ETV Bharat / state

Strawberry Cultivation: ਇੰਜੀਨੀਅਰ ਦੀ ਨੌਕਰੀ ਛੱਡ ਸ਼ੁਰੂ ਕੀਤੀ ਸਟ੍ਰਾਬੇਰੀ ਦੀ ਕਾਸ਼ਤ, ਕੀਤੀ ਹੋਰਨਾਂ ਲਈ ਮਿਸਾਲ ਕਾਇਮ - Strawberry Farmer in Pathankot

ਇੰਜੀਨੀਅਰ ਦੀ ਨੌਕਰੀ ਛੱਡ ਕੇ ਪਠਾਨਕੋਟ ਦੇ ਪਿੰਡ ਜੰਗਲਾ ਭਵਾਨੀ ਦਾ ਨੌਜਵਾਨ ਵੱਖ-ਵੱਖ ਤਰ੍ਹਾਂ ਦੇ ਫਲਾਂ ਦੀ ਖੇਤੀ ਕਰਕੇ ਸਾਲਾਨਾ ਲੱਖਾਂ ਰੁਪਏ ਕਮਾ ਰਿਹਾ ਹੈ। ਉਸ ਨੇ ਦੱਸਿਆ ਕਿਸ ਤਰ੍ਹਾਂ ਉਹ ਸਟ੍ਰਾਬੇਰੀ ਦੀ ਖੇਤੀ ਕਰਕੇ ਲੱਖਾਂ ਕਮਾ ਰਿਹਾ ਹੈ।

Strawberry Cultivation, Strawberry Farmer in Pathankot
Strawberry Cultivation
author img

By

Published : Mar 13, 2023, 8:23 AM IST

Updated : Mar 13, 2023, 10:31 AM IST

Strawberry Cultivation: ਇੰਜੀਨੀਅਰ ਦੀ ਨੌਕਰੀ ਛੱਡ ਸ਼ੁਰੂ ਕੀਤੀ ਸਟ੍ਰਾਬੇਰੀ ਦੀ ਕਾਸ਼ਤ

ਪਠਾਨਕੋਟ: ਇਕ ਪਾਸੇ ਸਰਕਾਰ ਵੱਲੋਂ ਵੀ ਫਸਲੀ ਚੱਕਰ ਚੋਂ ਨਿਕਲਣ ਦੀ ਅਪੀਲ ਕਰਦੇ ਹੋਏ ਹੋਰ ਚੀਜ਼ਾਂ ਦੀ ਖੇਤੀ ਕਰਨ ਨੂੰ ਪ੍ਰੇਰਿਤ ਕਰ ਰਹੀ ਹੈ। ਉੱਥੇ ਹੀ, ਪਠਾਨਕੋਟ ਦੇ ਇਕ ਨੌਜਵਾਨ ਦੀ ਉਸ ਦੇ ਇਲਾਕੇ ਵਿੱਚ ਪੂਰੀ ਚਰਚਾ ਹੈ। ਪਿੰਡ ਜੰਗਲਾ ਭਵਾਨੀ ਦੇ ਨੌਜਵਾਨ ਰਮਨ ਸਲਾਰੀਆ ਸਟ੍ਰਾਬੇਰੀ ਦੀ ਖੇਤੀ ਕਰਦੇ ਹੋਏ ਚੰਗਾ ਮੁਨਾਫਾ ਕਮਾ ਰਹੇ ਹਨ। ਇਹ ਨੌਜਵਾਨ, ਹੋਰਨਾਂ ਕਿਸਾਨਾਂ ਨੂੰ ਫਸਲੀ ਚੱਕਰ ਚੋਂ ਨਿਕਲ ਕੇ ਅਜਿਹੇ ਅਗਾਂਹਵਧੂ ਫਸਲਾਂ ਦੀ ਖੇਤੀ ਕਰਨ ਲਈ ਵੀ ਪ੍ਰੇਰਿਤ ਕਰ ਰਹੇ ਹਨ।

