ETV Bharat / state

22 ਦਿਨ ਪਹਿਲਾਂ ਔਰਤ ਤੇ ਬਜ਼ੁਰਗ ਨਾਲ ਹੋਈ ਸੀ ਕੁੱਟਮਾਰ, ਪੁਲਿਸ ਵਲੋਂ ਢੀਲੀ ਕਾਰਵਾਈ ਦੇ ਦੋਸ਼ - ਕੋਟਕਪੂਰਾ

22 ਦਿਨ ਪਹਿਲਾਂ ਜਦੋਂ ਇਲਾਕੇ ਦਾ ਇੱਕ ਬਜ਼ੁਰਗ ਨਾਲ ਜਾ ਰਹੀ ਰਿਸ਼ਤੇਦਾਰ ਔਰਤ ਨੂੰ ਇੱਕ ਧਨਵਾਨ ਵਿਅਕਤੀ ਵਲੋਂ ਕਹੇ ਗਏ ਜਾਤੀਵਾਚਕ ਸੂਚਕ ਸ਼ਬਦ ਤੇ ਕੀਤੀ ਕੁੱਟਮਾਰ। ਪੀੜਤ ਨੇ ਕਿਹਾ ਰਾਜੀਨਾਮਾ ਕਰਨ ਦਾ ਬਣਾ ਰਹੇ ਦਬਾਅ।

ਕੋਟਕਪੂਰਾ ਧਰਨਾ।
author img

By

Published : May 21, 2019, 10:02 PM IST

ਕੋਟਕਪੂਰਾ: ਪੰਜਾਬ ਪੁਲਿਸ ਆਪਣੀ ਢੀਲੀ ਕਾਰਵਾਈ ਦੇ ਚਲਦਿਆਂ ਹਮੇਸ਼ਾ ਸੁਰਖ਼ੀਆਂ ਵਿੱਚ ਰਹਿੰਦੀ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜ਼ਿਲ੍ਹਾ ਮੋਗੇ ਦੇ ਕਸਬਾ ਬਾਘਾਪੁਰਾਨਾ ਵਿਖੇ, ਜਿੱਥੇ ਪੁਲਿਸ ਦੀ ਢੀਲੀ ਕਾਰਵਾਈ ਦੇ ਚਲਦੇ ਮੰਗਲਵਾਰ ਨੂੰ ਖੇਤ ਮਜਦੂਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਦੇ ਬੈਨਰ ਤਲੇ ਸੈਕੜਾਂ ਲੋਕਾਂ ਨੇ ਜਿਨਾਂ ਵਿੱਚ ਬਜ਼ੁਰਗ, ਪੁਰਖ ਅਤੇ ਮਹਿਲਾਵਾਂ ਸ਼ਾਮਲ ਸਨ, ਉਨ੍ਹਾਂ ਨੇ ਡੀ.ਐਸ.ਪੀ ਦਫ਼ਤਰ ਦਾ ਘਿਰਾਉ ਕੀਤਾ।
ਦਰਅਸਲ 22 ਦਿਨ ਪਹਿਲਾਂ ਜਦੋਂ ਇਲਾਕੇ ਦਾ ਇੱਕ ਬਜ਼ੁਰਗ ਆਪਣੇ ਹੋਰ ਰਿਸ਼ਤੇਦਾਰਾਂ ਦੇ ਨਾਲ ਮਿਲ ਕੇ ਪਿੰਡ ਦੇ ਕੋਲੋਂ ਇਕ ਖੇਤ ਕੋਲੋਂ ਲੰਘ ਰਿਹਾ ਸੀ। ਉਸ ਸਮੇਂ ਇਲਾਕੇ ਦੇ ਇੱਕ ਧਨਵਾਨ ਅਤੇ ਪ੍ਰਭਾਵਸ਼ਾਲੀ ਵਿਅਕਤੀ ਨੂੰ ਸ਼ੱਕ ਪਿਆ ਕਿ ਉਹ ਲੋਕ ਸ਼ਾਇਦ ਉਸ ਦੇ ਖੇਤ ਵਿਚੋਂ ਕਣਕ ਦੇ ਸਿੱਟੇ ਚੁੱਕ ਰਹੇ ਹਨ। ਇਸ ਗੱਲ ਉੱਤੇ ਨਾਂ ਸਿਰਫ ਉਨ੍ਹਾਂ ਨੂੰ ਜਾਤੀ ਸੂਚਕ ਸ਼ਬਦ ਕਹੇ ਸਗੋਂ ਬਜ਼ੁਰਗ ਦੇ ਨਾਲ ਕੁੱਟਮਾਰ ਵੀ ਕੀਤੀ।

