ਪਠਾਨਕੋਟ: ਤਕਰੀਬਨ 11 ਮਹੀਨੇ ਬਾਅਦ ਹਿਮਾਚਲ ਨੂੰ ਚੱਲਣ ਵਾਲੀ ਨੈਰੋਗੇਜ਼ ਟ੍ਰੇਨ ਦੁਬਾਰਾ ਚੱਲ ਪਈ ਹੈ। ਕੋਰੋਨਾ ਮਹਾਂਮਾਰੀ ਕਾਰਨ ਵਪਾਰ ’ਤੇ ਕਾਫੀ ਅਸਰ ਪਿਆ ਉੱਥੇ ਹੀ ਦੂਜੇ ਪਾਸੇ ਹਿਮਾਚਲ ਨੂੰ ਜਾਣ ਵਾਲੀ ਟ੍ਰੇਨ ਵੀ ਬੰਦ ਸੀ, ਜਿਸ ਵਜ੍ਹਾ ਨਾਲ ਰੋਜ਼ਾਨਾ ਸਫ਼ਰ ਕਰਨ ਵਾਲੇ ਲੋਕਾਂ ਨੂੰ ਸਥਾਨਕ ਵਪਾਰੀਆਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਗੌਰਤਲਬ ਹੈ ਕਿ ਬੱਸਾਂ ਵਿੱਚ ਲੋਕ ਸੱਤ ਗੁਣਾ ਜ਼ਿਆਦਾ ਪੈਸਾ ਖਰਚ ਕਰਕੇ ਸਫ਼ਰ ਕਰ ਰਹੇ ਸਨ। ਹੁਣ ਲਗਭਗ ਗਿਆਰਾਂ ਮਹੀਨੇ ਬਾਅਦ ਇੱਕ ਵਾਰ ਫੇਰ ਘਾਟੀ ਗੁਲਜ਼ਾਰ ਨਜ਼ਰ ਆ ਰਹੀ ਹੈ, ਕਿਉਂਕਿ ਰੇਲਵੇ ਵੱਲੋਂ ਫਿਰ ਤੋਂ ਪੰਜਾਬ ਤੋਂ ਹਿਮਾਚਲ ਨੂੰ ਜਾਣ ਵਾਲੀ ਟਰੇਨ ਨੂੰ ਹਰੀ ਝੰਡੀ ਦੇ ਦਿੱਤੀ ਹੈ।
ਇਸ ਬਾਰੇ ਸੈਲਾਨੀਆਂ ਨੇ ਈ ਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਦਿੱਲੀ ਤੋਂ ਆਏ ਹਨ ਅਤੇ ਕਾਂਗੜਾ ਮੰਦਿਰ ਮੱਥਾ ਟੇਕਣ ਜਾ ਰਹੇ ਹਨ। ਉਨ੍ਹਾਂ ਕਿਹਾ ਨੈਰੋਗੇਜ਼ ਟਰੇਨ ਦੇ ਚੱਲਣ ਨਾਲ ਉਨ੍ਹਾਂ ਦਾ ਸਫ਼ਰ ਸੁਹਾਵਣਾ ਹੋ ਜਾਏਗਾ ਉਥੇ ਹੀ ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਹੁਣ ਉਨ੍ਹਾਂ ਦਾ ਰੋਜ਼ਾਨਾ ਦਾ ਸਫ਼ਰ ਟਰੇਨ ਦੇ ਚੱਲਣ ਕਾਰਨ ਆਸਾਨ ਹੋ ਜਾਵੇਗਾ।
ਉੱਧਰ ਜਦੋਂ ਇਸ ਬਾਰੇ ਰੇਲਵੇ ਵਿਭਾਗ ਦੇ ਲੋਕੋ ਪਾਇਲਟ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਕੋਰੋਨਾ ਦੀ ਵਜ੍ਹਾ ਨਾਲ ਗਿਆਰਾਂ ਮਹੀਨੇ ਤੋਂ ਹਿਮਾਚਲ ਨੂੰ ਟਰੇਨ ਬੰਦ ਸੀ, ਪਰ ਹੁਣ ਟ੍ਰੇਨ ਚੱਲਣ ਨਾਲ ਲੋਕਾਂ ਨੂੰ ਕਾਫੀ ਫਾਇਦਾ ਮਿਲੇਗਾ। ਟ੍ਰੇਨ ਦੇ ਕਿਰਾਏ ਦੇ ਸਬੰਧ ’ਚ ਉਨ੍ਹਾਂ ਨੇ ਕਿਹਾ ਕਿ ਕਿਰਾਏ ’ਚ ਜ਼ਰੂਰ ਥੋੜ੍ਹਾ ਵਾਧਾ ਹੋਇਆ ਹੈ।