ਨੌਕਰੀ ਛੱਡੀ, ਖੇਤਾਂ 'ਚ ਆਇਆ: ਨੌਜਵਾਨ ਰਮਨ ਸਲਾਰੀਆ ਨੇ ਦੱਸਿਆ ਕਿ ਉਹ ਇੰਜੀਨੀਅਰ ਦੀ ਨੌਕਰੀ ਕਰਦਾ ਸੀ। ਦਿੱਲੀ ਵਿਖੇ ਐਮਐਨਸੀ ਦੀ ਨੌਕਰੀ ਛੱਡ ਕੇ ਉਸ ਨੇ ਪਹਿਲਾਂ ਡ੍ਰੈਗਨ ਫਰੂਟ ਅਤੇ ਹੁਣ ਸਟ੍ਰਾਬੇਰੀ ਦੀ ਕਾਸ਼ਤ ਸ਼ੁਰੂ ਕੀਤੀ। ਉਸ ਨੇ ਦੱਸਿਆ ਕਿ ਪਹਿਲਾਂ ਉਸ ਨੇ ਡ੍ਰੈਗਨ ਫਰੂਟ ਦੀ ਖੇਤੀ ਕੀਤੀ ਜਿਸ ਤੋਂ ਉਸ ਨੇ ਚੰਗਾ ਮੁਨਾਫਾ ਕਮਾਇਆ। ਫਿਰ ਉਸ ਨੇ ਸਟ੍ਰਾਬੇਰੀ ਦੀ ਖੇਤੀ ਸ਼ੁਰੂ ਕੀਤੀ। ਇਸ ਲਈ ਉਹ ਡੱਰਿਪ ਸਿੰਚਾਈ ਅਤੇ ਆਧੁਨਿਕ ਤਕਨੀਕ ਦੀ ਵਰਤੋਂ ਕਰ ਰਹੇ ਹਨ। ਹੁਣ ਸਟ੍ਰਾਬੇਰੀ ਦੀ ਖੇਤੀ ਨੇ ਮਿਹਨਤ ਦਾ ਫਲ ਦੇਣਾ ਸ਼ੁਰੂ ਕਰ ਦਿੱਤਾ ਹੈ।

ਇੱਕ ਏਕੜ ਵਿੱਚ 4-5 ਲੱਖ ਵਿਚਾਲੇ ਖ਼ਰਚਾ ਆ ਰਿਹਾ ਹੈ। ਕਿਸਾਨ ਰਮਨ ਸਲਾਰੀਆ ਨੇ ਦੱਸਿਆ ਕਿ ਲਾਗਤ ਦਾ ਖ਼ਰਚਾ ਕੱਢ ਕੇ ਉਸ ਨੂੰ ਢਾਈ ਲੱਖ ਕਰੀਬ ਕਮਾ ਰਿਹਾ ਹੈ। ਉਸ ਨੇ ਦੱਸਿਆ ਕਿ ਸਟ੍ਰਾਬੇਰੀ ਦੀ ਪੈਕਿੰਗ ਵੀ ਖੇਤਾਂ ਵਿੱਚ ਹੀ ਕੀਤੀ ਜਾਂਦੀ ਹੈ। ਪੈਕਿੰਗ ਤੋਂ ਬਾਅਦ ਸਟ੍ਰਾਬੇਰੀ ਨੂੰ ਪਠਾਨਕੋਟ ਸਣੇ ਕਈ ਆਲੇ-ਦੁਆਲੇ ਦੀਆਂ ਮੰਡੀਆਂ ਵਿੱਚ ਵੇਚਿਆ ਜਾਂਦਾ ਹੈ।

