ਪਠਾਨਕੋਟ: ਜ਼ਿਲ੍ਹੇ ਦੇ ਸਰਕਾਰੀ ਅਤੇ ਨਿਜੀ ਹਸਪਤਾਲਾਂ ਦੇ ’ਚ ਕੁੱਲ 425 ਤੋਂ ਜ਼ਿਆਦਾ ਕੋਰੋਨਾ ਪੀੜਤ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਮਰੀਜ਼ਾਂ ਦੇ ਇਲਾਜ ਦੇ ਲਈ 24 ਘੰਟੇ ਦੇ ਵਿੱਚ 750 ਦੇ ਕਰੀਬ ਆਕਸੀਜਨ ਸਿਲੰਡਰਾਂ ਦੀ ਲੋੜ ਪੈ ਰਹੀ ਹੈ ਜਿਸ ਕਾਰਨ ਸਿਵਲ ਪ੍ਰਸ਼ਾਸਨ ਵੱਲੋਂ ਇੱਕ ਬਫ਼ਰ ਜੋਨ ਬਣਾਇਆ ਗਿਆ ਹੈ ਜਿਸ ’ਚ 350 ਆਕਸੀਜਨ ਸਿਲੰਡਰ ਰੱਖੇ ਗਏ ਹਨ ਜੋ ਐਮਰਜੈਂਸੀ ਵਰਤੇ ਜਾਣਗੇ। ਜ਼ਿਲ੍ਹੇ ’ਚ ਆਕਸੀਜਨ ਦੀ ਘਾਟ ਨੂੰ ਪੂਰਾ ਕਰਨ ਲਈ ਇੰਡਸਟਰੀ ਦੀ ਮਦਦ ਲਈ ਜਾ ਰਹੀ ਹੈ। ਜੇਕਰ ਫਿਰ ਵੀ ਆਕਸੀਜਨ ਦੀ ਘਾਟ ਹੁੰਦੀ ਹੈ ਤਾਂ ਮੰਡੀ ਗੋਬਿੰਦਗੜ੍ਹ ਤੇ ਕੰਦਰੋੜੀ ਤੋਂ ਇਸ ਦੀ ਘਾਟ ਪੂਰੀ ਕੀਤੀ ਜਾਂਦੀ ਹੈ।
ਇਹ ਵੀ ਪੜੋ: 'ਵਪਾਰੀਆਂ ਨੇ ਪਾਕਿਸਤਾਨ ਤੋਂ ਆਕਸੀਜਨ ਲਿਆਉਣ ਦੀ ਕੀਤੀ ਮੰਗ'
ਇਸ ਮੌਕੇ ਐਸਡੀਐਮ ਨੇ ਦੱਸਿਆ ਹੈ ਕਿ ਪਠਾਨਕੋਟ ਦੇ 3 ਸਰਕਾਰੀ ਹਸਪਤਾਲਾਂ ਤੇ 16 ਪ੍ਰਾਈਵੇਟ ਹਸਪਤਾਲਾਂ ’ਚ 425 ਤੋਂ ਜ਼ਿਆਦਾ ਲੈਵਲ 2 ਦੇ ਮਰੀਜ਼ ਮੌਜੂਦ ਹਨ। ਜਿਨ੍ਹਾਂ ਨੂੰ ਰੋਜ਼ਾਨਾ ਆਕਸੀਜਨ ਦੀ ਜ਼ਰੂਰਤ ਪੈ ਰਹੀ ਹੈ। ਇਨ੍ਹਾਂ ਮਰੀਜ਼ਾਂ ਨੂੰ ਆਕਸੀਜਨ ਮੁਹੱਈਆ ਕਰਵਾਉਣ ਦੇ ਲਈ ਪਠਾਨਕੋਟ ਪ੍ਰਸ਼ਾਸਨ ਪੂਰੀ ਜੱਦੋ ਜਹਿਦ ਕਰ ਰਿਹਾ ਹੈ ਤੇ ਪ੍ਰਸ਼ਾਸਨ ਵੱਲੋਂ ਟੀਮਾਂ ਨੂੰ ਅਲਰਟ ’ਤੇ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪਠਾਨਕੋਟ ਦੇ ਵਿੱਚ ਅਜੇ ਆਕਸੀਜਨ ਦੀ ਕੋਈ ਕਿੱਲਤ ਨਹੀਂ ਹੈ।
ਇਹ ਵੀ ਪੜੋ: ਦਰਦਨਾਕ ਹਾਦਸਾ: ਕੁੱਲੂ 'ਚ NHPC ਦੀ ਉਸਾਰੀ ਅਧੀਨ ਸੁਰੰਗ ਢਹਿ, 4 ਮਜ਼ਦੂਰਾਂ ਦੀ ਮੌਤ, 1 ਫੱਟੜ