ਪਠਾਨਕੋਟ : ਕੋਰੋਨਾ ਵਾਇਰਸ ਨੇ ਪੂਰੀ ਦੁਨੀਆ 'ਚ ਦਹਿਸ਼ਤ ਪੈਦਾ ਕੀਤੀ ਹੋਈ ਹੈ। ਇਸ ਦਾ ਅਸਰ ਹੁਣ ਪੰਜਾਬ ਵਿੱਚਲੇ ਵਪਾਰ 'ਤੇ ਵੀ ਦਿਖਾਈ ਦੇਣ ਲੱਗਾ ਹੈ। ਸ਼ਹਿਰ ਵਿੱਚ ਚੀਨ ਤੋਂ ਆਉਣ ਵਾਲੇ ਸਮਾਨ ਵਿੱਚ ਕਮੀ ਹੋਈ ਹੈ। ਜਿਸ ਨੂੰ ਲੈ ਕੇ ਵਪਾਰੀਆਂ ਵਿੱਚ ਚਿੰਤਾ ਪਾਈ ਜਾ ਰਹੀ ਹੈ।
ਚੀਨ ਤੋਂ ਆਉਣ ਵਾਲੇ ਮਾਲ ਵਿੱਚ ਜਿੱਥੇ ਵੱਡੀ ਕਮੀ ਆਈ ਹੈ , ਉੱਥੇ ਹੀ ਇਸ ਮਾਲ ਦੀਆਂ ਕੀਮਤਾਂ ਵਿੱਚ ਵੀ ਭਾਰੀ ਵਾਧਾ ਹੋਇਆ ਹੈ।
ਇਸ ਬਾਰੇ ਸ਼ਹਿਰ ਦੇ ਵਪਾਰੀਆਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਬਜ਼ਾਰਾਂ ਵਿੱਚ ਪਹਿਲਾ ਹੀ ਗਾਹਕ ਨਹੀਂ ਆ ਰਿਹਾ ਹੈ। ਉੱਤੋਂ ਸਮਾਨ ਦੀਆਂ ਕੀਤਮਾਂ ਵਿੱਚ 30 ਫੀਸਦੀ ਤੋਂ 40 ਫੀਸਦੀ ਤੱਕ ਦਾ ਵਾਧਾ ਹੋ ਗਿਆ ਹੈ। ਜਿਸ ਕਾਰਨ ਆਮ ਗਾਹਕ ਖ਼ਰੀਦਦਾਰੀ ਕਰਨ ਤੋਂ ਕਤਰਾ ਰਿਹਾ ਹੈ।
ਇਹ ਵੀ ਪੜ੍ਹੋ :ਚੰਡੀਗੜ੍ਹ ਦਾ ਮੌਸਮ ਹੋਇਆ ਸੁਹਾਵਣਾ, ਮੀਂਹ ਸ਼ੁਰੂ
ਵਪਾਰੀਆਂ ਨੇ ਕਿਹਾ ਕਿ ਪਹਿਲਾ ਬਜ਼ਾਰ ਵਿੱਚ ਚੀਨ ਦੇ ਮਾਲ ਕਾਰਨ ਕੋਈ ਦਿਕੱਤ ਨਹੀਂ ਆ ਰਹੀ ਸੀ ਪਰ ਹੁਣ ਕੋਰੋਨਾ ਵਾਇਰਸ ਕਾਰਨ ਚੀਨ ਦਾ ਮਾਲ ਪੂਰੀ ਤਰ੍ਹਾਂ ਨਾਲ ਬੰਦ ਕਰ ਦਿਤਾ ਗਿਆ।
ਬਜ਼ਾਰ ਵਿੱਚ ਕੋਰੋਨਾ ਵਾਇਰਸ ਦਾ ਅਸਰ ਬਿਜਲੀ ਦੇ ਸਮਾਨ ਅਤੇ ਪਲਾਸਟਕ ਦੇ ਸਮਾਨ 'ਤੇ ਹੋਇਆ ਹੈ, ਜੋ ਕਿ ਸਭ ਤੋਂ ਜਿਆਦਾ ਚੀਨ ਤੋਂ ਆਉਂਦਾ ਸੀ।