਦਿਨਾਂ ਦੇ ਰਿਮਾਂਡ ‘ਤੇ ਭੇਜ ਦਿੱਤਾ ਹੈ। ਇਸ ਮੌਕੇ ਜਾਂਚ ਅਫ਼ਸਰ ਨੇ ਦੱਸਿਆ ਕਿ ਫਿਲਹਾਲ ਇਸ ਪੂਰੇ ਮਾਮਲੇ ਦਾ ਮਾਸਟਰ ਮਾਈਂਡ ਅਜੇ ਵੀ ਫਰਾਰ ਹੈ। ਉਨ੍ਹਾਂ ਕਿਹਾ ਕਿ ਪੁਲਿਸ ਜਲਦ ਹੀ ਇਸ ਸਾਰੇ ਮਾਮਲੇ ਦਾ ਪਰਦਾਫਾਸ਼ ਕਰੇਗੀ।

ਪੁਲਿਸ ਨੂੰ ਹੁਣ ਤੱਕ ਜੋ ਜਾਣਕਾਰੀ ਮਿਲੀ ਹੈ ਉਹ ਇਹ ਹੈ ਕਿ ਇਹ ਲੋਕ ਵੱਖ-ਵੱਖ ਥਾਵਾਂ 'ਤੇ ਬੈਂਕਾਂ 'ਚ ਖਾਤੇ ਖੋਲ੍ਹਦੇ ਸਨ ਅਤੇ ਬਾਅਦ 'ਚ ਉਨ੍ਹਾਂ ਖਾਤਿਆਂ ਨੂੰ ਵੇਚ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਅਜਿਹੇ ਵਿੱਚ ਫਿਰੌਤ ਮੰਗਣ ਵਿੱਚ ਮਦਦ ਹੁੰਦੀ ਸੀ।

ਇਹ ਵੀ ਪੜ੍ਹੋ: ਕਰਜ਼ੇ ਹੇਠ ਡੁੱਬੇ ਪੰਜਾਬ ਦੇ ਕੀ ਸ੍ਰੀਲੰਕਾ ਵਰਗੇ ਹਾਲਾਤ ਬਣ ਜਾਣਗੇ ਹਾਲਾਤ ? ਵਿਰੋਧੀਆਂ ਨੇ ਘੇਰੀ ਮਾਨ ਸਰਕਾਰ !

Last Updated : Jul 16, 2022, 7:24 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.