ETV Bharat / state

ਘਰੇਲੂ ਵਿਵਾਦ ਸੁਲਝਾਉਣ ਗਏ ਅਕਾਲੀ ਕੌਂਸਲਰ ਅਤੇ ਕਾਂਗਰਸੀ ਵਰਕਰ ਵਿਚਾਲੇ ਹੋਈ ਝੜਪ, 5 ਜ਼ਖਮੀ

ਮੋਗਾ 'ਚ ਸਾਬਕਾ ਕੌਂਸਲਰ ਤੇ ਕਾਂਗਰਸ ਵਰਕਰ ਵਿਚਾਲੇ ਲੜਾਈ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਹਾਂ ਧਿਰਾਂ ਦੇ ਆਪਸੀ ਝਗੜੇ ਦੀ ਖ਼ਬਰ ਮਿਲਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮਹਿਲਾ ਨੇ ਕਾਂਗਰਸ ਵਰਕਰ 'ਤੇ ਲਾਏ ਛੇੜਛਾੜ ਦੇ ਦੋਸ਼, ਸਾਬਕਾ ਕੌਂਸਲਰ ਦੀ ਕੀਤੀ ਕੁੱਟਮਾਰ

author img

By

Published : Aug 25, 2020, 6:20 PM IST

ਮੋਗਾ: ਘਰੇਲੂ ਮਾਮਲਾ ਸੁਲਝਾਉਣ ਨੂੰ ਲੈ ਕੇ ਪ੍ਰੀਤ ਨਗਰ 'ਚ ਬੀਤੀ ਰਾਤ ਸਾਬਕਾ ਕੌਂਸਲਰ ਤੇ ਕਾਂਗਰਸ ਵਰਕਰ ਵਿਚਾਲੇ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਦੋ ਔਰਤਾਂ ਸਮੇਤ ਪੰਜ ਲੋਕ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਦੋਹਾਂ ਧਿਰਾਂ ਦੇ ਬਿਆਨਾ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮਹਿਲਾ ਨੇ ਕਾਂਗਰਸ ਵਰਕਰ 'ਤੇ ਲਾਏ ਛੇੜਛਾੜ ਦੇ ਦੋਸ਼, ਸਾਬਕਾ ਕੌਂਸਲਰ ਦੀ ਕੀਤੀ ਕੁੱਟਮਾਰ

ਪੀੜਤ ਮਹਿਲਾ ਦੇ ਦੋਸ਼

ਜਾਣਕਾਰੀ ਮੁਤਾਬਕ ਪ੍ਰੀਤ ਨਗਰ 'ਚ ਰਹਿਣ ਵਾਲੀ ਇੱਕ ਮਹਿਲਾ ਦਾ ਆਪਣੇ ਪਤੀ ਨਾਲ ਘਰੇਲੂ ਵਿਵਾਦ ਚੱਲ ਰਿਹਾ ਸੀ। ਪੀੜਤ ਮਹਿਲਾ ਨੇ ਦੱਸਿਆ ਕਿ ਉਸ ਦਾ ਸਹੁਰਾ ਉਸ ਨਾਲ ਛੇੜਛਾੜ ਕਰਦਾ ਸੀ, ਜਿਸ ਕਰਕੇ ਉਹ ਆਪਣੇ ਪਤੀ ਦਾ ਘਰ ਛੱਡ ਕੇ ਆਪਣੀ ਭੈਣ ਦੇ ਘਰ ਚੱਲੀ ਗਈ। ਪੀੜਤ ਮਹਿਲਾ ਨੇ ਦੱਸਿਆ ਕਿ ਉਸ ਦੇ ਪਤੀ ਪਿੱਛੇ ਕਾਂਗਰਸ ਵਰਕਰ ਜਗਜੀਤ ਸਿੰਘ ਜੀਤਾ ਦਾ ਹੱਥ ਹੈ, ਇਸ ਲਈ ਉਹ ਖਲ੍ਹੇਆਮ ਕਹਿੰਦਾ ਸੀ ਕਿ ਮੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ।

