ETV Bharat / state

ਬੈਂਕ ਮੁਲਾਜ਼ਮਾਂ ਵੱਲੋਂ ਡਿਫ਼ਾਲਟਰਾਂ ਦੇ ਘਰਾਂ ਬਾਹਰ ਪ੍ਰਦਰਸ਼ਨ, ਕਾਂਗਰਸੀ ਆਗੂਆਂ ਨੇ ਦਿੱਤਾ ਮਦਦ ਦਾ ਭਰੋਸਾ - ਪੰਜਾਬ

ਸੁਨੀਲ ਕੁਮਾਰ ਜਾਖੜ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪਠਾਨਕੋਟ ਦੇ ਹਿੰਦੂ ਕੋਆਪ੍ਰੇਟਿਵ ਬੈਂਕ ਨੂੰ ਡੁੱਬਣ ਤੋਂ ਬਚਾਉਣ ਦੇ ਦਿੱਤੇ ਸੰਕੇਤ। ਹਿੰਦੂ ਕੋਆਪ੍ਰੇਟਿਵ ਬੈਂਕ ਦਾ 80 ਕਰੋੜ ਤੋਂ ਵੱਧ ਦਾ ਐੱਨਪੀਏ ਹੋ ਚੁੱਕਿਆ ਹੈ।

ਬੈਂਕ ਮੁਲਾਜ਼ਮਾਂ ਵਲੋਂ ਡਿਫ਼ਾਲਟਰਾਂ ਦੇ ਘਰਾਂ ਬਾਹਰ ਪ੍ਰਦਰਸ਼ਨ
author img

By

Published : Apr 15, 2019, 8:14 PM IST

ਪਟਾਨਕੋਟ: ਪਠਾਨਕੋਟ ਦਾ ਹਿੰਦੂ ਕੋਆਪ੍ਰੇਟਿਵ ਬੈਂਕ ਡੁੱਬਣ ਦੀ ਕਗਾਰ 'ਤੇ ਹੈ। ਆਰਬੀਆਈ ਨੇ ਆਮ ਲੋਕਾਂ ਦੇ ਬੈਂਕ ਦੇ ਵਿੱਚੋਂ ਪੈਸੇ ਕਢਾਉਣ ਦੇ ਉੱਤੇ ਰੋਕ ਲਗਾ ਦਿੱਤੀ ਹੈ, ਜਿਸ ਕਾਰਨ ਆਮ ਜਨਤਾ ਪ੍ਰੇਸ਼ਾਨ ਹੈ। 90 ਹਜ਼ਾਰ ਖਾਤਾਕਾਰ ਪੈਸੇ ਨਹੀਂ ਕਢਵਾ ਪਾ ਰਹੇ ਹਨ। ਇੱਥੋਂ ਤੱਕ ਕਿ ਵਿਧਾਇਕ ਅਤੇ ਮੰਤਰੀ ਵੀ ਇਸ ਦਾ ਹੱਲ ਕੱਢਣ ਵਿੱਚ ਲੱਗੇ ਹੋਏ ਹਨ।

