ਪਠਾਨਕੋਟ: ਚੋਰਾਂ ਦੇ ਹੌਂਸਲੇ ਪੂਰੀ ਤਰ੍ਹਾਂ ਬੁਲੰਦ ਹਨ। ਇਸ ਦੀ ਤਾਜਾ ਉਦਾਹਰਨ ਪਠਾਨਕੋਟ ਹਸਪਤਾਲ ਤੋਂ ਦੇਖਣ ਨੂੰ ਮਿਲੀ। ਜਿਥੇ ਚੋਰਾਂ ਵਲੋਂ ਹਸਪਤਾਲ ਦੀ ਪਾਰਕਿੰਗ 'ਚ ਖੜੀ ਗੱਡੀ ਦੇ ਟਾਇਰ ਚੋਰੀ ਕਰ ਲਏ। ਇਹ ਕਾਰ ਹਸਪਤਾਲ ਦੇ ਡਾਕਟਰ ਦੀ ਸੀ, ਜਿਸ ਦੀ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਰਾਤ ਦੀ ਡਿਊਟੀ ਸੀ। ਡਾਕਟਰ ਜਦੋਂ ਆਪਣੀ ਡਿਊਟੀ ਖ਼ਤਮ ਕਰਕੇ ਘਰ ਜਾਣ ਲੱਗਾ ਤਾਂ ਗੱਡੀ ਦੇ ਟਾਇਰ ਚੋਰੀ ਕੀਤੇ ਹੋਏ ਸੀ।
ਇਹ ਵੀ ਪੜ੍ਹੋ:Amritsar:ਦਿਨ ਦਿਹਾੜੇ ਨੌਜਵਾਨ ਉਤੇ ਤਲਵਾਰਾਂ ਨਾਲ ਹਮਲਾ, ਘਟਨਾ ਸੀਸੀਟੀਵੀ ਕੈਮਰੇ ’ਚ ਕੈਦ
ਚੋਰੀ ਦੀ ਇਸ ਘਟਨਾ ਸਬੰਧੀ ਉਕਤ ਡਾਕਟਰ ਵਲੋਂ ਹਸਪਤਾਲ ਦੇ ਐੱਸ.ਐੱਮ.ਓ ਨੂੰ ਜਾਣਕਾਰੀ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਮਓ ਰਾਕੇਸ਼ ਕੁਮਾਰ ਨੇ ਦੱਸਿਆ ਕਿ ਡਾਕਟਰ ਦੀ ਰਾਤ ਸਮੇਂ ਹਸਪਤਾਲ 'ਚ ਡਿਊਟੀ ਹੈ। ਐੱਸਐੱਮਓ ਨੇ ਦੱਸਿਆ ਕਿ ਜਦੋਂ ਡਾਕਟਰ ਸਾਹਿਬ ਆਪਣੇ ਘਰ ਜਾਣ ਲੱਗੇ ਤਾਂ ਦੇਖਿਆ ਕਿ ਹਸਪਤਾਲ ਦੀ ਪਾਰਕਿੰਗ 'ਚ ਗੱਡੀ ਨੂੰ ਇੱਟਾਂ ਦੇ ਸਹਾਰੇ ਖੜਾ ਕੀਤਾ ਸੀ ਅਤੇ ਗੱਡੀ ਦੇ ਟਾਇਰ ਚੋਰੀ ਕੀਤੇ ਹਏ ਸੀ। ਉਨ੍ਹਾਂ ਦੱਸਿਆ ਕਿ ਚੋਰੀ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:ਨਸ਼ਾ, ਹਥਿਆਰ ਅਤੇ 35 ਲੱਖ ਡਰੱਗ ਮਨੀ ਸਮੇਤ 3 ਨਸ਼ਾ ਤਸਕਰ ਗ੍ਰਿਫ਼ਤਾਰ