ਪਠਾਨਕੋਟ: ਪਹਾੜਾਂ ਵਿੱਚ ਹੋ ਰਹੀ ਭਾਰੀ ਬਰਸਾਤ (heavy rain) ਦਾ ਅਸਰ ਮੈਦਾਨੀ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ, ਬਰਸਾਤ ਦੇ ਕਾਰਨ ਨਦੀ ਨਾਲਿਆਂ ਵਿੱਚ ਤੇਜ਼ੀ ਆ ਰਹੀ ਹੈ ਅਤੇ ਪਾਣੀ ਦਾ ਤੇਜ਼ ਵਹਾਅ ਆਪਣੇ ਰਸਤੇ ਵਿੱਚ ਆਉਣ ਵਾਲੀ ਹਰ ਚੀਜ਼ ਨੂੰ ਆਪਣੇ ਨਾਲ ਲੈ ਜਾਂਦਾ ਹੈ ਅਤੇ ਅਜਿਹਾ ਹੀ ਕੁਝ ਦੇਖਣ ਨੂੰ ਮਿਲ ਰਿਹਾ ਹੈ | ਪਠਾਨਕੋਟ ਵਿੱਚ ਜਿੱਥੇ ਬੀਤੀ 20 ਅਗਸਤ ਨੂੰ ਚੱਕੀ ਦਰਿਆ (CHAKI RIVER) ਵਿੱਚ ਜ਼ਿਆਦਾ ਪਾਣੀ ਆਉਣ ਕਾਰਨ ਪੰਜਾਬ ਹਿਮਾਚਲ ਨੂੰ ਰੇਲ ਮਾਰਗ ਰਾਹੀਂ ਜੋੜਨ ਵਾਲਾ ਇਕਲੌਤਾ ਪੁਲ ਪਾਣੀ ਵਿੱਚ ਰੁੜ੍ਹ ਗਿਆ ਅਤੇ ਸੜਕ ਪੁਲ ਦੇ ਹੇਠਾਂ ਰੁੜ੍ਹ ਗਈ, ਉੱਥੇ ਹੀ ਸੜਕ ਦੇ ਪੁਲ ਦੇ ਤਿਲਕਣ ਕਾਰਨ ਸੜਕੀ ਪੁਲ (The road bridge was also closed) ਵੀ ਬੰਦ ਹੋ ਗਿਆ।
ਦੂਜੇ ਪਾਸੇ ਸਥਾਨਕਵਾਸੀਆਂ ਅਤੇ ਰਾਹਗੀਰਾਂ ਦਾ ਕਹਿਣਾ ਹੈ ਕਿ ਪੁੱਲ ਖਿਸਕਣ ਰਸਤਾ ਬੰਦ ਹੋ (The road bridge was also closed) ਗਿਆ ਹੈ ਜਿਸ ਕਾਰਣ ਉਨ੍ਹਾਂ ਨੂੰ ਬਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁੱਲ ਦੀ ਮੌਜੂਦਗੀ ਜੋ ਸਫਰ ਕੁੱਝ ਪਲਾਂ ਦਾ ਹੈ ਉਸ ਨੂੰ ਪੂਰਾ ਕਰਨ ਲਈ 25 ਕਿਲੋਮੀਟਰ ਦੀ ਦੂਰੀ ਤੈਅ ਕਰਨੀ ਪੈ ਰਹੀ ਹੈ। ਲੋਕਾਂ ਨੇ ਪ੍ਰਸ਼ਾਸਨ ਨੂੰ ਪੁੱਲ ਜਲਦ ਤੋਂ ਜਲਦ ਖੋਲ੍ਹਣ ਦੀ ਮੰਗ ਕੀਤੀ ਹੈ।
ਨੈਸ਼ਨਵ ਹਾਈਵੇਅ ਅਥਾਰਟੀ (NHAI) ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਲੋਕਾਂ ਨੂੰ ਇਹੀ ਅਪੀਲ ਕੀਤੀ ਜਾ ਰਹੀ ਹੈ ਕਿ ਪੁੱਲ ਦੀ ਮੁਰੰਮਤ ਹੋਣ ਨੂੰ ਫਿਲਹਾਲ ਸਮਾਂ ਲੱਗੇਗਾ ਅਤੇ ਲੋਕ ਦੂਜੇ ਰਸਤਿਆਂ ਰਾਹੀਂ ਆਪਣੀ ਮੰਜ਼ਿਲ ਤੱਕ ਪਹੁੰਚਣ। ਨਾਲ਼ ਹੀ ਉਨ੍ਹਾਂ ਕਿਹਾ ਨੂੰ ਪੁਲ ਨੂੰ 6 ਦਿਨ ਪਹਿਲਾਂ ਮੁਰੰਮਤ ਤੋਂ ਬਾਅਦ ਖੋਲ੍ਹਿਆ ਗਿਆ ਸੀ, ਪਰ ਪਾਣੀ ਦੇ ਤੇਜ਼ ਵਹਾਅ ਕਾਰਨ ਮੁਰੰਮਤ ਕੀਤਾ ਗਿਆ ਹਿੱਸਾ ਮੁੜ ਤੋਂ ਰੁੜ੍ਹ ਗਿਆ ਹੈ। ਅਤੇ ਪ੍ਰਸ਼ਾਸਨ ਵੱਲੋਂ ਇੱਕ ਵਾਰ ਫਿਰ ਸੜਕੀ ਪੁਲ ਉੱਤੇ ਆਵਾਜਾਈ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ ਤਾਂ ਜੋ ਕਿਸੇ ਵੀ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ |
ਇਹ ਵੀ ਪੜ੍ਹੋ: BSF ਦੀ ਚੱਕਰੀ ਪੋਸਟ ਤੇ ਦੇਖਿਆ ਗਿਆ ਪਾਕਿਸਤਾਨੀ ਡ੍ਰੋਨ, ਜਵਾਨਾਂ ਨੇ ਕੀਤੀ ਫਾਇਰਿੰਗ