ਮੌਕੇ 'ਤੇ ਪੁੱਜੇ ਸੁਨੀਲ ਜਾਖੜ ਤੇ ਸੁਖਜਿੰਦਰ ਰੰਧਾਵਾ ਨੇ ਦੱਸੇ ਬੈਂਕ ਦੇ ਹਾਲਾਤ, ਦਿੱਤਾ ਮਦਦ ਦਾ ਭਰੋਸਾ, ਵੇਖੋ ਵੀਡੀਓ।
ਬੈਂਕ ਨੂੰ ਡੁੱਬਣ ਤੋਂ ਬਚਾਉਣ ਦੇ ਲਈ ਰਾਜਨੀਤਕ ਦਿੱਗਜਾਂ ਨੇ ਮੋਰਚਾ ਸੰਭਾਲਿਆ ਹੈ। ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਸੁਨੀਲ ਕੁਮਾਰ ਜਾਖੜ ਨੇ ਕਿਹਾ ਕਿ ਉਹ ਬੈਂਕ ਨੂੰ ਬਚਾਉਣ ਦੇ ਲਈ ਅੱਜ ਵੀ ਆਪਣੀ ਗੱਲ ਉੱਤੇ ਖੜ੍ਹੇ ਹਨ। ਉਨ੍ਹਾਂ ਨੇ ਕਿਹਾ ਕਿਸੇ ਵੀ ਕੀਮਤ ਦੇ ਉੱਤੇ ਲੋਕਾਂ ਦੇ ਮਿਹਨਤ ਦੇ ਨਾਲ ਕਮਾਏ ਹੋਏ ਪੈਸੇ ਡੁੱਬਣ ਨਹੀਂ ਦਿੱਤੇ ਜਾਣਗੇ ਅਤੇ ਜੋ ਡਿਫਾਲਟਰ ਹਨ ਜਿਨ੍ਹਾਂ ਨੇ ਬੈਂਕ ਤੋਂ ਕਰਜ਼ ਲੈ ਕੇ ਵਾਪਸ ਨਹੀਂ ਕੀਤੇ, ਉਨ੍ਹਾਂ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਦ ਇਸ ਬਾਰੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਗੱਲਬਾਤ ਕੀਤੀ ਗਈ ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕਈ ਵਾਰ ਚੰਡੀਗੜ੍ਹ ਵਿੱਚ ਹਿੰਦੂ ਕੋਆਪ੍ਰੇਟਿਵ ਬੈਂਕ ਦੇ ਡਿਫਾਲਟਰਾਂ ਨਾਲ ਮੀਟਿੰਗ ਹੋ ਚੁੱਕੀ ਹੈ ਅਤੇ ਉਨ੍ਹਾਂ ਵੱਲੋਂ ਡਿਫਾਲਟਰਾਂ ਨੂੰ ਇਹ ਵੀ ਕਹਿ ਦਿੱਤਾ ਗਿਆ ਹੈ ਕਿ ਬੈਂਕ ਦੇ ਪੈਸੇ ਵਾਪਸ ਕਰ ਦਿਉ ਨਹੀਂ ਤਾਂ ਉਨ੍ਹਾਂ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇੱਥੋਂ ਤੱਕ ਕਿ ਬੈਂਕ ਦੀ ਵਿਆਜ ਦਰ ਉਨ੍ਹਾਂ ਦੇ ਕਰਜ਼ ਦੇ ਉੱਤੇ 8.5 ਫ਼ੀਸਦੀ ਕਰ ਦਿੱਤੀ ਜਾਵੇਗੀ, ਪਰ ਸ਼ਰਤ ਇਹ ਹੋਵੇਗੀ ਕਿ ਪਹਿਲਾਂ ਉਨ੍ਹਾਂ ਨੂੰ ਆਪਣੇ ਕਰਜ਼ ਦੇ 20 ਫ਼ੀਸਦੀ ਪੈਸੇ ਜਮ੍ਹਾਂ ਕਰਵਾਉਣੇ ਪੈਣਗੇ, ਪਰ ਕਿਸੇ ਨੇ ਅੱਜ ਤੱਕ ਕੋਈ ਵੀ ਪੈਸਾ ਜਮ੍ਹਾ ਨਹੀਂ ਕਰਵਾਇਆ। ਦੱਸ ਦਈਏ ਕਿ ਬੈਂਕ ਡਿਫਾਲਟਰਾਂ ਦਾ ਬਕਾਇਆ ਰਾਸ਼ੀ ਹੋਣ ਤੱਕ 80 ਕਰੋੜ ਪਾਰ ਕਰ ਚੁੱਕਾ ਹੈ, ਜਿਹੜਾ ਕਿ ਵਾਪਸ ਨਹੀਂ ਕੀਤਾ ਜਾ ਰਿਹਾ ਹੈ। ਇਸੇ ਕਾਰਨ ਆਰਬੀਆਈ ਨੇ ਹੁਣ ਬੈਂਕ ਦੇ ਸਾਰੇ 90 ਹਜ਼ਾਰ ਤੋਂ ਵੱਧ ਖਾਤਾਕਾਰਾਂ ਦੀ ਰਾਸ਼ੀ ਬੈਂਕ ਤੋਂ ਕਢਵਾਉਣ ਅਤੇ ਜਮ੍ਹਾ ਕਰਵਾਉਣ 'ਤੇ ਰੋਕ ਲਗਾ ਦਿੱਤੀ ਗਈ ਹੈ। ਹੁਣ ਖ਼ਾਤਾਕਾਰ ਸਿਰਫ਼ 6 ਮਹੀਨੇ ਅੰਦਰ 4000 ਰੁਪਏ ਹੀ ਕਢਵਾ ਸਕਣਗੇ, ਜੋ ਕਿ ਬਹੁਤ ਹੀ ਘੱਟ ਰਕਮ ਹੈ। ਹੁਣ ਹਾਲਾਤ ਇਹ ਬਣ ਚੁੱਕੇ ਹਨ ਕਿ ਬੈਂਕ ਕਰਮਚਾਰੀਆਂ ਵੱਲੋਂ ਡਿਫਾਲਟਰਾਂ ਦੇ ਘਰਾਂ ਦੇ ਬਾਹਰ ਵੀ ਧਰਨੇ ਪ੍ਰਦਰਸ਼ਨ ਕੀਤੇ ਗਏ ਪਰ ਫਿਰ ਵੀ ਕਿਸੇ ਡਿਫਾਲਟਰ ਵੱਲੋਂ ਬੈਂਕ ਦੇ ਪੈਸੇ ਜਮ੍ਹਾ ਨਹੀਂ ਕਰਵਾਏ ਗਏ। ਦੱਸਣਯੋਗ ਹੈ ਕਿ ਡਿਫਾਲਟਰਾਂ ਦੇ ਵਿੱਚ ਪਠਾਨਕੋਟ ਦੇ ਕੁਝ ਨਾਮੀ ਹਸਤੀਆਂ ਅਤੇ ਪੂਰਵ ਮੰਤਰੀ ਵੀ ਸ਼ਾਮਲ ਹਨ ਜੋ ਬੈਂਕ ਦੇ ਪੈਸੇ ਵਾਪਸ ਨਹੀਂ ਕਰ ਰਹੇ ਹਨ ਜਿਸ ਕਾਰਨ ਬੈਂਕ ਦੇ ਅੱਜ ਅਜਿਹੇ ਹਾਲਾਤ ਬਣੇ ਹੋਏ ਹਨ।

