ਪਠਾਨਕੋਟ : ਹਲਕਾ ਭੋਆ ਦੇ ਵਿਧਾਇਕ ਜੋ ਕਿ ਆਪਣੀ ਬੇਬਾਕ ਬੋਲੀ ਦੇ ਕਾਰਨ ਹਮੇਸ਼ਾਂ ਹੀ ਮੀਡੀਆ ਦੀਆਂ ਸੁਰਖੀਆਂ ਬਟੋਰਦੇ ਰਹਿੰਦੇ ਹਨ ਅਤੇ ਜ਼ਿਆਦਾਤਰ ਉਨ੍ਹਾਂ ਦੀ ਜ਼ੁਬਾਨ ਫਿਸਲ ਦੀ ਰਹਿੰਦੀ ਹੈ। ਇਸ ਤਰ੍ਹਾਂ ਦਾ ਕੁਝ ਦੇਖਣ ਨੂੰ ਮਿਲਿਆ ਹੈ ਇੱਕ ਵਾਰ ਫੇਰ ਤੋਂ ਹਲਕਾ ਭੋਆ ਦੇ ਵਿੱਚ ਜਿੱਥੇ ਕਿ ਕਾਂਗਰਸੀ ਵਿਧਾਇਕ ਜੋਗਿੰਦਰਪਾਲ ਇਕ ਪ੍ਰੋਗਰਾਮ ਦੇ ਦੌਰਾਨ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਆਪਣੀ ਹੀ ਪਾਰਟੀ ਦੇ ਕਾਰਜਕਰਤਾਵਾਂ ਉੱਪਰ ਤੰਜ ਕੱਸ ਦਿੱਤਾ।
ਉਨ੍ਹਾਂ ਕਿਹਾ ਕਿ ਜਿਹੜ੍ਹੇ 2022 ਦੀਆਂ ਚੋਣਾਂ ਦੇ ਵਿੱਚ ਉਮੀਦਵਾਰੀ ਦਾ ਦਾਅਵਾ ਕਰਦੇ ਹਨ ਇਹ ਉਹ ਲੋਕ ਬਰਸਾਤਾਂ ਦੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਬਰਸਾਤੀ ਡੱਡੂ ਬਾਹਰ ਆ ਜਾਂਦੇ ਹਨ, ਇਹ ਬਰਸਾਤੀ ਡੱਡੂ ਹਨ।
ਇਹ ਵੀ ਪੜ੍ਹੋ:ਹਸਪਤਾਲ ਬਣਿਆ ਮੈਦਾਨੇ ਜੰਗ, ਐਂਮਰਜੇਂਸੀ ਵਾਰਡ ਵਿੱਚ ਚੱਲੇ ਘਸੁੰਨ-ਮੁੱਕੇ
ਇਨ੍ਹਾਂ ਉੱਪਰ ਤੰਜ ਕੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੀ ਟਿਕਟ ਜੋ ਕਹਿ ਰਹੇ ਹਨ ਕੀ ਪੱਕੀ ਹੈ ਉਹ ਅੰਬਾਲੇ ਤੱਕ ਦੀ ਪੱਕੀ ਹੈ। ਉਸ ਤੋਂ ਅੱਗੇ ਦੀ ਟਿਕਟ ਦਿੱਲੀ ਤੱਕ ਦੀ ਮੇਰੀ ਪੱਕੀ ਹੈ ਅਤੇ ਆਉਣ ਵਾਲੇ 2022 ਦੀਆਂ ਚੋਣਾਂ ਦੇ ਵਿੱਚ ਉਹ ਇੱਕ ਵਾਰ ਫਿਰ ਤੋਂ ਹਲਕਾ ਭੋਆ ਦੇ ਵਿੱਚ ਐਮ.ਐਲ.ਏ ਚੁਣੇ ਜਾਣਗੇ। ਵਿਧਾਇਕ ਦੀ ਇਹ ਵੀਡੀਓ ਲਗਾਤਾਰ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਵਾਇਰਲ ਹੋ ਰਹੀ ਹੈ।