ਪਠਾਨਕੋਟ:ਪੰਜਾਬ ਭਰ ਵਿਚ ਡਾਕਟਰਾਂ ਦੀ ਹੜਤਾਲ (Strike) ਤੀਜੇ ਦਿਨ ਵੀ ਜਾਰੀ ਹੈ।ਪਠਾਨਕੋਟ ਵਿਚ ਡਾਕਟਰਾਂ ਨੇ ਪੰਜਾਬ ਸਰਕਾਰ ਖਿਲਾਫ਼ ਜਮ ਕੇ ਨਾਅਰੇਬਾਜੀ ਕੀਤੀ।ਡਾਕਟਰਾਂ ਨੇ ਵਿਧਾਇਕ ਅਮਿਤ ਵਿਜ ਦੇ ਘਰ ਦਾ ਘਿਰਾਓ ਵੀ ਕੀਤਾ ਅਤੇ ਆਪਣੇ ਕੋਟ ਵਿਧਾਇਕ ਦੇ ਦਫ਼ਤਰ ਦੇ ਬਾਹਰ ਤੰਗ ਕੇ ਪ੍ਰਦਰਸ਼ਨ ਕੀਤਾ ਹੈ।
ਇਸ ਮੌਕੇ ਡਾਕਟਰਾ ਦਾ ਕਹਿਣਾ ਹੈ ਕਿ ਪੇ ਕਮਿਸ਼ਨ (Pay Commission)ਨੂੰ ਸੋਧ ਕੇ ਦੁਬਾਰਾ ਪੇਸ ਕੀਤਾ ਜਾਵੇ ਅਤੇ ਐਨਪੀਏ ਦੀ ਕਟੌਤੀ ਨੂੰ ਖਤਮ ਕੀਤਾ ਜਾਵੇ।ਡਾਕਟਰਾਂ ਨੇ ਕਿਹਾ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਦਾ ਸੰਘਰਸ਼ ਹੋਰ ਤੇਜ਼ ਕਰਾਂਗੇ।
ਡਾਕਟਰਾਂ ਦਾ ਕਹਿਣਾ ਹੈ ਕਿ ਕੋਰੋਨਾ ਕਾਲ ਦੌਰਾਨ ਮੈਡੀਕਲ ਸਟਾਫ਼ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਕੋਰੋਨਾ ਦੀ ਮਰੀਜ਼ਾਂ ਨੂੰ ਸੰਭਾਲਿਆ ਹੈ ਪਰ ਸਰਕਾਰ ਨੂੰ ਤਨਖਾਹ ਵਧਾਉਣੀ ਚਾਹੀਦੀ ਸੀ ਪਰ ਸਰਕਾਰ ਨੇ ਤਨਖਾਹ ਵਿਚੋਂ ਕੱਟ ਲਗਾ ਦਿੱਤਾ ਹੈ।