ਪਠਾਨਕੋਟ: ਪਠਾਨਕੋਟ ਏਅਰਫੋਰਸ (Air Force) ਸਟੇਸ਼ਨ 'ਤੇ 75 ਵਾਂ ਅਜਾਦੀ ਦਿਹਾੜਾ ਮਨਾਇਆ ਗਿਆ। ਆਜ਼ਾਦੀ ਦਾ ਅੰਮ੍ਰਿਤ ਮਹਾਂ ਉਤਸਵ ਦੇ ਰੂਪ ਵਿੱਚ ਕਰਵਾਇਆ ਗਿਆ ਪ੍ਰੋਗਰਾਮ ਉਨ੍ਹਾਂ ਸੂਰਬੀਰਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਗਿਆ ਜਿਨ੍ਹਾਂ ਨੇ ਦੇਸ਼ ਲਈ ਆਪਣਾ ਬਲੀਦਾਨ ਦਿੱਤਾ ਸੀ। ਸ਼ਹੀਦ ਹੋਏ ਨੌਜਵਾਨਾਂ ਦੇ ਪਰਿਵਾਰਾਂ ਨੂੰ ਅਤੇ ਸੈਨਾ ਦੇ ਵਿੱਚ ਆਪਣੀ ਸੇਵਾ ਨਿਭਾ ਚੁੱਕੇ ਸ਼ੂਰਵੀਰਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਦੇ ਨਾਲ-ਨਾਲ ਏਅਰ ਕਮਾਂਡਰ ਪੀਐਸ ਬੜੋਦਕਰ (Air Commander PS Barodkar) ਵੱਲੋਂ ਵੀਰਤਾਂ ਨਿਭਾ ਚੁੱਕੇ ਜਵਾਨਾਂ ਜੋ ਸੈਨਾ ਵਿੱਚ ਆਪਣੀ ਵੀਰਤਾ ਦਿਖਾ ਚੁੱਕੇ ਹਨ ਅਤੇ ਉਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਬਹਾਦਰੀ ਦਿਖਾਉਂਦੇ ਹੋਏ ਅਸ਼ੋਕ ਚੱਕਰ ਵੀਰ ਚੱਕਰ ਅਤੇ ਕੀਰਤੀ ਚੱਕਰ ਪੁਰਸਕਾਰ ਹਾਸਲ ਕੀਤੇ।
ਇਹੀ ਨਹੀਂ ਇਸ ਮੌਕੇ 'ਤੇ ਸਕੂਲੀ ਬੱਚਿਆਂ ਵੱਲੋਂ ਉਨ੍ਹਾਂ ਜਵਾਨਾਂ ਦੇ ਯੁੱਧ ਦੌਰਾਨ ਸਹੀਦ ਹੋਏ ਜਵਾਨਾਂ 'ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਜਵਾਨਾਂ ਦੀਆਂ ਤਸਵੀਰਾਂ ਦੇ ਜ਼ਰੀਏ ਇਹ ਦੱਸਿਆ ਗਿਆ ਕਿ ਕਿਸ ਤਰ੍ਹਾਂ ਦੇਸ਼ ਦੇ ਜਵਾਨਾਂ ਨੇ 1965 ,1971 ਅਤੇ ਕਾਰਗਿਲ ਯੁੱਧ ਦੇ ਵਿੱਚ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਦੁਸ਼ਮਣ ਦੇ ਦੰਦ ਖੱਟੇ ਕੀਤੇ ਸਨ।
ਇਹ ਵੀ ਪੜੋ: 75ਵਾਂ ਆਜ਼ਾਦੀ ਦਿਹਾੜਾ: ਪੀਐਮ ਨੇ ਲਾਲ ਕਿਲ੍ਹੇ ਅਤੇ ਸੀਐਮ ਨੇ ਅੰਮ੍ਰਿਤਸਰ ਵਿਖੇ ਲਹਿਰਾਇਆ ਤਿਰੰਗਾ