ਪਠਾਨਕੋਟ: ਕੇਂਦਰੀ ਜਲ ਸਰੋਤ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਬੁੱਧਵਾਰ ਨੂੰ ਆਪਣੀ ਟੀਮ ਨਾਲ ਸ਼ਾਹਪੁਰ ਕੰਢੀ ਡੈਮ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਇੱਥੇ ਚੱਲ ਰਹੇ ਉਸਾਰੀ ਕਾਰਜਾਂ ਦਾ ਜਾਇਜ਼ਾ ਲਿਆ।
2022 ਤੱਕ ਪ੍ਰਾਜੈਕਟ ਹੋਵੇਗਾ ਪੂਰਾ
ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਉਹ ਖ਼ਾਸ ਤੌਰ 'ਤੇ ਬੈਰਾਜ ਪ੍ਰਾਜੈਕਟ ਦੇ ਕੰਮ ਦਾ ਨਿਰੀਖਣ ਕਰਨ ਲਈ ਇੱਥੇ ਆਏ ਸਨ। ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਪ੍ਰਾਜੈਕਟ ਦਾ ਕੰਮ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ, ਤੇ ਉਨ੍ਹਾਂ ਨੂੰ ਉਮੀਦ ਹੈ ਕਿ 2022 ਤੱਕ ਇਹ ਪ੍ਰਾਜੈਕਟ ਪੂਰਾ ਹੋ ਜਾਵੇਗਾ।
ਪੂਰਾ ਹੋਣ 'ਤੇ ਕੀ ਹੋਵੇਗਾ ਲਾਭ
ਬੈਰਾਜ ਪ੍ਰਾਜੈਕਟ ਦੇ ਤਿਆਰ ਹੋਣ 'ਤੇ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਕਿਸਾਨਾਂ ਨੂੰ ਉਨ੍ਹਾਂ ਦੇ ਹਿੱਸੇ ਦਾ ਪਾਣੀ ਮਿਲੇਗਾ। ਇਸ ਦੇ ਨਾਲ ਹੀ ਭਾਰਤ ਦਾ ਪਾਣੀ ਭਾਰਤ ਵਿੱਚ ਹੀ ਰਹੇਗਾ ਤੇ ਪਾਕਿਸਤਾਨ ਨੂੰ ਇੱਕ ਵੀ ਬੂੰਦ ਪਾਣੀ ਨਹੀਂ ਮਿਲੇਗਾ।
SYL ਦੇ ਮੁੱਦੇ 'ਤੇ ਕੀ ਬੋਲੇ ਸ਼ੇਖਾਵਤ
ਐੱਸਵਾਈਐੱਲ ਦੇ ਮੁੱਦੇ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ ਮੁੱਦਾ ਸੁਪਰੀਮ ਕੋਰਟ ਦਾ ਹੈ, ਜਿਸ ਦਾ ਫ਼ੈਸਲਾ ਅਦਾਲਤ ਵਿੱਚ ਆਵੇਗਾ, ਉਹ ਸਭ ਨੂੰ ਮਨਜ਼ੂਰ ਹੋਵੇਗਾ।