ETV Bharat / state

ਕੈਂਸਰ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਪਠਾਨਕੋਟ 'ਚ ਮੈਰਾਥਾਨ ਦਾ ਆਯੋਜਨ - ਕੈਂਸਰ ਬਾਰੇ ਲੋਕਾਂ ਨੂੰ ਕੀਤਾ ਜਾਗਰੂਕ

ਕੈਂਸਰ ਦੀ ਬਿਮਾਰੀ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਪਠਾਨਕੋਟ 'ਚ ਪੀਐਸ ਮੈਮੋਰੀਅਲ ਵੱਲੋਂ ਮੈਰਾਥਾਨ ਦਾ ਆਯੋਜਨ ਕੀਤਾ ਗਿਆ। ਇਸ ਮੈਰਾਥਾਨ 'ਚ ਸਥਾਨਕ ਲੋਕਾਂ ਸਣੇ ਜੰਮੂ ਤੇ ਹਿਮਾਚਲ ਸਣੇ ਸੱਤ ਸੂਬਿਆਂ ਤੋਂ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ।

ਪਠਾਨਕੋਟ 'ਚ ਮੈਰਾਥਾਨ ਦਾ ਆਯੋਜਨ
ਪਠਾਨਕੋਟ 'ਚ ਮੈਰਾਥਾਨ ਦਾ ਆਯੋਜਨ
author img

By

Published : Feb 2, 2020, 7:30 PM IST

ਪਠਾਨਕੋਟ: ਕੈਂਸਰ ਦੀ ਬਿਮਾਰੀ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਸ਼ਹਿਰ ਦੇ ਬੁੰਗਲ ਵਿਖੇ ਪੀਐਸ ਮੈਮੋਰੀਅਲ ਵੱਲੋਂ ਪੰਜਵੀਂ ਓਪਨ ਹਾਫ ਮੈਰਾਥਾਨ ਦਾ ਆਯੋਜਨ ਕੀਤਾ ਗਿਆ।

ਪਠਾਨਕੋਟ 'ਚ ਮੈਰਾਥਾਨ ਦਾ ਆਯੋਜਨ

ਇਸ ਮੈਰਾਥਾਨ ਦੋੜ 'ਚ ਪੰਜਾਬ, ਜੰਮੂ ਤੇ ਹਿਮਾਚਲ ਸਣੇ ਸੱਤ ਸੂਬਿਆਂ ਤੋਂ ਆਏ ਵੱਖ-ਵੱਖ ਸਕੂਲਾਂ ਦੇ 1200 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੈਰਾਥਾਨ ਦੌੜ ਦੀ ਸ਼ੁਰੂਆਤ ਜੰਗਲਾਤ ਵਿਭਾਗ ਦੇ ਡੀਐਫਓ ਅਧਿਕਾਰੀ ਸੰਜੀਵ ਤਿਵਾਰੀ ਵੱਲੋਂ ਹਰੀ ਝੰਡੀ ਵਿਖਾ ਕੇ ਕੀਤੀ ਗਈ।

ਇਸ ਮੌਕੇ ਸੰਜੀਵ ਤਿਵਾਰੀ ਨੇ ਕਿਹਾ ਕਿ ਹਰ ਸਾਲ ਪੰਜ ਲੱਖ ਤੋਂ ਵੱਧ ਲੋਕਾਂ ਦੀ ਮੌਤ ਕੈਂਸਰ ਦੀ ਬਿਮਾਰੀ ਕਾਰਨ ਹੁੰਦੀ ਹੈ। ਉਨ੍ਹਾਂ ਨੇ ਪੀਐਸ ਮੈਮੋਰੀਅਲ ਵੱਲੋਂ ਲੋਕਾਂ ਨੂੰ ਇਸ ਬਿਮਾਰੀ ਸਬੰਧੀ ਜਾਗਰੂਕ ਕਰਨ ਲਈ ਉਲੀਕੇ ਗਏ ਮੈਰਾਥਾਨ ਨੂੰ ਸ਼ਲਾਘਾਯੋਗ ਕਦਮ ਦੱਸਿਆ।

ਮੈਰਾਥਾਨ ਦੇ ਦੌਰਾਨ ਸਕੂਲੀ ਵਿਦਿਆਰਥੀਆਂ ਤੇ ਸਥਾਨਕ ਲੋਕਾਂ ਨੂੰ ਮਾਹਿਰ ਡਾਕਟਰਾਂ ਵੱਲੋਂ ਕੈਂਸਰ ਦੀ ਬਿਮਾਰੀ ਦੇ ਲੱਛੜ, ਇਸ ਦੇ ਇਲਾਜ ਤੇ ਇਸ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ ਗਈ। ਮਾਹਿਰਾਂ ਵੱਲੋਂ ਲੋਕਾਂ ਨੂੰ ਚੰਗੀ ਸਿਹਤ ਤੇ ਆਲੇ-ਦੁਆਲੇ ਦੀ ਸਾਫ਼ ਸਫ਼ਾਈ ਪ੍ਰਤੀ ਜਾਗਰੂਕ ਕੀਤਾ ਗਿਆ।

