ਪਠਾਨਕੋਟ: ਜ਼ਿਲ੍ਹਾ ਪਠਾਨਕੋਟ ਦੇ ਇੱਕ ਵੱਡੇ ਉਦਯੋਗਿਕ ਘਰਾਣੇ ਨੂੰ ਬਲੈਕਮੇਲ ਕਰਕੇ ਪੈਸੇ ਮੰਗਣ ਵਾਲੇ ਵਿਅਕਤੀ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫਤਾਰ ਮੁਲਜ਼ਮ ਹਰਿਆਣਾ ਦਾ ਰਹਿਣ ਵਾਲਾ ਹੈ ਅਤੇ ਇਹ ਮੁਲਜ਼ਮ ਖੁੱਦ ਨੂੰ ਫੂਡ ਸੇਫਟੀ ਅਫਸਰ ਦੱਸ ਕੇ ਫੈਕਟਰੀ ਵਾਲਿਆਂ ਨੂੰ ਵਾਰ-ਵਾਰ ਫੋਨ ਕਰ ਰਿਹਾ ਸੀ। ਮਾਮਲੇ ਸਬੰਧੀ ਫੈਕਟਰੀ ਦੇ ਅਧਿਕਾਰੀਆਂ ਨੇ ਹੀ ਪੁਲਿਸ ਨੂੰ ਸੂਚਿਤ ਕੀਤਾ ਸੀ। ਪਠਾਨਕੋਟ ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਕੀਤਾ ਮੁਲਜ਼ਮ ਇੱਕ ਵੱਡੇ ਉਦਯੋਗਿਕ ਘਰਾਣੇ ਨੂੰ ਬਲੈਕਮੇਲ ਕਰਕੇ ਪੈਸਿਆਂ ਦੀ ਮੰਗ ਕਰ ਰਿਹਾ ਸੀ ਜਿਸ ਨੂੰ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਗ੍ਰਿਫਤਾਰ ਕੀਤਾ ਗਿਆ ਹੈ। ਫੈਕਟਰੀ ਅਧਿਕਾਰੀਆਂ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਕੇ ਪੈਸੇ ਮੰਗ ਰਿਹਾ ਸੀ ਪੁਲਿਸ ਨੇ ਫੋਨ ਕਾਲ ਦੀ ਸੂਚਨਾਂ ਕੱਢਦੇ ਹੋਏ ਮੁਲਜ਼ ਨੂੰ ਗ੍ਰਿਫਤਾਰ ਕੀਤਾ ਹੈ, ਫੜਿਆ ਗਿਆ ਮੁਲਜ਼ਮ ਹਰਿਆਣਾ ਦਾ ਰਹਿਣ ਵਾਲਾ ਹੈ।
50,000 ਰੁਪਏ ਦੀ ਮੰਗ : ਇਸ ਸਬੰਧੀ ਗੱਲਬਾਤ ਕਰਦਿਆਂ ਡੀ.ਐਸ.ਪੀ. ਨੇ ਦੱਸਿਆ ਕਿ ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਸ਼ਿਕਾਇਤ ਮਿਲੀ ਸੀ ਕਿ ਫੂਡ ਸੇਫਟੀ ਅਫ਼ਸਰ ਵਜੋਂ ਇੱਕ ਵਿਅਕਤੀ ਇੱਕ ਫ਼ੈਕਟਰੀ ਦੇ ਲੋਕਾਂ ਨੂੰ ਬਲੈਕਮੇਲ ਕਰ ਰਿਹਾ ਹੈ ਅਤੇ ਪੈਸਿਆਂ ਦੀ ਮੰਗ ਕਰ ਰਿਹਾ ਹੈ ਅਤੇ ਫੈਕਟਰੀ ਦੇ ਲੋਕਾਂ ਤੋਂ ਪ੍ਰਤੀ ਮਹੀਨਾ 50,000 ਰੁਪਏ ਦੀ ਮੰਗ ਕਰ ਰਿਹਾ ਹੈ, ਜਿਸ ਕਾਰਨ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ। ਫਰਜ਼ੀ ਫੂਡ ਸੇਫਟੀ ਅਫਸਰ ਅਤੇ ਇਸ ਨਾਲ ਹੋਰ ਕੌਣ-ਕੌਣ ਸ਼ਾਮਲ ਹੈ, ਇਸ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਹੁਣ ਫੋਨ ਉੱਤੇ ਫਿਰੋਤੀਆਂ ਮੰਗਣ ਦਾ ਚਲਨ ਲਗਾਤਾਰ ਵੱਧ ਰਿਹਾ ਹੈ ਜਿਸ ਉੱਤੇ ਕਾਬੂ ਪਾਉਣ ਲਈ ਪੁਲਿਸ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ।
ਫਰਜ਼ੀ ਅਫ਼ਸਰ ਉੱਤੇ ਸਖ਼ਤ ਕਾਰਵਾਈ: ਡੀਐੱਸਪੀ ਮਿਨਹਾਸ ਨੇ ਅੱਗੇ ਕਿਹਾ ਕਿ ਪੁਲਿਸ ਪੂਰੇ ਇਲਾਕੇ ਵਿੱਚ ਫਰਜ਼ੀ ਅਫ਼ਸਰਾਂ ਅਤੇ ਗੈਂਗਸਟਰਾਂ ਉੱਤੇ ਕਾਬੂ ਪਾਉਣ ਲਈ ਆਪਣੀ ਵਾਹ ਲਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਫਰਜ਼ੀ ਅਫ਼ਸਰ ਬਣ ਕੇ ਫੈਕਟਰੀ ਦੇ ਲੋਕਾਂ ਨੂੰ ਧਮਕੀਆਂ ਦੇਣ ਵਾਲੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਗਿਆ ਹੈ ਅਤੇ ਰਿਮਾਂਡ ਤੋਂ ਬਾਅਦ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਸ ਨਾਲ ਕੋਈ ਹੋਰ ਬੰਦਾ ਇਸ ਮਾਮਲੇ ਵਿੱਚ ਸ਼ਾਮਿਲ ਸੀ ਜਾਂ ਨਹੀਂ। ਡੀਐੱਸਪੀ ਨੇ ਇਹ ਵੀ ਕਿਹਾ ਕਿ ਉਹ ਰਿਸ਼ਵਤ ਮੰਗਣ ਵਾਲੇ ਮੁਲਜ਼ਮ ਉੱਤੇ ਸਖ਼ਤ ਕਾਰਵਾਈ ਕਰਦਿਆਂ ਅਦਾਲਤ ਤੋਂ ਸਖ਼ਤ ਸਜ਼ਾ ਦਿਵਾਉਣਗੇ ਤਾਂ ਜੋ ਹੋਰ ਰਿਸ਼ਵਤਾਂ ਮੰਗਣ ਵਾਲੇ ਗੈਂਗਸਟਰਾਂ ਅਤੇ ਸ਼ਰਾਰਤੀ ਅਨਸਰਾਂ ਨੂੰ ਸਬਕ ਮਿਲ ਸਕੇ।