ਮੋਗਾ: ਪੰਜਾਬ ਵਿੱਚ ਕਾਨੂੰਨ ਵਿਵਸਥਾ ਠੀਕ ਹੋਣ ਦਾ ਨਾਮ ਨਹੀਂ ਲੈ ਰਹੀ, ਜਿਸ ਕਰਕੇ ਸਰਕਾਰ ਉੱਤੇ ਸਵਾਲ ਜਰੂਰ ਖੜ੍ਹੇ ਹੁੰਦੇ ਹਨ। ਅਜਿਹਾ ਹੀ ਮਾਮਲਾ ਮੋਗਾ ਦੇ ਪਿੰਡ ਤੁੜੀਕੇ ਤੋਂ ਆਇਆ। ਜਿੱਥੇ ਚੱਲ ਰਹੇ ਮੇਲੇ ਦੌਰਾਨ 2 ਗੁੱਟਾਂ ਦੀ ਆਪਸੀ ਰੰਜਿਸ਼ ਕਾਰਨ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਜਿਸ ਵਿੱਚ 3 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।
ਮੇਲੇ 'ਚ ਕੁੱਝ ਲੋਕ ਆਏ ਫਾਇਰਿੰਗ ਸ਼ੁਰੂ ਕਰ ਦਿੱਤੀ:- ਇਸ ਸਬੰਧੀ ਜਾਣਕਾਰੀ ਅਨੁਸਾਰ ਜ਼ਖਮੀਆਂ ਨੇ ਦੱਸਿਆ ਕਿ ਮੋਗਾ ਦੇ ਪਿੰਡ ਤੁੜੀਕੇ ਵਿਖੇ 3 ਦਿਨਾਂ ਤੋਂ ਮੇਲਾ ਚੱਲ ਰਿਹਾ ਸੀ। ਜਿਸ ਦੌਰਾਨ ਅੱਜ ਸ਼ੁੱਕਰਵਾਰ ਨੂੰ ਮੇਲੇ 'ਚ ਕੁੱਝ ਲੋਕ ਆਏ ਅਤੇ ਉਨ੍ਹਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ, ਉਨ੍ਹਾਂ ਕੋਲ ਤੇਜ਼ਧਾਰ ਹਥਿਆਰ ਵੀ ਸਨ।
ਆਪਸੀ ਰੰਜਿਸ਼ ਕਾਰਨ ਗੋਲੀ ਚੱਲੀ:- ਉਨ੍ਹਾਂ ਦੱਸਿਆ ਕਿ ਕਰੋਨਾ ਦੇ ਦੌਰ 'ਚ ਜਦੋਂ ਲਾਕਡਾਊਨ ਸੀ ਤਾਂ ਸਰਪੰਚ ਨਾਲ ਉਨ੍ਹਾਂ ਦੀ ਲੜਾਈ ਹੋਈ ਸੀ, ਪਰ ਅੱਜ ਅਜਿਹਾ ਕੁੱਝ ਨਹੀਂ ਹੋਇਆ। ਕੁੱਝ ਵਿਅਕਤੀਆਂ ਨੇ ਮੇਲੇ ਵਿੱਚ ਆਉਂਦਿਆਂ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ। ਜਿਸ ਕਾਰਨ ਇਕ ਜ਼ਖਮੀ ਦੀ ਵਿਅਕਤੀ ਦੀ ਲੱਤ ਵਿੱਚ ਗੋਲੀ ਲੱਗੀ ਅਤੇ ਦੂਜੇ ਜ਼ਖਮੀ ਦੇ ਸਿਰ ਅਤੇ ਲੱਤ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਹਮਲਾਵਰਾਂ ਨੂੰ ਵੀ ਗੋਲੀਆਂ ਲੱਗੀਆਂ, ਜਿਨ੍ਹਾਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ 'ਚ ਵੀ ਲਿਆਂਦਾ ਗਿਆ।
ਪੁਲਿਸ ਵੱਲੋਂ ਜਾਂਚ ਜਾਰੀ:- ਇਸ ਦੌਰਾਨ ਹੀ ਐਸ.ਪੀ.ਡੀ ਅਜੈ ਰਾਜ ਨੇ ਦੱਸਿਆ ਕਿ ਅੱਜ ਸ਼ੁੱਕਰਵਾਰ ਨੂੰ ਮੋਗਾ ਅਧਿਨ ਪਿੰਡ ਤੜਕੇ ਵਿੱਚ ਮੇਲਾ ਚੱਲ ਰਿਹਾ ਸੀ। ਇਸ ਮੇਲੇ ਵਿੱਚ ਸ਼ਾਮ ਕਰੀਬ 5 ਤੋਂ 6 ਵਜੇ ਦਾ ਸਮਾਂ ਸੀ ਅਤੇ ਕਿਸੇ ਪੁਰਾਣੀ ਰੰਜਿਸ਼ ਕਾਰਨ ਲੜਾਈ ਅਤੇ ਗੋਲੀਬਾਰੀ ਹੋਈ ਹੈ। ਫਿਲਹਾਲ ਅਸੀਂ ਉਕਤ ਮੌਕੇ ਮੋਗਾ ਦੇ ਸਾਰੇ ਸੀਨੀਅਰ ਪੁਲਿਸ ਅਧਿਕਾਰੀਆਂ ਤੱਕ ਪਹੁੰਚ ਕਰਕੇ ਮਾਮਲੇ ਦੀ ਜਾਂਚ ਸੁਰੂ ਕਰ ਦਿੱਤੀ ਅਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋ:- attacker shot the girl: 22 ਸਾਲਾ ਕੁੜੀ ਨੂੰ ਨੌਜਵਾਨ ਨੇ ਮਾਰੀ ਗੋਲੀ, ਕੁੜੀ ਦੀ ਹਾਲਤ ਗੰਭੀਰ