ETV Bharat / state

ਵਿਦੇਸ਼ ਭੇਜਣ ਦੇ ਨਾਂਅ 'ਤੇ ਨੌਜਵਾਨਾਂ ਨਾਲ ਠੱਗੀ - Cheating with Himachali youth

ਦੇਸ਼ ਦੇ ਵਿੱਚ ਬੇਰੁਜ਼ਗਾਰ ਨੌਜਵਾਨ ਰੋਜ਼ੀ ਰੋਟੀ ਦੀ ਭਾਲ ਦੇ ਲਈ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ ਅਤੇ ਇਨ੍ਹਾਂ ਨੌਜਵਾਨਾਂ ਦੀ ਮਾਸੂਮੀਅਤ ਦਾ ਫ਼ਾਇਦਾ ਉਠਾ ਕੇ ਧੋਖੇਬਾਜ਼ ਏਜੰਟ ਲੱਖਾਂ ਰੁਪਏ ਠੱਗ ਕੇ ਫ਼ਰਾਰ ਹੋ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਜ਼ਿਲ੍ਹਾ ਪਠਾਨਕੋਟ ਦੇ ਕਸਬਾ ਸਰਨਾ ਵਿਖੇ ਦੇਖਣ ਨੂੰ ਮਿਲਿਆ। ਇਥੇ ਇੱਕ ਏਜੰਟ ਵੱਲੋਂ ਆਪਣਾ ਦਫਤਰ ਖੋਲ੍ਹ ਕੇ ਭੋਲੇ-ਭਾਲੇ ਨੌਜਵਾਨਾਂ ਨੂੰ ਆਪਣੇ ਚੁੰਗਲ ਵਿੱਚ ਫਸਾ ਲਿਆ ਤੇ ਉਨ੍ਹਾਂ 'ਤੋਂ ਵਿਦੇਸ਼ ਭੇਜਣ ਦੇ ਨਾਂਅ 'ਤੇ ਲੱਖਾਂ ਰੁਪਏ ਠੱਗ ਲਏ।

ਵਿਦੇਸ਼ ਭੇਜਣ ਦੇ ਨਾਮ 'ਤੇ ਨੌਜਵਾਨਾਂ ਨਾਲ ਠੱਗੀ

author img

By

Published : Mar 22, 2021, 5:24 PM IST

ਪਠਾਨਕੋਟ : ਦੇਸ਼ ਦੇ ਵਿੱਚ ਬੇਰੁਜ਼ਗਾਰ ਨੌਜਵਾਨ ਰੋਜ਼ੀ ਰੋਟੀ ਦੀ ਭਾਲ ਦੇ ਲਈ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ ਅਤੇ ਇਨ੍ਹਾਂ ਨੌਜਵਾਨਾਂ ਦੀ ਮਾਸੂਮੀਅਤ ਦਾ ਫ਼ਾਇਦਾ ਉਠਾ ਕੇ ਧੋਖੇਬਾਜ਼ ਏਜੰਟ ਲੱਖਾਂ ਰੁਪਏ ਠੱਗ ਕੇ ਫ਼ਰਾਰ ਹੋ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਜ਼ਿਲ੍ਹਾ ਪਠਾਨਕੋਟ ਦੇ ਕਸਬਾ ਸਰਨਾ ਵਿਖੇ ਦੇਖਣ ਨੂੰ ਮਿਲਿਆ। ਇਥੇ ਇੱਕ ਏਜੰਟ ਵੱਲੋਂ ਆਪਣਾ ਦਫਤਰ ਖੋਲ੍ਹ ਕੇ ਭੋਲੇ-ਭਾਲੇ ਨੌਜਵਾਨਾਂ ਨੂੰ ਆਪਣੇ ਚੁੰਗਲ ਵਿੱਚ ਫਸਾ ਲਿਆ ਤੇ ਉਨ੍ਹਾਂ 'ਤੋਂ ਵਿਦੇਸ਼ ਭੇਜਣ ਦੇ ਨਾਂਅ 'ਤੇ ਲੱਖਾਂ ਰੁਪਏ ਠੱਗ ਲਏ।

ਵਿਦੇਸ਼ ਭੇਜਣ ਦੇ ਨਾਂਅ 'ਤੇ ਨੌਜਵਾਨਾਂ ਨਾਲ ਠੱਗੀ

ਧੋੋਖੇਬਾਜ਼ ਏਜੰਟ ਨੇ ਨੌਜਵਾਨਾਂ ਨੂੰ ਵਿਦੇਸ਼ ਦੀ ਟਿਕਟ ਅਤੇ ਵੀਜ਼ਾ ਵੀ ਥਮਾ ਦਿੱਤਾ ਗਿਆ, ਜੋ ਕਿ ਬਾਅਦ ਵਿੱਚ ਫ਼ਰਜ਼ੀ ਨਿਕਲਿਆ। ਇਸ ਠੱਗੀ ਦਾ ਸ਼ਿਕਾਰ ਨੌਜਵਾਨ ਜਦੋਂ ਦਫ਼ਤਰ ਵਿੱਚ ਪੁੱਜੇ ਤਾਂ ਦਫਤਰ ਨੂੰ ਤਾਲਾ ਲੱਗਿਆ ਵੇਖ ਉਨ੍ਹਾਂ ਨੂੰ ਸਾਰਾ ਮਾਜਰਾ ਸਮਝ ਵਿੱਚ ਆ ਗਿਆ ਕਿ ਉਹ ਠੱਗੇ ਗਏ ਹਨ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਧੋਖੇਬਾਜ਼ ਏਜੰਟਾਂ ਨੂੰ ਫੜਿਆ ਜਾਵੇ।

ਇਸ ਬਾਰੇ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ 18 ਤਾਰੀਖ ਨੂੰ ਵਿਦੇਸ਼ ਭੇਜਣਾ ਸੀ ਅਤੇ ਜਦੋਂ ਕੱਲ੍ਹ ਉਹ ਇਕੱਠੇ ਹੋ ਕੇ ਆਏ ਤਾਂ ਦਫ਼ਤਰ ਨੂੰ ਤਾਲਾ ਲੱਗਿਆ ਹੋਇਆ ਸੀ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.