ਮੋਗਾ: ਸੜਕਾਂ ਉੱਤੇ ਅਕਸਰ ਹੀ ਨਜਾਇਜ਼ ਕਬਜ਼ੇ ਕੀਤੇ ਰਿਹੜੀਆਂ ਫੜ੍ਹੀਆਂ ਨਜ਼ਰ ਆਉਂਦੀਆਂ ਹਨ। ਲੋਕ ਕਿਸੇ ਵੀ ਜਗ੍ਹਾ ਉਥੇ ਆਪਣੀ ਦੁਕਾਨਦਾਰੀ ਸ਼ੁਰੂ ਕਰ ਦਿੰਦੇ ਹਨ। ਜਿਸ ਨਾਲ ਸ਼ਹਿਰ ਵਿਚ ਟ੍ਰੈਫਿਕ ਦੀ ਸੱਮਸਿਆ ਆਉਂਦੀ ਹੈ। ਇਸੇ ਨੂੰ ਮੱਦੇਨਜ਼ਰ ਰੱਖਦੇ ਹੋਏ। ਮੋਗਾ ਪੁਲਿਸ ਸ਼ਹਿਰ ਵਿਚ ਦੁਕਾਨਦਾਰਾਂ ਵੱਲੋਂ ਕੀਤੇ ਜਾ ਰਹੇ ਨਾਜਾਇਜ਼ ਕਬਜ਼ਿਆਂ ਨੂੰ ਸੜਕ ਤੋਂ ਚੁਕਵਾਇਆ ਗਿਆ । ਦੁਕਾਨਦਾਰ ਫਿਰ ਆਪਣਾ ਸਾਮਾਨ ਸੜਕ 'ਤੇ ਰੱਖ ਕੇ ਆਉਣ-ਜਾਣ ਵਾਲੇ ਲੋਕਾਂ ਅਤੇ ਰਾਹਗੀਰਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਰਹੇ ਹਨ। ਵੀਰਵਾਰ ਨੂੰ ਟ੍ਰੈਫਿਕ ਪੁਲਿਸ ਦੀ ਟੀਮ ਮੋਗਾ ਦੇ ਕਬਾੜੀਆ ਬਾਜ਼ਾਰ ਪੁੱਜੀ, ਜਿਸ ਦੀ ਅਗਵਾਈ ਟ੍ਰੈਫਿਕ ਇੰਚਾਰਜ ਸਹਾਇਕ ਥਾਣੇਦਾਰ ਹਕੀਕਤ ਸਿੰਘ ਕਰ ਰਹੇ ਸਨ।
ਇਹ ਵੀ ਪੜ੍ਹੋ : ਕਿਸਾਨ ਆਗੂ ਉੱਤੇ ਹਮਲਾ, ਕਿਸਾਨ ਜੱਥੇਬੰਦੀ ਨੇ ਘੇਰਿਆ ਥਾਣਾ
ਟ੍ਰੈਫਿਕ ਵਿਚ ਵਿਘਣ ਪਾਵੇਗਾ: ਪੁਲਿਸ ਵੱਲੋਂ ਕਬਾੜੀਆ ਬਾਜ਼ਾਰ ਵਿਚ ਜਿਨ੍ਹਾਂ ਦੁਕਾਨਦਾਰਾਂ ਵੱਲੋਂ ਸਰਕਾਰੀ ਸੜਕ 'ਤੇ ਨਾਜਾਇਜ਼ ਕਬਜ਼ਾ ਕੀਤਾ ਗਿਆ ਸੀ, ਉਨ੍ਹਾਂ ਦੁਕਾਨਦਾਰਾ ਦਾ ਸਾਮਾਨ ਸੜਕ ਤੋਂ ਚੁਕਵਾਇਆ ਗਿਆ। ਇਸ ਮੌਕੇ ਟ੍ਰੈਫਿਕ ਪੁਲਿਸ ਦੇ ਸਹਾਇਕ ਥਾਣੇਦਾਰ ਹਕੀਕਤ ਸਿੰਘ ਨੇ ਸਮੂਹ ਦੁਕਾਨਦਾਰਾਂ ਨੂੰ ਕਿਹਾ ਕਿ ਆਪਣੇ ਸਾਮਾਨ ਨੂੰ ਦੁਕਾਨਦਾਰ ਅੰਦਰ ਹੀ ਰੱਖ ਕੇ ਵੇਚਣ ਕਿਉਂਕਿ ਸੜਕ 'ਤੇ ਪਏ ਸਾਮਾਨ ਨਾਲ ਟ੍ਰੈਫਿਕ ਵਿਚ ਵਿਘਣ ਪੈਂਦਾ ਹੈ ਅਤੇ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਤੋਂ ਬਾਅਦ ਵੀ ਕੋਈ ਦੁਕਾਨਦਾਰ ਸੜਕ 'ਤੇ ਆਪਣਾ ਸਾਮਾਨ ਰੱਖ ਕੇ ਵੇਚਦਾ ਹੈ ਜਾਂ ਟ੍ਰੈਫਿਕ ਵਿਚ ਵਿਘਣ ਪਾਵੇਗਾ। ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਕਾਲਸਰ ਰੋਡ 'ਤੇ ਟ੍ਰੈਫਿਕ ਨੂੰ ਨਿਰਵਿਘਣ ਚਲਾਉਣ ਕਬਾੜ ਬਾਜ਼ਾਰ ਅਤੇ ਕੱਪੜਾ ਮਾਰਕੀਟ ਨੂੰ ਜਾਂਦੇ ਰਸਤੇ ਦੇ ਟੀ ਪੁਆਇੰਟ 'ਤੇ ਟ੍ਰੈਫਿਕ ਪੁਲਿਸ ਦੇ ਇਕ ਮੁਲਾਜ਼ਮ ਦੀ ਪੱਕੀ ਡਿਊਟੀ ਲਾਈ ਹੈ, ਤਾਂਕਿ ਟ੍ਰੈਫਿਕ ਵਿਚ ਕੋਈ ਮੁਸ਼ਕਿਲ ਨਾ ਆਵੇ। ਇਸ ਮੌਕੇ ਟ੍ਰੈਫਿਕ ਪੁਲਿਸ ਦੇ ਸਹਾਇਕ ਥਾਣੇਦਾਰ ਹਾਜ਼ਰ ਸਨ।
ਕਬਾੜ ਬਜ਼ਾਰ ਵਿਚ: ਓਥੇ ਹੀ ਟ੍ਰੈਫਿਕ ਇੰਚਾਰਜ ਹਕੀਕਤ ਸਿੰਗ ਨੇ ਕਿਹਾ ਕਬਾੜ ਬਜ਼ਾਰ ਵਿਚ ਸਾਰੇ ਹੀ ਕਬਾੜ ਦਾ ਕੰਮ ਕਰਨ ਵਾਲੇ ਲੋਕ ਹਨ ਤੇ ਇਸ ਬਜ਼ਾਰ ਵਿਚ ਆਏ ਦਿਨ ਹੀ ਦੁਕਾਨਦਾਰਾਂ ਦਾ ਸਮਾਨ ਹੈ ਜਿਹੜਾ ਉਹ ਸੜਕ ਦ ਵਿਚਕਾਰ ਹੀ ਪਿਆ ਹੁੰਦਾ ਹੈ, ਤੇ ਇਥੋਂ ਦੀ ਲੱਗਣ ਵਾਲੇ ਲੋਕ ਨੂੰ ਬਹੁਤ ਮੁਸ਼ਕਿਲ ਦਾ ਸਮਨਾ ਕਰਨਾ ਪੈਂਦਾ ਹੈ। ਇਸੇ ਰੋਡ ਤੇ ਹਸਪਤਾਲ ਵੀ ਹਨ ਸਕੂਲ ਵੀ ਹਨ ਮੈਂ ਇਹਨਾਂ ਦੁਕਾਨਦਾਰਾ ਨੂੰ ਸਖਤ ਚਿਤਾਵਨੀ ਦਿਤੀ ਹੈ ਜੇ ਹੁਣ ਇਹਨਾਂ ਨੇ ਆਪਨ ਸਮਾਨ ਦੁਕਾਨਾਂ ਦੇ ਭਰ ਰੱਖਿਆ ਜਾ ਖੋਲਿਆ ਤਾ ਉਹਨਾਂ ਦੇ ਵੱਡੇ ਚਲਾਨ ਕੱਟਣਗੇ ਤੇ ਓਹਨਾ ਦਾ ਸਮਾਨ ਜਬਤ ਕਰ ਲਿਆ ਜਾਵੇਗਾ।