ਮੋਗਾ: ਜਦੋਂ ਵੀ ਕੋਈ ਫ਼ਿਲਮ ਬਣਦੀ ਹੈ ਤਾਂ ਉਸ ਪਿੱਛੇ ਕੋਈ ਨਾ ਕੋਈ ਕਾਰਨ, ਕੋਈ ਕਹਾਣੀ ਅਤੇ ਕੋਈ ਅਜਿਹਾ ਨਾਇਕ ਹੁੰਦਾ ਹੈ ਜਿਸ ਦੀ ਆਪਣੇ ਜ਼ਮਾਨੇ 'ਚ ਪੂਰੀ ਧੱਕ ਜਾਂ ਚੜਾਈ ਹੁੰਦੀ ਹੈ। ਬਾਲੀਵੁੱਡ ਅਦਾਕਾਰ ਰਣਵੀਰ ਕਪੂਰ ਦੀ ਨਵੀਂ ਆਈ ਫਿਲਮ 'ਐਨੀਮਲ' ਵੀ ਇੱਕ ਅਜਿਹੇ ਵੀ ਸੂਰਮੇ 'ਤੇ ਬਣਾਈ ਗਈ ਹੈ। ਉਹ ਸੂਰਮਾ ਕੋਈ ਹੋਰ ਨਹੀਂ ਅਰਜਨ ਵੈਲੀ ਹੈ। ਅਰਜਨ ਨੂੰ ਵੈਲੀ, ਸੂਰਮਾ ਇੱਥੋਂ ਤੱਕ ਕਿ ਅਰਜਨ ਬਾਬਾ ਵੀ ਕਿਹਾ ਜਾਂਦਾ ਹੈ।
ਕੌਣ ਸੀ ਅਰਜਨ ਵੈਲੀ?: ਜਿਸ ਕਿਸੇ ਨੇ ਵੀ 'ਅਰਜਨ ਵੈਲੀ' ਦਾ ਨਾਮ ਸੁਣਿਆ ਜਾਂ 'ਐਨੀਮਲ' ਫਿਲਮ ਦਾ ਗੀਤ ਸੁਣਿਆ ਤਾਂ ਹਰ ਕਿਸੇ ਦੇ ਮਨ 'ਚ ਇਹ ਜਾਣਨ ਦਾ ਖਿਆਲ ਆਉਂਦਾ ਹੈ ਕਿ ਆਖਰ ਕੋਣ ਸੀ 'ਅਰਜਨ ਵੈਲੀ' ਜਿਸ ਦਾ ਨਾਮ ਅੱਜ ਹਰ ਕਿਸੇ ਦੀ ਜ਼ੁਬਾਨ 'ਤੇ ਹੈ। ਕਿਵੇਂ ਉਸ ਦਾ ਨਾਮ 'ਅਰਜਨ ਵੈਲੀ' ਪਿਆ। ਉਹ ਕਿੱਥੋਂ ਦਾ ਰਹਿਣ ਵਾਲਾ ਸੀ ਅਤੇ ਉਸ ਦੀ ਮੌਤ ਕਿਵੇਂ ਹੋਈ। ਤੁਹਾਨੂੰ ਦੱਸਦੇ ਹਾਂ ਕਿ 'ਅਰਜਨ ਵੈਲੀ' ਨੂੰ ਪਿੰਡ ਦੌਧਰ ਦੇ ਬਲਵਿੰਦਰ ਸਿੰਘ ਆਪਣਾ ਤਾਇਆ ਹੋਣ ਦਾ ਦਾਅਵਾ ਕਰ ਰਹੇ ਹਨ।
'ਅਰਜਨ ਵੈਲੀ ਦੀ ਸਮਾਧ': 'ਅਰਜਨ ਵੈਲੀ' ਦੇ ਭਤੀਜੇ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਘਰ 'ਚ ਆਪਣੇ ਤਾਇਆ ਜੀ 'ਅਰਜਨ ਵੈਲੀ' ਦੀ ਸਮਾਧ ਵੀ ਬਣਾਈ ਹੋਈ ਹੈ। ਜਿੱਥੇ ਹੀ ਕਿਸੇ ਵੀ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੱਥਾ ਟੇਕ ਦੇ ਹਨ ਅਤੇ ਉਨ੍ਹਾਂ ਦਾ ਪੂਰਾ ਸਤਿਕਾਰ ਕੀਤਾ ਜਾਂਦਾ ਹੈ। ਇਸ ਸਮਾਧ 'ਤੇ ਪਿੰਡ ਦੇ ਵੀ ਮੱਥਾ ਟੇਕਣ ਆੳਂਦੇ ਹਨ।
ਕੀ ਕਹਿੰਦੇ ਨੇ ਬਲਵਿੰਦਰ ਸਿੰਘ?: 'ਅਰਜਨ ਵੈਲੀ' ਦੇ ਭਤੀਜੇ ਬਲਵਿੰਦਰ ਸਿੰਘ ਨੇ ਆਖਿਆ ਕਿ ਜਦੋਂ ਉਨਹਾਂ ਨੇ 'ਅਰਜਨ ਵੈਲੀ' ਗੀਤ ਸੁਣਿਆ ਤਾਂ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ। ਇਸ ਗੀਤ ਜ਼ਰੀਏ ਤਾਇਆ ਅਰਜਨ ਵੈਲੀ ਦੇ ਨਾਲ- ਨਾਲ ਉਨ੍ਹਾਂ ਦੇ ਪਿੰਡ ਦਾ ਨਾਮ ਵੀ ਮਸ਼ਹੂਰ ਹੋ ਗਿਆ ਹੈ। ਬਲਵਿੰਦਰ ਸਿੰਘ ਨੇ ਆਪਣੇ ਤਾਇਆ ਜੀ ਦੀ ਬਹਾਦਰੀ ਦੇ ਕਿੱਸੇ ਦੱਸਦੇ ਹੋਏ ਆਖਿਆ ਕਿ ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣ ਲਈ ਅਰਜਨ ਨੂੰ ਘਰ ਛੱਡਣਾ ਪਿਆ ਅਤੇ ਉਨ੍ਹਾਂ ਵੱਲੋਂ ਆਪਣਾ ਇੱਕ ਗਰੁੱਪ ਬਣਾ ਲਿਆ ਗਿਆ। ਇਸ 'ਚ ਉਨ੍ਹਾਂ ਦਾ ਜ਼ਿਗਰੀ ਯਾਰ ਰੂਪ ਸਿੰਘ ਵੀ ਸ਼ਾਮਿਲ ਸੀ । ਪੁਰਾਣੀ ਰੰਜਿਸ਼ ਕਾਰਨ ਅਰਜਨ ਸਿੰਘ ਦੇ ਭਰਾ ਗੁਰਬਚਨ ਸਿੰਘ ਦਾ ਵਿਰੋਧੀ ਪਾਰਟੀ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਅਰਜਨ ਸਿੰਘ ਦਾ ਰੂਪ ਹੀ ਬਦਲ ਗਿਆ ਅਤੇ ਆਪਣੇ ਭਰਾ ਦੇ ਕਾਤਲਾਂ ਤੋਂ ਬਦਲਾ ਲੈਣ ਨਿਕਲ ਗਏ। ਆਖਿਰ ਕਾਰ ਉਨ੍ਹਾਂ ਨਾਲ ਵੀ ਯਾਰ ਮਾਰ ਹੋਈ ਅਤੇ ਉਨ੍ਹਾਂ ਦੇ ਸ਼ਰਾਬ ਪੀਣ ਦੇ ਸ਼ੌਂਕ ਨੇ ਉਨ੍ਹਾਂ ਦੀ ਜਾਨ ਲੈ ਲਈ। ਉਨ੍ਹਾਂ ਨੇ ਕਿਸੇ ਆਪਣੇ ਵੱਲੋਂ ਸ਼ਰਾਬ 'ਚ ਜ਼ਹਿਰ ਮਿਲਾ ਕੇ ਦਿੱਤਾ ਗਿਆ।
