ਪਠਾਨਕੋਟ : ਵਿਦੇਸ਼ ਜਾਣ ਦੇ ਚਾਹਵਾਨ ਕਈ ਨੌਜਵਾਨ ਉਨ੍ਹਾਂ ਠੱਗਾਂ ਦੇ ਹੱਥੋਂ ਠੱਗੇ ਜਾਂਦੇ ਹਨ ਜੋ ਕਿ ਉਨ੍ਹਾਂ ਨੂੰ ਝਾਂਸਾ ਦੇ ਕੇ ਅਤੇ ਵੱਡੇ ਵੱਡੇ ਸੁਪਨੇ ਵਿਖਾ ਕੇ ਉਨ੍ਹਾਂ ਕੋਲੋਂ ਪੈਸੇ ਠੱਗ ਲੈਂਦੇ ਹਨ। ਇਸ ਤਰ੍ਹਾਂ ਦਾ ਹੀ ਇੱਕ ਮਾਮਲਾ ਪਠਾਨਕੋਟ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਹੈ।
ਜਿਥੇ ਕਿ ਪਠਾਨਕੋਟ ਪੁਲਿਸ ਨੂੰ ਉਸ ਵੇਲੇ ਇੱਕ ਵੱਡੀ ਸਫਲਤਾ ਹੱਥ ਲੱਗੀ ਜਦੋਂ ਪੁਲਿਸ ਨੂੰ ਇੱਕ ਸ਼ਖਸ ਰਣਜੀਤ ਸਿੰਘ ਵਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਸ ਦੇ ਕੋਲੋਂ ਉਸਦੇ ਬੇਟੇ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਇਕ ਸ਼ਖਸ ਪਰਮਵੀਰ ਸਿੰਘ ਨੇ ਇਕ ਲੱਖ ਅੱਸੀ ਹਜ਼ਾਰ ਰੁਪਏ ਠੱਗੇ ਹਨ ਅਤੇ ਉਸ ਨੇ ਉਸ ਉਸਦੇ ਬੇਟੇ ਨੂੰ ਵਿਦੇਸ਼ ਵੀ ਨਹੀਂ ਭੇਜਿਆ ਜਿਸ ਦੇ ਚੱਲਦੇ ਜਦੋਂ ਉਹ ਆਪਣੇ ਪੈਸੇ ਲੈਣ ਵਾਸਤੇ ਗਿਆ ਤਾਂ ਠੱਗ ਨੇ 1 ਲੱਖ ਰੁਪਿਆ ਤਾਂ ਵਾਪਸ ਕਰ ਦਿੱਤਾ ਪਰ 80 ਹਜ਼ਾਰ ਰੁਪਿਆ ਵਾਪਸ ਨਹੀਂ ਕੀਤਾ ਗਿਆ।
ਜਿਸ ਦੇ ਚੱਲਦੇ ਪੀੜਤ ਸ਼ਖਸ ਨੇ ਥਾਣਾ ਡਿਵੀਜ਼ਨ ਨੰਬਰ ਇੱਕ ਦੇ ਵਿਚ ਸ਼ਿਕਾਇਤ ਦਰਜ ਕਰਵਾਈ ਜਿਸ ਤੋਂ ਬਾਅਦ ਪੁਲੀਸ ਨੇ ਇਸ ਠੱਗ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਇਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੂੰ ਇਸ ਕੋਲੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਕਿ ਇਸ ਨੇ ਹੋਰ ਕਿਨ੍ਹਾਂ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਠੱਗੀ ਮਾਰੀ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐੱਸ ਐੱਚ ਓ ਡਿਵੀਜ਼ਨ ਨੰਬਰ ਇੱਕ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ। ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਉਨ੍ਹਾਂ ਨੇ ਇਸ ਠੱਗ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ:ਕੁਲਜੀਤ ਸਿੰਘ ਨਾਗਰਾ ਨੇ ਦਿਖਾਏ ਆਪਣੇ ਹੀ ਸਰਕਾਰ ਨੂੰ ਤਿੱਖੇ ਤੇਵਰ