ਪਠਾਨਕੋਟ: ਇਸ ਵਾ ਤਿਉਹਾਰਾਂ ਦੇ ਸੀਜ਼ਨ ਵਿੱਚ ਲੋਕਾਂ ਨੂੰ ਮਹਿੰਗਾਈ ਦੀ ਮਾਰ ਪੈਂਦੀ ਦਿਖਾਈ ਦੇ ਰਹੀ ਹੈ। ਜਿਸ ਦੀ ਵਜ੍ਹਾ ਹੈ, ਪਿਆਜ ਦੀਆਂ ਵਧੀਆਂ ਹੋਇਆ ਕੀਮਤਾਂ ਹਨ। ਪਿਛਲੇ ਦਿਨੀ ਟਮਾਟਰ ਦੀਆਂ ਕੀਮਤਾਂ ਅਸਮਾਨੀ ਵੇਖਣ ਨੂੰ ਮਿਲੀਆਂ ਸੀ ਅਤੇ ਟਮਾਟਰ 200 ਤੋਂ 250 ਰੁਪਏ ਕਿਲੋ ਵਿਕਿਆ ਸੀ ਅਤੇ ਹੁਣ ਪਿਆਜ਼ ਦੀਆਂ ਕੀਮਤਾਂ ਅਸਮਾਨੀ ਚੜ੍ਹੀਆਂ ਦਿਸ ਰਹੀਆਂ ਹਨ, ਜੋ ਪਿਆਜ ਪਿਛਲੇ ਦਿਨੀ 30 ਤੋਂ 40 ਰੁਪਏ ਵਿਕ ਰਿਹਾ ਸੀ, ਅੱਜ ਉਸ ਦਾ ਰੇਟ 70 ਤੋਂ 80 ਰੁਪਏ ਪ੍ਰਤੀ ਕਿਲੋ ਪਹੁੰਚ ਚੁੱਕਿਆ ਹੈ।
ਦੱਸ ਦਈਏ ਕਿ ਇਸ ਵੱਧ ਰਹੀ ਮਹਿੰਗਾਈ ਨੇ ਇੱਕ ਵਾਰ ਫਿਰ ਤੋਂ ਆਮ ਲੋਕਾਂ ਦੀ ਰਸੋਈ ਦਾ ਬਜਟ ਵਿਗਾੜ ਕੇ ਰੱਖ ਦਿੱਤਾ ਹੈ। ਲਗਾਤਾਰ ਵੱਧ ਰਹੀ ਮਹਿੰਗਾਈ ਦੇ ਨਾਲ ਗਰੀਬ ਪਰਿਵਾਰਾਂ ਦੀ ਦੋ ਵਕਤ ਦੀ ਰੋਟੀ ਦੇ ਵੀ ਹੁਣ ਲਾਲੇ ਪੈਣੇ ਸ਼ੁਰੂ ਹੋ ਚੁੱਕੇ ਹਨ। ਪਿਆਜ ਅਤੇ ਟਮਾਟਰ ਹਰ ਘਰ ਦੀ ਰਸੋਈ ਦੀ ਇੱਕ ਅਜਿਹੀ ਜ਼ਰੂਰਤ ਹੈ, ਜੋ ਕਿ ਹਰ ਇੱਕ ਸਬਜ਼ੀ ਦੇ ਵਿੱਚ ਇਸਤੇਮਾਲ ਕੀਤੇ ਜਾਂਦੇ ਹਨ।
ਪਰ ਇਹਨਾਂ ਦੀਆਂ ਕੀਮਤਾਂ ਵਿੱਚ ਹੋਣ ਵਾਲੇ ਵਾਧੇ ਕਾਰਨ ਆਮ ਲੋਕਾਂ ਤੇ ਰੋਜ਼ ਮਰਰਾ ਰਸੋਈ ਦੇ ਬਜਟ ਦੇ ਉੱਪਰ ਬੜਾ ਪ੍ਰਭਾਵ ਪਿਆ ਹੈ। ਚਾਹੇ ਹੁਣ ਟਮਾਟਰ ਦੀ ਕੀਮਤ ਘੱਟ ਚੁੱਕੀ ਹੈ, ਪਰ ਪਿਆਜ਼ ਦੇ ਰੇਟ ਵੱਧਣ ਕਾਰਨ ਇੱਕ ਵਾਰ ਫਿਰ ਲੋਕਾਂ ਨੂੰ ਮਹਿੰਗਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕ ਹੀ ਨਹੀਂ ਬਲਕਿ ਦੁਕਾਨਦਾਰ ਵੀ ਇਸ ਵੱਧ ਰਹੀ ਮਹਿੰਗਾਈ ਦੇ ਕਾਰਨ ਬਹੁਤ ਪਰੇਸ਼ਾਨ ਨਜ਼ਰ ਆ ਰਹੇ ਹਨ।
- University Student Commit Suicide: ਐਲਪੀਯੂ ਦੇ ਵਿਦਿਆਰਥੀ ਨੇ ਸ਼ੱਕੀ ਹਲਾਤਾਂ 'ਚ ਕੀਤੀ ਖੁਦਕੁਸ਼ੀ: ਹੈਦਰਾਬਾਦ ਦਾ ਰਹਿਣ ਵਾਲਾ ਸੀ ਮ੍ਰਿਤਕ
- Son Assaulted Mother: ਮਾਂ ਨਾਲ ਅਣਮਨੁੱਖੀ ਤਸ਼ੱਦਦ ਕਰਨ ਵਾਲਾ ਵਕੀਲ ਪੁੱਤ ਗ੍ਰਿਫ਼ਤਾਰ, ਬਾਰ ਕਾਊਂਸਲ ਨੇ ਮੈਂਬਰਸ਼ਿਪ ਵੀ ਕੀਤੀ ਰੱਦ
- Youth Died in Canada: ਬਰਨਾਲਾ ਦੇ ਨੌਜਵਾਨ ਦੀ ਕੈਨੇਡਾ ਦੇ ਕੈਲਗਿਰੀ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਇਸ ਸਬੰਧੀ ਜਦੋਂ ਸਬਜ਼ੀ ਵਿਕ੍ਰੇਤਾ ਅਤੇ ਸਥਾਨਕ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਤੀ ਤਿਉਹਾਰ ਦਾ ਸੀਜ਼ਨ ਹੈ ਅਤੇ ਪਿਆਜ਼ ਦੇ ਰੇਟ ਦੁੱਗਣੇ ਹੋ ਗਏ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਰੇਟ 100 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਸਕਦਾ ਹੈ। ਸਥਾਨਕ ਲੋਕਾਂ ਨੇ ਕਿਹਾ ਕਿ ਤਿਉਹਾਰ ਆਉਂਦੇ ਹੀ ਜਮਾਖੋਰੀ ਕਰਨ ਵਾਲਿਆਂ ਵੱਲੋਂ ਪਿਆਜ਼ ਨੂੰ ਸਟੋਰ ਕਰ ਲਿਆ ਜਾਂਦਾ ਹੈ, ਜਿਸ ਵਜ੍ਹਾ ਨਾਲ ਰੇਟ ਅਸਮਾਨੀ ਪਹੁੰਚ ਚੁੱਕੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਜਮਾਖੋਰਾਂ ਉੱਤੇ ਨਕੇਲ ਕੱਸੀ ਜਾਵੇ ਤਾਂ ਜੋ ਪਿਆਜ਼ ਦੇ ਰੇਟ ਹੇਠਾਂ ਆ ਸਕਣ।