- Tripti Dimri About Animal: ਐਨੀਮਲ ਦੀ ਜੋਇਆ ਨੇ ਰਣਬੀਰ ਕਪੂਰ ਬਾਰੇ ਕਹੀ ਇਹ ਅਹਿਮ ਗੱਲ, ਜਾਣੋ ਰਣਵਿਜੇ ਦੇ ਕਿਰਦਾਰ ਨੂੰ ਕਿਸ ਨੇ ਕਿਹਾ ਟੌਕਸਿਕ
- Animal Park: 'ਐਨੀਮਲ' ਦੇ ਸੀਕਵਲ 'ਐਨੀਮਲ ਪਾਰਕ' ਦੇ ਸੈੱਟ ਤੋਂ ਰਣਬੀਰ ਕਪੂਰ ਦੀ BTS ਫੋਟੋ ਹੋਈ ਵਾਇਰਲ, ਮਾਂ ਨਾਲ ਨਜ਼ਰ ਆਏ ਅਦਾਕਾਰ
- ਕੌਣ ਹੈ 'Animal' ਦੀ 'ਭਾਬੀ 2', ਫਿਲਮ ਦੀ ਰਿਲੀਜ਼ ਤੋਂ ਬਾਅਦ ਇਸ ਅਦਾਕਾਰਾ ਦੇ ਇੰਸਟਾਗ੍ਰਾਮ 'ਤੇ ਵਧੇ ਰਾਤੋ-ਰਾਤ ਇੰਨੇ ਫਾਲੋਅਰਜ਼
ਇੱਕੋਂ ਸਿਵੇ 'ਤੇ ਹੋਇਆ ਦੋ ਯਾਰਾਂ ਦਾ ਸਸਕਾਰ: ਬਲਵਿੰਦਰ ਸਿੰਘ ਨੇ ਦੱਸਿਆ ਕਿ ਰੂਪ ਸਿੰਘ ਅਤੇ ਅਰਜਨ ਸਿੰਘ ਨੂੰ ਜਦੋਂ ਪਤਾ ਲੱਗਿਆ ਕਿ ਹੁਣ ਉਨ੍ਹਾਂ ਨੇ ਨਹੀਂ ਬਚਣਾ ਤਾਂ ਫੈਸਲਾ ਕੀਤਾ ਗਿਆ ਕਿ ਦੋਵੇਂ ਇੱਕ ਦੂਜੇ ਨੂੰ ਗੋਲੀ ਮਾਰਨਗੇ ਅਤੇ ਇਸ ਦੁਨਿਆ ਨੂੰ ਅਲਵਿਦਾ ਕਹਿਣਗੇ। ਇਸੇ ਤਰ੍ਹਾਂ ਦੋਵਾਂ ਨੇ ਇੱਕ ਦੂਜੇ ਨੂੰ ਗੋਲੀ ਮਾਰ ਦਿੱਤੀ। ਪੁਲਿਸ ਦੋਵਾਂ ਦੀਆਂ ਲਾਸ਼ਾਂ ਨੂੰ ਪਿੰਡ ਲੈ ਕੇ ਆਈ ਅਤੇ ਉਨਹਾਂ ਦੀ ਮੌਤ ਨੂੰ ਇੱਕ ਮੁਕਾਬਲਾ ਕਰਾਰ ਦਿੱਤਾ। ਇਸ ਤੋਂ ਬਾਅਦ ਰੂਪ ਸਿੰਘ ਅਤੇ ਅਰਜਨ ਸਿੰਘ ਦਾ ਇੱਕ ਹੀ ਸਿਵੇ 'ਚ ਦੋਵਾਂ ਦਾ ਸਸਕਾਰ ਕੀਤਾ ਗਿਆ।