Reporter--Jatinder Mohan (Jatin) Pathankot 9646010222
Feed--Ftp
Folder--13 Apr Hindu Co-operative Bank (Jatin Pathankot)
Files--2_Shots, 4_bytes
ਐਂਕਰ---
ਸੁਨੀਲ ਕੁਮਾਰ ਜਾਖੜ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪਠਾਨਕੋਟ ਦੇ ਹਿੰਦੂ ਕੋਆਪ੍ਰੇਟਿਵ ਬੈਂਕ ਡੁੱਬਣ ਤੋਂ ਬਚਾਉਣ ਦੇ ਦਿੱਤੇ ਸੰਕੇਤ, ਹਿੰਦੂ ਕੋਆਪ੍ਰੇਟਿਵ ਬੈਂਕ ਦਾ 80 ਕਰੋੜ ਤੋਂ ਵੱਧ ਦਾ ਐੱਨਪੀਏ ਹੋ ਚੁੱਕਿਆ ਹੈ, ਡਿਫਾਲਟਰ ਪੈਸੇ ਵਾਪਸ ਨਹੀਂ ਦੇ ਰਹੇ ਹਨ, ਆਰਬੀਆਈ ਨੇ ਆਮ ਲੋਕਾਂ ਦੇ ਬੈਂਕ ਦੇ ਵਿੱਚੋਂ ਪੈਸੇ ਕਢਾਉਣ ਦੇ ਉੱਤੇ ਰੋਕ ਲਗਾ ਦਿੱਤੀ ਹੈ, ਜਿਸ ਕਾਰਨ ਆਮ ਜਨਤਾ ਪ੍ਰੇਸ਼ਾਨ ਹੈ। 90 ਹਜਾਰ ਖਾਤਾਕਾਰ ਪੈਸੇ ਨਹੀਂ ਕਢਵਾ ਪਾ ਰਹੇ ਹਨ । ਇੱਥੋਂ ਤੱਕ ਕਿ ਵਿਧਾਇਕ ਅਤੇ ਮੰਤਰੀ ਵੀ ਇਸ ਦਾ ਹੱਲ ਕੱਢਣ ਵਿੱਚ ਲੱਗੇ ਹੋਏ ਹਨ। ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਉਨ੍ਹਾਂ ਦੇ ਅਫਸਰਾਂ ਦੇ ਨਾਲ ਗੱਲਬਾਤ ਆਰਬੀਆਈ ਦੇ ਨਾਲ ਚੱਲ ਰਹੀ ਹੈ ।

