ਪਠਾਨਕੋਟ: ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ (Aam Aadmi Party) ਵੱਲੋਂ ਸਿਹਤ ਸਹੂਲਤਾਂ (Health facilities) ਨੂੰ ਮੁੱਦਾ ਬਣਾ ਕੇ ਪੰਜਾਬ ਅੰਦਰ ਚੋਣਾਂ ਲੜੀਆਂ ਸਨ, ਪਰ ਸੱਤਾ ਵਿੱਚ ਆਉਣ ਸਾਰ ਹੀ ਲੱਗਦਾ ਹੈ ਕਿ ਆਮ ਆਦਮੀ ਪਾਰਟੀ (Aam Aadmi Party) ਆਪਣੇ ਸਿਹਤ ਸਹੂਲਤਾਂ ਵਾਲੇ ਮੁੱਦੇ ਨੂੰ ਭੁੱਲ ਗਈ ਹੈ। ਜਿਸ ਦੀ ਤਾਜ਼ਾ ਤਸਵੀਰਾਂ ਪਠਾਨਕੋਟ ਸ਼ਹਿਰ ਦੇ ਮਿਸ਼ਨ ਰੋਡ ਰਾਮਨਗਰ ਗੜ੍ਹਥੋਲੀ ਮੁਹੱਲਾ ਕੱਚਾ ਕੁਆਟਰ ਪ੍ਰਤਾਪਨਗਰ ਅਮਰੁਤਾ ਵਾਲੀਆਂ ਚੂਗੀਆਂ ਅਤੇ ਸ਼ੰਕਰ ਨਗਰ ਤੋਂ ਸਾਹਮਣੇ ਆਈਆਂ ਹਨ।
ਇਨ੍ਹਾਂ ਇਲਾਕਿਆਂ ਵਿੱਚ ਗੰਦੇ ਪਾਣੀ ਦੀ ਸਪਲਾਈ ਦੇ ਚਲਦਿਆਂ ਪਿਛਲੇ ਕਰੀਬ 15 ਦਿਨ ਤੋਂ ਲੋਕ ਪ੍ਰੇਸ਼ਾਨ ਹਨ। ਇੰਨਾ ਹੀ ਨਹੀਂ ਸਗੋਂ ਇਹ ਪਾਣੀ ਪੀਣ ਨਾਲ ਇਲਾਕੇ ਵਿੱਚ ਜ਼ਿਆਦਾਤਰ ਬੱਚਿਆ ਨੂੰ ਕਾਲਾ ਪੀਲੀਆ ਹੋ ਗਿਆ ਹੈ। ਜਿਸ ਕਰਕੇ ਇਹ ਬੱਚ ਸ਼ਹਿਰ ਦੇ ਸਿਵਲ ਹਸਪਤਾਲ (The city's civil hospital) ਵਿੱਚ ਜ਼ੇਰੇ ਇਲਾਜ ਹਨ। ਇਸ ਮੌਕੇ ਪੀੜਤ ਬੱਚਿਆ ਦੇ ਮਾਪਿਆ ਦਾ ਕਹਿਣਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਇਲਾਕੇ ਵਿੱਚ ਗੰਦਾ ਪਾਣੀ ਆ ਰਿਹਾ ਹੈ ਜਿਸ ਬਾਰੇ ਉਨ੍ਹਾਂ ਵੱਲੋਂ ਸਥਾਨਕ ਪ੍ਰਸ਼ਾਸਨ ਨੂੰ ਕਈ ਵਾਰ ਸ਼ਿਕਾਇਤ ਵੀ ਕੀਤੀ ਹੈ, ਪਰ ਅਫਸੋਸ ਕਿਸੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ:AIMIM ਮੁਖੀ ਓਵੈਸੀ ਬੋਲੇ, "BJP ਅਤੇ RSS ਮੁਗਲਾਂ ਦੇ ਪਿੱਛੇ ਪਏ ਨੇ"
ਇਸ ਮੌਕੇ ਪੀੜਤ ਬੱਚਿਆ ਦੇ ਮਾਪਿਆ ਨੇ ਪੰਜਾਬ ਸਰਕਾਰ ਤੋਂ ਮੰਗ (Demand from Punjab Government) ਕੀਤੀ ਹੈ ਕਿ ਸਰਕਾਰ ਉਨ੍ਹਾਂ ਨੂੰ ਪੀਣ ਯੋਗ ਪਾਣੀ ਮੁਹੱਈਆ ਕਰਵਾਏ। ਇਸ ਮੌਕੇ ਇਨ੍ਹਾਂ ਮਾਪਿਆ ਵੱਲੋਂ ਪੰਜਾਬ ਸਰਕਾਰ ‘ਤੇ ਨਿਸ਼ਾਨੇ ਵੀ ਸਾਧੇ ਗਏ ਹਨ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਜੋ ਆਮ ਆਦਮੀ ਪਾਰਟੀ ਨੇ ਵਾਅਦੇ ਕੀਤੇ ਸਨ, ਉਨ੍ਹਾਂ ਵਿੱਚੋਂ ਹਾਲੇ ਤੱਕ ਪੰਜਾਬ ਸਰਕਾਰ ਇੱਕ ਵੀ ਵਾਅਦਾ ਪੂਰਾ ਕਰਨ ਵੀ ਫੇਲ੍ਹ ਸਾਬਿਤ ਹੋਈ ਹੈ।
ਉਧਰ ਇਸ ਸਬੰਧੀ ਜਦੋਂ ਪਠਾਨਕੋਟ ਦੇ ਡਾ. ਵਿਨੈ ਚਾਈਲਡ ਸਪੈਸ਼ਲਿਸਟ ਦੇ ਨਾਲ ਗੱਲ ਕੀਤੀ, ਤਾਂ ਉਨ੍ਹਾਂ ਨੇ ਦੱਸਿਆ ਕਿ ਪਿਛਲੇ 15 ਦਿਨਾਂ ਤੋਂ ਲਗਾਤਾਰ ਬੱਚਿਆਂ ਦੇ ਵਿੱਚ ਇਹ ਬਿਮਾਰੀ ਵਧੀ ਹੈ ਅਤੇ ਇਹ ਸਾਰਾ ਗੰਦਾ ਪਾਣੀ ਪੀਣ ਦੇ ਨਾਲ ਹੋ ਰਿਹਾ ਹੈ।
ਇਹ ਵੀ ਪੜ੍ਹੋ:ਨਸ਼ੇ ਖ਼ਿਲਾਫ਼ ਪੁਲਿਸ ਵਲੋਂ ਇਸ ਪਿੰਡ 'ਚ ਵੱਡੀ ਕਾਰਵਾਈ, ਘਰ-ਘਰ ਜਾ ਕੇ ਕੀਤੀ ਰੇਡ