ਪਠਾਨਕੋਟ:ਡੀਸੀ ਪਠਾਨਕੋਟ ਵੱਲੋਂ ਅੱਜ ਪਠਾਨਕੋਟ ਦੇ ਸਰਹੱਦੀ ਖੇਤਰ(Border area) ਬਮਿਆਲ ਅਤੇ ਨਰੋਟ ਜੈਮਲ ਸਿੰਘ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ ਜਿੱਥੇ ਕਿ ਉਨ੍ਹਾਂ ਨੇ ਸਿਹਤ ਸੁਵਿਧਾਵਾਂ(Health facilities) ਦੇ ਬਾਰੇ ਵੱਖ-ਵੱਖ ਹੈਲਥ ਸੈਂਟਰਾਂ ਦੇ ਵਿਚ ਜਾ ਕੇ ਚੈਕਿੰਗ ਕੀਤੀ ਉਥੇ ਹੀ ਭਾਰਤ ਪਾਕਿ ਸਰਹੱਦ (India-Pakistan border) ‘ਤੇ ਡਟੇ ਸਾਡੇ ਬੀਐਸਐਫ ਦੇ ਜਵਾਨਾਂ ਦੇ ਨਾਲ ਵੀ ਇੱਕ ਵਿਸ਼ੇਸ਼ ਬੈਠਕ ਕੀਤੀ ਜਿਸ ਦੌਰਾਨ ਉਨ੍ਹਾਂ ਨੇ ਭਾਰਤ ਪਾਕਿ ਸਰਹੱਦ ਦੇ ਨਾਲ ਲੱਗਦੇ ਉੱਝ ਦਰਿਆ ਜੋ ਕਿ ਬਰਸਾਤਾਂ ਦੇ ਦਿਨਾਂ ਦੇ ਵਿਚ ਮਾਰੂ ਹੋ ਜਾਂਦਾ ਹੈ ਅਤੇ ਹੜ੍ਹ(Flood) ਦੇ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ ਤੇ ਉਸ ਦਾ ਵੀ ਜਾਇਜ਼ਾ ਲਿਆ।
ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਸ ਦੇ ਉੱਪਰ ਮੁਕੰਮਲ ਤੌਰ ‘ਤੇ ਪਹਿਲਾਂ ਹੀ ਪੁਖਤਾ ਪ੍ਰਬੰਧ ਕਰਨ ਦੀ ਹਦਾਇਤ ਕੀਤੀ।ਇਸ ਬਾਰੇ ਗੱਲ ਕਰਦੇ ਹੋਏ ਡੀਸੀ ਪਠਾਨਕੋਟ ਨੇ ਕਿਹਾ ਕਿ ਸਰਹੱਦੀ ਖੇਤਰ ਬਾਮਿਆਨ ਅਤੇ ਦੂਸਰੇ ਇਲਾਕਿਆਂ ਦਾ ਦੌਰਾ ਕੀਤਾ ਗਿਆ ਹੈ ਤੇ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋਣ ਵਾਲੇ ਇਲਾਕਿਆਂ ਦਾ ਜਾਇਜ਼ਾ ਲਿਆ ਗਿਆ ਤੇ ਸਿਹਤ ਸੁਵਿਧਾਵਾਂ ਦੀ ਜਾਂਚ ਕੀਤੀ ਗਈ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ(Heard people problems) ਗਈਆਂ ਤਾਂ ਕਿ ਉਨ੍ਹਾਂ ਨੂੰ ਹੱਲ ਕੀਤਾ ਜਾਵੇ।
ਦੱਸ ਦਈਏ ਕਿ ਬਰਸਾਤ ਦੌਰਾਨ ਸਰਹੱਦੀ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਪਾਣੀ ਦੀ ਕਾਫੀ ਸਮੱਸਿਆ ਰਹਿੰਦੀ ਹੈ ਜਿਸਦੇ ਚੱਲਦੇ ਇਨ੍ਹਾਂ ਸਮੱਸਿਆਵਾਂ ਦੇ ਨਾਲ ਨਜਿੱਠਣ ਦੇ ਲਈ ਪਹਿਲਾਂ ਤੋਂ ਹੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਲੋਕਾਂ ਨੂੰ ਬਰਸਾਤੀ ਦਿਨ੍ਹਾਂ ਦੌਰਾਨ ਕੋਈ ਵੀ ਸਮੱਸਿਆ ਨਾ ਆਵੇ।
ਇਹ ਵੀ ਪੜ੍ਹੋ:ਯੋਗੇਂਦਰ ਯਾਦਵ ਕਿਸਾਨ ਆਗੂ ਨਹੀਂ, ਮੋਦੀ ਸਰਕਾਰ ਦਾ ਬੰਦਾ: ਦੀਪ ਸਿੱਧੂ