ਵਿਓ--ਪਠਾਨਕੋਟ ਦਾ ਹਿੰਦੂ ਕੋਆਪ੍ਰੇਟਿਵ ਬੈਂਕ ਡੁੱਬਣ ਦੀ ਕਗਾਰ ਤੇ ਹੈ ਇਹ ਬੈਂਕ ਨੂੰ ਡੁੱਬਣ ਤੋਂ ਬਚਾਉਣ ਦੇ ਲਈ ਰਾਜਨੀਤਕ ਦਿੱਗਜਾਂ ਨੇ ਮੋਰਚਾ ਸੰਭਾਲਿਆ ਹੈ। ਜਿੱਥੇ ਇੱਕ ਪਾਸੇ ਸੁਨੀਲ ਕੁਮਾਰ ਜਾਖੜ ਦਾ ਹਿੰਦੂ ਕੋਆਪ੍ਰੇਟਿਵ ਬੈਂਕ ਨੂੰ ਬਚਾਉਣ ਦੇ ਵਿੱਚ ਜੁਟੇ ਹੋਏ ਹਨ ਉੱਥੇ ਹੀ ਹੁਣ ਮੰਤਰੀ ਸੁਰਜਿੰਦਰ ਸਿੰਘ ਰੰਧਾਵਾ ਵੀ ਇਸ ਬੈਂਕ ਨੂੰ ਬਚਾਉਣ ਦੇ ਲਈ ਅੱਗੇ ਆਏ ਹਨ। ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਸੁਨੀਲ ਕੁਮਾਰ ਜਾਖੜ ਨੇ ਕਿਹਾ ਕਿ ਉਹ ਬੈਂਕ ਨੂੰ ਬਚਾਉਣ ਦੇ ਲਈ ਅੱਜ ਵੀ ਆਪਣੀ ਗੱਲ ਉੱਤੇ ਖੜ੍ਹੇ ਹਨ। ਉਹਨਾਂ ਨੇ ਕਿਹਾ ਕਿਸੇ ਵੀ ਕੀਮਤ ਦੇ ਉੱਤੇ ਲੋਕਾਂ ਦੇ ਮਿਹਨਤ ਦੇ ਨਾਲ ਕਮਾਏ ਹੋਏ ਪੈਸੇ ਡੁੱਬਣ ਨਹੀਂ ਦਿੱਤੇ ਜਾਣਗੇ ਅਤੇ ਜੋ ਡਿਫਾਲਟਰ ਹਨ ਜਿਨ੍ਹਾਂ ਦੇ ਬੈਂਕ ਤੋਂ ਕਰਜ਼ ਲੈ ਕੇ ਵਾਪਿਸ ਨਹੀਂ ਕੀਤਾ ਉਨ੍ਹਾਂ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਜਨਤਾ ਦਾ ਇੱਕ ਇੱਕ ਪੈਸਾ ਬਚਾਇਆ ਜਾਵੇਗਾ। ਜਨਤਾ ਦੇ ਪੈਸੇ ਨੂੰ ਸੁਰੱਖਿਅਤ ਰੱਖਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਅਤੇ ਉਸ ਨੂੰ ਉਹ ਬਖੂਬੀ ਨਿਭਾਉਣਗੇ ।