ਪੀੜਤ ਮਹਿਲਾ ਨੇ ਦੱਸਿਆ ਕਿ ਉਸ ਦੇ ਪਤੀ, ਉਸ ਦਾ ਸਹੁਰਾ ਤੇ ਸੱਸ ਪਹਿਲਾ ਉਸ ਨੂੰ ਧਮਕੀ ਦੇਣ ਉਸਦੀ ਭੈਣ ਦੇ ਘਰ ਆਏ। ਜਦੋਂ ਉਸ ਦੀ ਸ਼ਿਕਾਇਤ ਕਰਨ ਲਈ ਅਸੀਂ ਥਾਣੇ ਗਏ ਤਾਂ ਰਾਹ ਵਿੱਚ ਹੀ ਉਨ੍ਹਾਂ ਨੂੰ ਕਾਂਗਰਸ ਵਰਕਰ ਜਗਜੀਤ ਜੀਤਾ ਨੇ ਘੇਰ ਲਿਆ। ਇਸ ਤੋਂ ਬਾਅਦ ਜਗਜੀਤ ਜੀਤਾ ਨੇ ਉਨ੍ਹਾਂ ਨਾਲ ਕੁੱਟਮਾਰ ਤੇ ਛੇੜਛਾੜ ਕੀਤੀ।

ਅਕਾਲੀ ਕੌਂਸਲਰ ਦੇ ਇਲਜ਼ਾਮ

ਇਸ ਮਾਮਲੇ 'ਤੇ ਸਾਬਕਾ ਅਕਾਲੀ ਕੌਂਸਲਰ ਦਵਿੰਦਰ ਤਿਵਾੜੀ ਨੇ ਕਿਹਾ ਕਿ ਜਗਜੀਤ ਸਿੰਘ ਜੀਤਾ ਨੇ ਆਪਣੇ ਕੁਝ ਬੰਦਿਆ ਨਾਲ ਰੱਲ ਕੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਦੋਹਾਂ ਮਹਿਲਾਵਾਂ ਦੀ ਇਜ਼ਤ ਨੂੰ ਹੱਥ ਵੀ ਪਾਇਆ।

ਕਾਂਗਰਸੀ ਵਰਕਰ ਨੇ ਕਿਹਾ ਘਰ 'ਚ ਵੜ੍ਹ ਕੇ ਕੁੱਟਿਆ

ਦੂਜੇ ਪਾਸੇ ਹਸਪਤਾਲ 'ਚ ਦਾਖ਼ਲ ਕਾਂਗਰਸੀ ਵਰਕਰ ਨੇ ਕਿਹਾ ਕਿ ਸਾਬਕਾ ਅਕਾਲੀ ਕੌਂਸਲਰ ਦਵਿੰਦਰ ਤਿਵਾੜੀ ਕੁੱਝ ਵਿਅਕਤੀਆਂ ਨੂੰ ਨਾਲ ਲੈ ਕੇ ਉਸ ਦੇ ਘਰ 'ਚ ਵੜ੍ਹ ਗਿਆ ਤੇ ਉਸ ਨਾਲ ਕੁੱਟਮਾਰ ਕੀਤੀ। ਉਸ ਨੇ ਕਿਹਾ ਕਿ ਉਹ ਤਾਂ ਪੀੜਤ ਮਹਿਲਾ ਦੇ ਪਤੀ ਦੇ ਕਹਿਣ 'ਤੇ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਉਨ੍ਹਾਂ ਮੇਰੀ ਹੀ ਮਾਰਕੁੱਟ ਸ਼ੁਰੂ ਕਰ ਦਿੱਤੀ।

ਉੱਥੇ ਹੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਨੇ ਕਿਹਾ ਕਿ ਸਾਨੂੰ ਦੋਹਾਂ ਧਿਰਾਂ ਦੇ ਆਪਸੀ ਝਗੜੇ ਦੀ ਖ਼ਬਰ ਮਿਲੀ ਹੈ। ਦੋਹਾਂ ਦੇ ਬਿਆਨਾ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਮਹਿਲਾ ਨੇ ਕਿਸੇ ਤਰ੍ਹਾਂ ਦੀ ਕੋਈ ਵੀ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.