ਪਠਾਨਕੋਟ: ਏਅਰ ਫੋਰਸ ਸਟੇਸ਼ਨ 'ਤੇ ਤਾਇਨਾਤ ਸਕੁਐਡਰਨ ਲੀਡਰ ਅਰਸ਼ਿਤਾ ਜੈਸਵਾਲ ਦੀ ਮੌਤ ਦੀ ਖ਼ਬਰ ਸਾਹਮਣੇ ਆ ਰਹੀ ਹੈ।ਜਿੰਨ੍ਹਾਂ ਦਾ ਪੰਚਕੂਲਾ ਦੇ ਆਰਮੀ ਕਮਾਂਡੋ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਇਲਾਜ ਦੌਰਾਨ ਹੀ ਜੈਸਵਾਲ ਨੇ ਦਮ ਤੋੜ ਦਿੱਤਾ। ਕਾਬਲੇਜ਼ਿਕਰ ਹੈ ਕਿ ਪਠਾਨਕੋਟ 'ਚ 17 ਜੁਲਾਈ ਨੂੰ ਸਕੁਐਡਰਨ ਲੀਡਰ ਅਰਸ਼ਿਤਾ ਜੈਸਵਾਲ 'ਤੇ ਏਅਰ ਫੋਰਸ ਮੈਸ 'ਚ ਕੰਮ ਕਰਦੇ ਇਕ ਸੇਵਾਦਾਰ ਨੇ ਜਾਨਲੇਵਾ ਹਮਲਾ ਕਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਸੀ।ਕਿਸੇ ਗੱਲ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਮੁਲਜ਼ਮਾਂ ਨੇ ਏਅਰ ਫੋਰਸ ਦੀ ਮਹਿਲਾ ਅਧਿਕਾਰੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਕਈ ਵਾਰ ਕੀਤੇ, ਜਿਸ ਕਾਰਨ ਪੀੜਤਾ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ 17 ਜੁਲਾਈ ਨੂੰ ਕੈਦ ਹੋ ਗਈ ਸੀ। ਇਸ ਘਟਨਾ ਦੇ ਆਧਾਰ 'ਤੇ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਸਰਵਿਸਮੈਨ ਨੇ ਕਬੂਲ ਕੀਤਾ ਗੁਨਾਹ: ਇਸ ਪੂਰੇ ਮਾਮਲੇ 'ਚ ਡੀਸੀਪੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਏਅਰਫੋਰਸ ਤੋਂ ਸੂਚਨਾ ਮਿਲੀ ਸੀ ਕਿ ਮਹਿਲਾ ਸਕੁਐਡਰਨ ਲੀਡਰ ਅਰਸ਼ਿਤਾ ਜੈਸਵਾਲ 'ਤੇ ਜਾਨਲੇਵਾ ਹਮਲਾ ਹੋਇਆ ਹੈ। ਇਸ ਤੋਂ ਬਾਅਦ ਜਦੋਂ ਪੁਲਿਸ ਨੇ ਸੀਸੀਟੀਵੀ ਚੈੱਕ ਕੀਤੇ ਤਾਂ ਮੈੱਸ ਵਿੱਚ ਕੰਮ ਕਰਨ ਵਾਲਾ ਇੱਕ ਸੇਵਾਦਾਰ ਘਰ ਵਿੱਚ ਘੁੰਮਦਾ ਨਜ਼ਰ ਆਇਆ। ਇਸ ਤੋਂ ਬਾਅਦ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਪੁੱਛਗਿੱਛ 'ਚ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ ਕਿ ਉਸ ਨੇ ਅਰਸ਼ਿਤਾ ਜੈਸਵਾਲ 'ਤੇ ਚਾਕੂ ਨਾਲ ਵਾਰ ਕੀਤਾ ਸੀ।
ਤਕਰਾਰ ਦਾ ਕਾਰਨ ਨਹੀਂ ਆਇਆ ਸਾਹਮਣੇ: ਤੁਹਾਨੂੰ ਦਸ ਦਈਏ ਕਿ ਜੈਸਵਾਲ ਅਤੇ ਸੇਵਾਦਾਰ ਦਰਮਿਆਨ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਦੀ ਗੱਲ ਸਾਹਮਣੇ ਆਈ ਸੀ ਪਰ ਹਾਲੇ ਤੱਕ ਪਤਾ ਨਹੀਂ ਲੱਗਿਆ ਕਿ ਕਿਸ ਕਾਰਨ ਮੁਲਜ਼ਮ ਨੇ ਜੈਸਵਾਲ 'ਤੇ ਹਮਲਾ ਕੀਤਾ। ਉਸ ਸਮੇਂ ਅਜਿਹਾ ਕਿ ਹੋਇਆ ਕਿ ਮੁਲਜ਼ਮ ਦੇ ਸਿਰ 'ਤੇ ਇੰਨ੍ਹਾਂ ਜ਼ਿਆਦਾ ਗੁੱਸਾ ਸਵਾਰ ਸੀ ਕਿ ਉਸ ਨੇ ਇੱਕ ਨਹੀਂ ਦੋ ਨਹੀਂ ਬਲਕਿ ਕਈ ਵਾਰ ਜੈਸਵਾਲ 'ਤੇ ਕਰ ਦਿੱਤੇ। ਜਿਸ ਕਾਰਨ ਉਹਨ੍ਹਾਂ ਨੂੰ ਬਹੁਤ ਗੰਭੀਰ ਸੱਟਾਂ ਲੱਗੀਆਂ। ਉਸ ਤੋਂ ਤੁਰੰਤ ਬਾਅਦ ਅਰਸ਼ਿਤਾ ਜੈਸ਼ਵਾਲ ਨੂੰ ਇਲਾਜ਼ ਲਈ ਜਲਦੀ ਹਸਪਤਾਲ 'ਚ ਭਰਤੀ ਕਰਵਾਇਆ ਜਾਂਦਾ ਹੈ। ਉਸੇ ਦਿਨ ਤੋਂ ਉਨਹਾਂ ਦਾ ਕਮਾਂਡੋ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ, ਪਰ ਉਨਹਾਂ ਦੀ ਹਾਲਤ 'ਚ ਕੋਈ ਵੀ ਸੁਧਾਰ ਨਹੀਂ ਹੋ ਰਿਹਾ ਸੀ। ਆਖਰਕਾਰ ਅੱਜ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਜੈਸਵਾਲ ਨੇ ਦਮ ਤੋੜ ਦਿੱਤਾ।