ਪਠਾਨਕੋਟ: ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹੁਸ਼ਿਆਰਪੁਰ ਦੇ ਵਿੱਚ ਗੈਰ-ਕਾਨੂੰਨੀ ਮਾਈਨਿੰਗ ਨੂੰ ਵੇਖਦੇ ਹੋਏ ਛਾਪੇਮਾਰੀ ਕੀਤੀ ਗਈ। ਹਿਮਾਚਲ ਦੇ ਕੁਝ ਕਰੱਸ਼ਰ ਮਾਲਕਾਂ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਦੱਸਿਆ ਗਿਆ ਕਿ ਪਠਾਨਕੋਟ ਦੇ ਵਿੱਚ ਇੱਕ ਫੁੱਟ ਵੀ ਮਾਈਨਿੰਗ ਗੈਰ ਕਾਨੂੰਨੀ ਨਹੀਂ ਹੈ ਜਿਸ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਬੋਲਿਆ ਗਿਆ ਕਿ ਪੰਜਾਬ ਦੇ ਵਿੱਚ ਜ਼ਿਆਦਾਤਰ ਮਾਈਨਿੰਗ ਗੈਰ ਕਾਨੂੰਨੀ ਹੋ ਰਹੀ ਹੈ ਜਿਸ ਦੇ ਜਵਾਬ ਵਿੱਚ ਪਠਾਨਕੋਟ ਦੀ ਕਰੱਸ਼ਰ ਇੰਡਸਟਰੀ ਮਾਲਕਾਂ ਵੱਲੋਂ ਇਕ ਪ੍ਰੈੱਸ ਕਾਨਫਰੰਸ ਕੀਤੀ ਗਈ ਹੈ।
ਇਸ ਦੌਰਾਨ ਉਨ੍ਹਾਂ ਦੱਸਿਆ ਕਿ ਅਕਾਲੀ ਭਾਜਪਾ ਦੇ ਸਮੇਂ ਦੇ ਵਿਚ ਪਠਾਨਕੋਟ ‘ਚ ਮਾਈਨਿੰਗ ਰਾਜਸਵ 6 ਤੋਂ 7 ਕਰੋੜ ਸਲਾਨਾ ਸੀ ਪਰ ਹੁਣ ਕਾਂਗਰਸ ਸਰਕਾਰ ਦੇ ਸਮੇਂ ਪਠਾਨਕੋਟ ਦਾ ਸਾਲਾਨਾ ਰਾਜਸਵ 60 ਕਰੋੜ ਤੋਂ ਉੱਪਰ ਹੈ ਜੋ ਕਿ ਸਰਕਾਰ ਨੂੰ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਪਠਾਨਕੋਟ ਦੇ ਵਿੱਚ ਜਿੰਨ੍ਹਾਂ ਵੀ ਰਾਅ ਮਟੀਰੀਅਲ ਨਿਕਲ ਰਿਹਾ ਹੈ ਉਹ ਖੱਡਾਂ ਦੀ ਲੀਗਲ ਤੌਰ ‘ਤੇ ਸਰਕਾਰ ਵਲੋਂ ਬੋਲੀ ਕਰਵਾਈ ਗਈ ਹੈ। ਕਰੱਸ਼ਰ ਇੰਡਸਟਰੀ ਮਾਲਕਾਂ ਨੇ ਕਿਹਾ ਕਿ ਹਿਮਾਚਲ ਕਰੱਸ਼ਰ ਇੰਡਸਟਰੀ ਵਾਲੇ ਜੋ ਗੈਰ ਕਾਨੂੰਨੀ ਮਾਈਨਿੰਗ ਦਾ ਇਲਜ਼ਾਮ ਲਗਾ ਰਹੇ ਹਨ ਉਹ ਬੇਬੁਨਿਆਦ ਹਨ। ਇੰਡਸਟਰੀ ਮਾਲਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਲੀਗਲ ਮਟੀਰੀਅਲ ਹੀ ਇੰਨਾ ਜ਼ਿਆਦਾ ਹੈ ਕਿ ਉਨ੍ਹਾਂ ਨੂੰ ਇਲੀਗਲ ਕੰਮ ਕਰਨ ਦੀ ਜ਼ਰੂਰਤ ਹੀ ਨਹੀਂ ਹੈ।
ਇਹ ਵੀ ਪੜ੍ਹੋ:ਸੁਖਬੀਰ ਬਾਦਲ ਦੀ ਮਾਈਨਿੰਗ ਰੇਡ ਜਾਰੀ, ਹੁਣ ਮੁਕੇਰੀਆਂ ਸਣੇ 3 ਥਾਂ ਕੀਤੀ ਰੇਡ