ਵਾਈਟ--ਸੁਨੀਲ ਕੁਮਾਰ ਜਾਖੜ

ਵਿਓ----ਜਦ ਇਸ ਬਾਰੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਗੱਲਬਾਤ ਕੀਤੀ ਗਈ ਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਕਈ ਵਾਰ ਚੰਡੀਗੜ੍ਹ ਦੇ ਵਿੱਚ ਹਿੰਦੂ ਕੋਆਪ੍ਰੇਟਿਵ ਬੈਂਕ ਦੇ ਡਿਫਾਲਟਰਾਂ ਦੇ ਨਾਲ ਮੀਟਿੰਗ ਹੋ ਚੁੱਕੀ ਹੈ ਅਤੇ ਉਨ੍ਹਾਂ ਵੱਲੋਂ ਡਿਫਾਲਟਰਾਂ ਨੂੰ ਇਹ ਵੀ ਕਹਿ ਦਿੱਤਾ ਗਿਆ ਹੈ ਕਿ ਬੈਂਕ ਦੇ ਪੈਸੇ ਵਾਪਿਸ ਕਰ ਦਿਉ ਨਹੀਂ ਤਾਂ ਤੁਹਾਡੇ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ । ਇੱਥੋਂ ਤੱਕ ਕਿ ਬੈਂਕ ਦੀ ਵਿਆਜ ਦਰ ਉਨ੍ਹਾਂ ਦੇ ਕਰਜ਼ ਦੇ ਉੱਤੇ 8.5 ਫ਼ੀਸਦੀ ਕਰ ਦਿੱਤੀ ਜਾਵੇਗੀ, ਪਰ ਸ਼ਰਤ ਇਹ ਹੋਵੇਗੀ ਕਿ ਪਹਿਲਾਂ ਉਹਨਾਂ ਨੂੰ  ਆਪਣੇ ਕਰਜ਼ ਦੇ 20 ਫੀਸਦੀ ਪੈਸੇ ਜਮ੍ਹਾਂ ਕਰਵਾਉਣੇ ਪੈਣਗੇ। ਪਰ ਕਿਸੇ ਨੇ ਅੱਜ ਤੱਕ ਕੋਈ ਵੀ ਪੈਸਾ ਜਮ੍ਹਾ ਨਹੀਂ ਕਰਵਾਇਆ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਬੈਂਕ ਡਿਫਾਲਟਰਾਂ ਦਾ ਬਕਾਇਆ ਰਾਸ਼ੀ ਹੋਣ ਤੱਕ 80 ਕਰੋੜ ਪਾਰ ਕਰ ਚੁੱਕਿਆ ਹੈ, ਜਿਹੜਾ ਕਿ ਬਾਪਿਸ ਨਹੀਂ ਕੀਤਾ ਜਾ ਰਿਹਾ ਹੈ। ਇਸੇ ਕਾਰਨ ਆਰਬੀਆਈ ਨੇ ਹੁਣ ਬੈਂਕ ਦੇ ਸਾਰੇ 90 ਹਜ਼ਾਰ ਤੋਂ ਵੱਧ ਖਾਤਾਕਾਰਾਂ ਦੀ ਰਾਸ਼ੀ ਬੈਂਕ ਤੋਂ ਕਢਵਾਉਣ ਅਤੇ ਜਮਾਂ ਕਰਵਾਉਣ ਤੇ ਰੋਕ ਲਗਾ ਦਿੱਤੀ ਗਈ ਹੈ। ਹੁਣ ਖਾਤਾ ਕਾਰ ਸਿਰਫ 6 ਮਹੀਨੇ ਦੇ ਵਿੱਚ 4000 ਰੁਪਏ ਹੀ ਕਢਾ ਸਕਦੇ ਸਕਣਗੇ। ਜੋ ਕਿ ਬੜੀ ਹੀ ਘੱਟ ਰਕਮ ਹੈ , ਹੁਣ ਹਾਲਾਤ ਇਹ ਬਣ ਚੁੱਕੇ ਨੇ ਕਿ ਬੈਂਕ ਕਰਮਚਾਰੀਆਂ ਵੱਲੋਂ ਡਿਫਾਲਟਰਾਂ ਦੇ ਘਰਾਂ ਦੇ ਬਾਹਰ ਵੀ ਧਰਨੇ ਪ੍ਰਦਰਸ਼ਨ ਕੀਤੇ ਗਏ ਪਰ ਫਿਰ ਵੀ ਕਿਸੇ ਡਿਫਾਲਟਰ ਵੱਲੋਂ ਬੈਂਕ ਦੇ ਪੈਸੇ ਜਮ੍ਹਾਂ ਨਹੀਂ ਕਰਵਾਏ ਗਏ। ਤੁਹਾਨੂੰ ਦੱਸ ਦੀਏ ਕਿ ਡਿਫਾਲਟਰਾਂ ਦੇ ਵਿੱਚ ਪਠਾਨਕੋਟ ਦੇ ਕੁਝ ਨਾਮੀ ਹਸਤੀਆਂ ਅਤੇ ਪੂਰਵ ਮੰਤਰੀ ਵੀ ਸ਼ਾਮਿਲ ਹਨ ਜੋ ਬੈਂਕ ਦੇ ਪੈਸੇ ਵਾਪਸ ਨਹੀਂ ਕਰ ਰਹੇ ਹਨ। ਜਿਸ ਕਾਰਨ ਬੈਂਕ ਦੇ ਅੱਜ ਅਜਿਹੇ ਹਾਲਾਤ ਬਣੇ ਹੋਏ ਹਨ। ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਬੈਂਕ ਨੂੰ ਬਚਾਉਣ ਦੇ ਲਈ ਹੁਣ ਕਈ ਖਾਸ ਕਦਮ ਚੁੱਕੇ ਜਾਣਗੇ ਅਤੇ ਉਹ ਕੋਸ਼ਿਸ਼ ਕਰ ਰਹੇ ਹਨ ਕਿ ਹਿੰਦੂ ਕੋਆਪ੍ਰੇਟਿਵ ਬੈਂਕ ਨੂੰ ਬਚਾਉਣ ਦੇ ਲਈ ਪੰਜਾਬ ਕੋਆਪ੍ਰੇਟਿਵ ਬੈਂਕ ਤੋਂ ਲਗਭਗ 60 ਕਰੋੜ ਦੀ ਰਕਮ ਹਿੰਦੂ ਕੋਆਪ੍ਰੇਟਿਵ ਬੈਂਕ ਨੂੰ ਦਿੱਤੀ ਜਾਵੇ। ਜਿਸ ਕਾਰਨ ਬੈਂਕ ਸੁਚਾਰੂ ਢੰਗ ਨਾਲ ਚੱਲਣਾ ਸ਼ੁਰੂ ਹੋ ਜਾਵੇਗਾ। ਦੂਜੇ ਪਾਸੇ ਜਿਹੜੇ ਡਿਫਾਲਟਰ ਹਨ ਉਨ੍ਹਾਂ ਤੋਂ ਵਸੂਲੀ ਦਾ ਕੰਮ ਵੀ ਨਾਲ ਨਾਲ ਕੀਤਾ ਜਾਵੇਗਾ ਅਤੇ ਜੋ ਵਸੂਲੀ ਕੀਤੀ ਜਾਵੇ ਉਸਨੂੰ ਪੰਜਾਬ ਦੇ ਕੋਆਪਰੇਟਿਵ ਬੈਂਕ ਦੇ ਵਿੱਚ ਸਿੱਧਾ ਜਮ੍ਹਾਂ ਕਰਾਇਆ ਜਾਵੇਗਾ, ਇਸ ਤਰ੍ਹਾਂ ਬੈਂਕ ਨੂੰ ਬਚਾਇਆ ਜਾ ਸਕਦਾ ਹੈ। ਉਥੇ ਹੀ ਵਿਭਾਗ ਦੇ ਨਾਲ ਆਰਬੀਆਈ ਦੀ ਗੱਲ ਚੱਲ ਰਹੀ ਹੈ ਤਾਂ ਕਿ ਆਮ ਲੋਕਾਂ ਨੂੰ ਜਲਦੀ ਰਾਹਤ ਮਿਲ ਸਕੇ ਅਤੇ ਆਮ ਜਨਤਾ ਦਾ ਪੈਸਾ ਸੁਰੱਖਿਅਤ ਕੀਤਾ ਜਾਵੇ ।

