ਪਠਾਨਕੋਟ: ਪੰਜਾਬ ਸਰਕਾਰ ਦੇ ਤਿੰਨ ਸਾਲ ਪੂਰੇ ਹੋ ਚੁੱਕੇ ਹਨ, ਜਿਸ ਤੋਂ ਬਾਅਦ ਹੁਣ ਵਿਧਾਇਕਾਂ ਦੇ ਵੱਲੋਂ ਆਪਣੇ ਹਲਕਿਆਂ 'ਚ ਵਿਕਾਸ ਕੰਮਾਂ ਨੂੰ ਲੈ ਕੇ ਉਦਘਾਟਨ ਸ਼ੁਰੂ ਕਰ ਦਿੱਤੇ ਗਏ ਹਨ।
ਇਸ ਦੇ ਚੱਲਦਿਆ ਪਠਾਨਕੋਟ 'ਚ ਵਿਧਾਇਕ ਅਮਿਤ ਵਿਜ ਵੱਲੋਂ 11.5 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਸੜਕਾਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਵਿਧਾਇਕ ਨੇ ਵਿਧਾਨ ਸਭਾ 'ਚ ਪਵਨ ਟੀਨੂੰ ਅਤੇ ਕੁਲਬੀਰ ਜ਼ੀਰਾ ਦੇ ਵਿਚਾਲੇ ਹੋਈ ਨੋਕ-ਝੋਕ 'ਤੇ ਬੋਲਦੇ ਹੋਏ ਕਿਹਾ ਕਿ ਅਸੈਂਬਲੀ ਦੀ ਇੱਕ ਮਰਿਆਦਾ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਅਸੈਂਬਲੀ ਇਕ ਅਜਿਹਾ ਮੰਦਿਰ ਹੈ, ਜਿਸ ਵਿੱਚ ਉਨ੍ਹਾਂ ਨੂੰ ਲੋਕਾਂ ਦੇ ਹੱਕਾਂ ਦੀ ਲੜਾਈ ਲੜਨੀ ਹੁੰਦੀ ਹੈ। ਹਰ ਕਿਸੇ ਨੂੰ ਇਸਦੀ ਮਰਿਆਦਾ ਦਾ ਪਾਲਣ ਕਰਨਾ ਚਾਹੀਦਾ ਹੈ ਚਾਹੇ ਕੋਈ ਹੋਵੇ।
ਇਹ ਵੀ ਪੜੋ: ਇੰਚਾਰਜ ਬਣਨ ਤੋਂ ਬਾਅਦ ਜਰਨੈਲ ਸਿੰਘ ਦਾ ਪਹਿਲਾ ਪੰਜਾਬ ਦੌਰਾ, ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ
ਵਿਧਾਇਕਾਂ ਉੱਤੇ ਅਫ਼ਸਰਸ਼ਾਹੀ ਹਾਵੀ ਹੋਣ ਦੇ ਸਵਾਲਾਂ 'ਤੇ ਬੋਲਦੇ ਹੋਏ ਵਿਧਾਇਕ ਅਮਿਤ ਵਿਜ ਨੇ ਕਿਹਾ ਕਿ ਵਿਧਾਇਕ ਦਾ ਪ੍ਰੋਟੋਕੋਲ ਚੀਫ ਸੈਕਟਰੀ ਦੇ ਬਰਾਬਰ ਹੁੰਦਾ ਹੈ ਅਤੇ ਚੀਫ ਸੈਕਟਰੀ ਦੇ ਨਾਲ ਮੀਟਿੰਗ ਦੇ ਬਾਅਦ ਵਿਧਾਇਕਾਂ ਦੇ ਕਮਰਿਆਂ ਨੂੰ ਲੈ ਕੇ ਜੋ ਗੱਲਾਂ ਹਨ ਉਹ ਵੀ ਸਾਫ਼ ਹੋ ਜਾਣਗੀਆਂ।