Intro:ਕੈਂਸਰ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਪੀ ਐਸ ਮੈਮੋਰੀਅਲ ਦੇ ਵੱਲੋਂ ਮੈਰਾਥਨ ਦੌੜ ਕਰਵਾਈ ਗਈ, ਪੰਜਾਬ, ਜੰਮੂ ਅਤੇ ਹਿਮਾਚਲ ਤੋਂ ਆਏ ਹੋਏ ਬੱਚਿਆਂ ਨੇ ਮੈਰਾਥਨ ਵਿੱਚ ਲਿਆ ਹਿੱਸਾ।Body:ਲੋਕਾਂ ਨੂੰ ਕੈਂਸਰ ਦੇ ਬਾਰੇ ਜਾਗਰੂਕ ਕਰਨ ਦੇ ਲਈ ਪਠਾਨਕੋਟ ਦੇ ਬੁੰਗਲ ਚ ਪੰਜਵਾਂ ਓਪਨ ਹਾਫ ਮੈਰਾਥਨ ਦੌੜ ਦਾ ਆਯੋਜਨ ਕੀਤਾ ਗਿਆ ਇਸ ਮੈਰਾਥਨ ਦੌੜ ਵਿਚ ਪੰਜਾਬ ਦੇ ਨਾਲ ਨਾਲ ਸੱਤ ਸੂਬਿਆਂ ਤੋਂ ਆਏ ਲਗਭਗ 1200 ਬੱਚਿਆਂ ਨੇ ਹਿੱਸਾ ਲਿਆ। ਮੈਰਾਥਨ ਦੌੜ ਦੀ ਸ਼ੁਰੂਆਤ ਵਨ ਅਫ਼ਸਰ ਨੇ ਹਰਿ ਚੰਡੀ ਦੇਕੇ ਕੀਤੀ। ਉਨ੍ਹਾਂ ਨੇ ਕਿਹਾ ਕਿ ਹਰ ਸਾਲ ਲੱਗਭਗ ਪੰਜ ਲਾਖ ਲੋਕ ਕੈਂਸਰ ਦੀ ਬਿਮਾਰੀ ਨਾਲ ਮਰਦੇ ਹਨ ਅਤੇ ਪੀ ਐਸ ਮੈਮੋਰੀਅਲ ਦੇ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਜਿਹੜੀ ਮੈਰਾਥਨ ਕਰਵਾਈ ਗਈ ਹੈ ਉਹ ਇੱਕ ਸ਼ਲਾਘਾਯੋਗ ਕੰਮ ਹੈ।

ਬਾਈਟ--- ਸੰਜੀਵ ਤਿਵਾਰੀ ਡੀਐਫਓ

ਇਸ ਮੈਰਾਥਨ ਦੌੜ ਦੇ ਵਿੱਚ ਆਏ ਬੱਚਿਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅੱਜ ਉਹ ਲੋਕ ਕੈਂਸਰ ਦੇ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਆਏ ਹਨ ਲੋਕਾਂ ਨੂੰ ਆਪਣੀ ਸਿਹਤ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਇਸ ਦੇ ਨਾਲ ਨਾਲ ਲੋਕਾਂ ਨੂੰ ਆਪਣੇ ਆਲੇ ਦੁਆਲੇ ਦੀ ਸਾਫ਼ ਸਫ਼ਾਈ ਵੀ ਰੱਖਣੀ ਚਾਹੀਦੀ ਹੈ।
ਵਾਈਟ---ਰੁਕਸਾਨਾ (ਵਿਦਿਆਰਥਣ)
ਬਾਈਟ-- ਨੰਦਨੀ (ਵਿਦਿਆਰਥਣ)Conclusion:ਇਸ ਬਾਰੇ ਮੈਰਾਥਨ ਦੌੜ ਦਾ ਆਯੋਜਨ ਕਰਵਾਉਣ ਵਾਲਿਆਂ ਨਾਲ ਜਦ ਗੱਲਬਾਤ ਕੀਤੀ ਗਈ ਤੇ ਉਨ੍ਹਾਂ ਨੇ ਕਿਹਾ ਕਿ ਨਵੀਂ ਪੀੜ੍ਹੀ ਨੂੰ ਸਿਹਤ ਦੇ ਬਾਰੇ ਜਾਗਰੂਕ ਕਰਨ ਦੇ ਲਈ ਇਹ ਆਯੋਜਨ ਕਰਵਾਇਆ ਜਾਂਦਾ ਹੈ ਅਤੇ ਮੈਰਾਥਨ ਦੇ ਵਿੱਚ ਲਗਭਗ ਸੱਤ ਸੂਬਿਆਂ ਤੋਂ 1200 ਬੱਚਿਆਂ ਨੇ ਹਿੱਸਾ ਲਿਆ ।
ETV Bharat Logo

Copyright © 2025 Ushodaya Enterprises Pvt. Ltd., All Rights Reserved.