ਪਠਾਨਕੋਟ: ਗ੍ਰੀਨ ਹਾਊਸ ਵਿਚ ਸਬਜ਼ੀਆਂ ਉਗਾ ਰਹੇ ਕਿਸਾਨਾਂ ਨੂੰ ਕਰਫ਼ਿਊ ਦੇ ਕਾਰਨ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗ੍ਰੀਨ ਹਾਊਸ ਵਿਚ ਸਬਜ਼ੀਆਂ ਪੱਕ ਕੇ ਸੜਨੀਆਂ ਸ਼ੁਰੂ ਹੋ ਗਈਆਂ ਹਨ ਪਰ ਵਿਭਾਗ ਵੱਲੋਂ ਇਨ੍ਹਾਂ ਦਾ ਮੰਡੀਕਰਣ ਨਹੀਂ ਕਰਵਾਇਆ ਜਾ ਰਿਹਾ।
ਕਿਸਾਨਾਂ ਦਾ ਕਹਿਣਾ ਹੈ ਕਿ ਜੇ ਸਬਜ਼ੀਆਂ ਦਾ ਸਮੇਂ ਰਹਿੰਦਿਆਂ ਮੰਡੀਕਰਨ ਕੀਤਾ ਜਾਂਦਾ ਤਾਂ ਉਨ੍ਹਾਂ ਨੂੰ ਨੁਕਸਾਨ ਨਹੀਂ ਸਹਿਣਾ ਪੈਂਦਾ ਪਰ ਨਾ ਤਾਂ ਸਬਜ਼ੀਆਂ ਦੇ ਮੰਡੀਕਰਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਸਬਜ਼ੀਆਂ ਦੀ ਤੋੜਾਈ ਲਈ ਮਜ਼ਦੂਰ ਮਿਲ ਰਹੇ ਹਨ। ਇਸ ਲਈ ਇਸ ਸਾਲ ਉਨ੍ਹਾਂ ਨੂੰ ਭਾਰੀ ਨੁਕਸਾਨ ਝੱਲਣਾ ਪਏਗਾ।
ਪਠਾਨਕੋਟ ਜ਼ਿਲ੍ਹੇ ਵਿਚ ਲੱਖਾਂ ਦੀ ਲਾਗਤ ਨਾਲ ਸਬਜ਼ੀਆਂ ਉਗਾਈਆਂ ਗਈਆਂ ਹਨ, ਜਿਨ੍ਹਾਂ ਨੂੰ 1 ਮਹੀਨੇ ਪਹਿਲਾਂ ਤੋੜਿਆ ਜਾਣਾ ਸੀ ਪਰ ਕਰਫ਼ਿਊ ਕਾਰਨ ਕਿਸਾਨਾਂ ਨੂੰ ਨਾ ਤਾਂ ਸਬਜ਼ੀਆਂ ਤੋੜਨ ਲਈ ਮਜ਼ਦੂਰ ਮਿਲੇ ਅਤੇ ਨਾ ਹੀ ਸਬਜ਼ੀਆਂ ਦਾ ਕੋਈ ਮੰਡੀਕਰਨ ਹੋ ਪਾਇਆ ਜਿਸ ਕਾਰਨ ਸਬਜ਼ੀਆਂ ਗ੍ਰੀਨ ਹਾਊਸ ਵਿਚ ਸੜ ਰਹੀਆਂ ਹਨ।