ਫਸਲ ਦੀ ਕਾਸ਼ਤ 6 ਮਹੀਨਿਆਂ ਲਈ: ਇਸ ਸਬੰਧੀ ਗੱਲਬਾਤ ਕਰਦਿਆਂ ਕਿਸਾਨ ਰਮਨ ਸਲਾਰੀਆ ਨੇ ਦੱਸਿਆ ਕਿ ਰੋਜ਼ਾਨਾ ਸਟ੍ਰਾਬੇਰੀ ਨੂੰ ਤੋੜਿਆ ਜਾਂਦਾ ਹੈ ਅਤੇ ਪੈਕ ਕੀਤਾ ਜਾਂਦਾ ਹੈ। ਰੋਜ਼ਾਨਾ ਇਸ ਦੀ ਖ਼ਪਤ ਮੰਡੀਆਂ ਵਿੱਚ ਹੋ ਜਾਂਦੀ ਹੈ। ਉਨ੍ਹਾਂ ਕਿਹਾ ਜੋ ਸਾਈਜ਼ ਤੇ ਰੰਗ ਸਾਡੀ ਸਟ੍ਰਾਬੇਰੀ ਦਾ ਮਿਲ ਰਿਹਾ ਹੈ, ਉਹ ਮੰਡੀ ਵਿੱਚ ਕਿਤੇ ਵੀ ਨਜ਼ਰ ਨਹੀਂ ਆ ਆਉਂਦਾ। ਇਹ ਛੇ ਮਹੀਨਿਆਂ ਦੀ ਫਸਲ ਹੈ। ਉਸ ਨੇ ਇਹ ਤਕਨਾਲੋਜੀ ਦੀ ਵਰਤੋਂ ਕਰਕੇ ਫਸਲ ਪੈਦਾ ਕਰਨ ਦੀ ਅਪੀਲ ਕੀਤੀ।

ਹੋਰ ਕਿਸਾਨਾਂ 'ਚ ਮਿਸਾਲ ਕਾਇਮ: ਉਥੇ ਹੀ ਹੋਰਨਾਂ ਕਿਸਾਨ ਵਰਿੰਦਰ ਸਿੰਘ ਤੇ ਬਾਗਬਾਨੀ ਅਫ਼ਸਰ ਜਤਿੰਦਰ ਕੁਮਾਰ ਨੇ ਵੀ ਰਮਨ ਸਲਾਰੀਆ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ। ਉੱਥੇ ਹੀ, ਬਾਗਬਾਨੀ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਰਮਨ ਸਲਾਰੀਆ ਵੱਲੋਂ ਚੰਗੇ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਨਾਲ ਹੋਰਨਾਂ ਕਿਸਾਨਾਂ ਨੂੰ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਪਹਿਲਾਂ ਡਰੈਗਨ ਫਰੂਟ ਦੀ ਖੇਤੀ ਸ਼ੁਰੂ ਕੀਤੀ ਗਈ ਸੀ, ਜਿਸ ਕਾਰਨ ਕਿਸਾਨ ਪਠਾਨਕੋਟ ਵੱਲ ਪ੍ਰਭਾਵਿਤ ਹੋਏ ਹਨ ਅਤੇ ਹੁਣ ਸਟ੍ਰਾਬੇਰੀ ਦੀ ਕਾਸ਼ਤ ਵੱਲ ਰਮਨ ਵੀ ਮੁਨਾਫਾ ਕਮਾ ਰਿਹਾ ਹੈ, ਜਿਸ ਵਿੱਚ ਉਸ ਦੀ ਵਿਭਾਗ ਵੱਲੋਂ ਵੀ ਮਦਦ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: G20 Summit 2023 : ਜੀ 20 ਸਮਿਟ ਤੋਂ ਪਹਿਲਾਂ ਪੁਲਿਸ ਚੌਕਸ, ਕਿਹਾ- ਕੋਈ ਸ਼ੱਕੀ ਦਿੱਖਣ 'ਤੇ ਕਰੋ ਇਹ ਕੰਮ

Last Updated : Mar 13, 2023, 10:31 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.