ਵੇਖੋ ਵੀਡੀਓ।
ਇਸ ਤੋਂ ਬਾਅਦ ਜਦੋਂ ਪੀੜਤ ਪੱਖ ਪੁਲਿਸ ਦੇ ਕੋਲ ਗਿਆ, ਤਾਂ ਪੁਲਿਸ ਨੇ ਪੀਡ਼ਿਤ ਪੱਖ ਦੇ ਬਿਆਨਾਂ ਅਨੁਸਾਰ ਮਾਮਲਾ ਦਰਜ ਕਰਨ ਦੇ ਬਜਾਏ ਪੀੜਤ ਪੱਖ ਦੇ ਵਿਰੁੱਧ ਹੀ ਮਾਮਲਾ ਦਰਜ ਕਰ ਦਿੱਤਾ। ਜਿਸ ਦੇ ਬਾਅਦ ਹੁਣ ਪੀਡ਼ਤ ਪੱਖ ਉੱਤੇ ਇਸ ਮਾਮਲੇ ਵਿੱਚ ਰਾਜੀਨਾਮਾ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ। ਇਸ ਦੇ ਚਲਦੇ ਹੀ ਪੀੜਤ ਪੱਖ ਨੇ ਇਨ੍ਹਾਂ ਜੱਥੇਬੰਦੀਆਂ ਦੇ ਸਹਿਯੋਗ ਨਾਲ ਡੀ.ਐਸ.ਪੀ. ਬਾਘਾਪੁਰਾਨਾ ਦੇ ਦਫ਼ਤਰ ਦਾ ਘਿਰਾਉ ਕਰ ਇਨਸਾਫ਼ ਦੀ ਗੁਹਾਰ ਲਗਾਈ। ਫ਼ਿਰ ਡੀ.ਐਸ.ਪੀ. ਬਾਘਾਪੁਰਾਨਾ ਨੇ ਪ੍ਰਦਰਸ਼ਨਕਾਰੀਆਂ ਨੂੰ ਇਨਸਾਫ਼ ਦਾ ਆਸ਼ਵਾਸਨ ਦੇ ਕੇ ਧਾਰਨਾ ਖ਼ਤਮ ਕਰਵਾਇਆ। ਮੀਡਿਆ ਦੇ ਰੂ-ਬ-ਰੂ ਪ੍ਰਦਰਸ਼ਨਕਾਰੀ ਪੀੜਤਾ ਬਲਜਿੰਦਰ ਕੌਰ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸ ਪ੍ਰਕਾਰ ਇਲਾਕੇ ਦੇ ਇਕ ਧਨਵਾਨ ਅਤੇ ਪ੍ਰਭਾਵਸ਼ਾਲੀ ਵਿਅਕਤੀ ਵੱਲੋਂ ਨਾ ਸਿਰਫ ਉਨ੍ਹਾਂ ਨੂੰ ਜਾਤੀ ਸੂਚਕ ਸ਼ਬਦ ਕਹੇ ਗਏ, ਸਗੋਂ ਉਨ੍ਹਾਂ ਦੇ ਦਬਾਅ ਵਿਚ ਪੁਲਿਸ ਨੇ ਮੁਲਜ਼ਮਾਂ ਵਿਰੁੱਧ ਕਾਰਵਾਈ ਕਰਨ ਦੇ ਬਜਾਏ ਪੀੜਤ ਪੱਖ ਦੇ ਲੋਕਾਂ ਦੇ ਵਿਰੁੱਧ ਆਪਰਾਧਕ ਮਾਮਲਾ ਦਰਜ ਕਰ ਦਿੱਤਾ, ਜਿਸ ਤੋਂ ਬਾਅਦ ਹੁਣ ਪੀੜਤ ਪੱਖ ਉੱਤੇ ਰਾਜੀਨਾਮਾ ਕਰਨ ਦਾ ਦਬਾਅ ਪਾਇਆ ਜਾ ਰਿਹਾ ਹੈ। ਇਸ ਸੰਬੰਧੀ ਡੀ.ਐਸ.ਪੀ ਬਾਘਾਪੁਰਾਨਾ ਜਸਪਾਲ ਸਿੰਘ ਧਾਮੀ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ। ਜਿਸ ਦੇ ਆਧਾਰ 'ਤੇ ਅਗਲੀ ਕਾਰਵਾਹੀ ਨੂੰ ਅਮਲ ਵਿਚ ਲਿਆਂਦਾ ਜਾਵੇਗਾ।

Intro:Body:

DSP office

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.