ਵ੍ਹਾਈਟ ਸੁਖਜਿੰਦਰ ਰੰਧਾਵਾ ਮੰਤਰੀ ਪੰਜਾਬ 

ਵਿਓ--ਉੱਥੇ ਹੀ ਦੂਜੇ ਪਾਸੇ ਖਾਤਾਕਾਰ ਵੀ ਪ੍ਰਸ਼ਾਸਨ ਦੇ ਅੱਗੇ ਮਦਦ ਦੀ ਗੁਹਾਰ ਲਗਾਉਂਦੇ ਨਜ਼ਰ ਆਏ। ਉਨ੍ਹਾਂ ਦਾ ਕਹਿਣਾ ਹੈ ਕਿ 6 ਮਹੀਨੇ ਦੇ ਵਿੱਚ 4 ਹਜ਼ਾਰ ਰੁਪਏ ਨਾਲ ਗੁਜ਼ਾਰਾ ਨਹੀਂ ਹੋ ਸਕਦਾ। ਇਸ ਕਰਕੇ ਜਲਦ ਤੋਂ ਜਲਦ ਉਨ੍ਹਾਂ ਦੀ ਇਸ ਸਮੱਸਿਆ ਦਾ ਹਲ ਕੱਢਿਆ ਜਾਵੇ।

ਵਾਈਟ---ਪ੍ਰਦੀਪ ਕੁਮਾਰ ( ਖਾਤਾਕਾਰ )
ਵਾਈਟ---ਡਿਪਲ ਕੁਮਾਰ ( ਖਾਤਾਕਾਰ )
ETV Bharat Logo

Copyright © 2025 Ushodaya Enterprises Pvt. Ltd., All Rights Reserved.