ETV Bharat / state

ਮੋਗਾ 'ਚ ਮੋਬਾਈਲ ਚੋਰੀ ਦੇ ਸ਼ੱਕ 'ਚ 2 ਮੁੰਡਿਆਂ ਦਾ ਚਾੜ੍ਹਿਆ ਕੁਟਾਪਾ, ਵੇਖੋ ਵੀਡੀਓ

ਮੋਗਾ ਜ਼ਿਲ੍ਹੇ 'ਚ 2 ਮੁੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁੰਡਿਆਂ ਨਾਲ ਕੁੱਟਮਾਰ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਇਹ ਮਾਮਲਾ ਪੁਲਿਸ ਦੇ ਸਾਹਮਣੇ ਆਇਆ।

ਫ਼ੋਟੋ।
author img

By

Published : Nov 11, 2019, 6:46 PM IST

ਮੋਗਾ: ਜ਼ਿਲ੍ਹੇ ਦੇ ਕਸਬਾ ਕੋਟ ਈਸੇ ਖਾਂ ਵਿੱਚ 2 ਮੁੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪਿਛਲੀ ਸ਼ਾਮ ਕਰੀਬ 4 ਵਜੇ ਪ੍ਰਮੋਦ ਮਹਿਤਾ ਨਾਂਅ ਦੇ ਇੱਕ ਵਿਅਕਤੀ ਨੇ ਆਪਣੇ ਮੋਬਾਈਲ ਗੁੰਮ ਹੋਣ ਦੇ ਸ਼ੱਕ ਵਿੱਚ ਦੋਹਾਂ ਮੁੰਡਿਆਂ ਨੂੰ ਆਪਣੇ ਘਰ 'ਚ ਕੈਦ ਕਰਕੇ ਉਨ੍ਹਾਂ ਨਾਲ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ। ਮੁੰਡਿਆਂ ਨਾਲ ਕੁੱਟਮਾਰ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਇਹ ਮਾਮਲਾ ਪੁਲਿਸ ਦੇ ਸਾਹਮਣੇ ਆਇਆ।

ਵੀਡੀਓ

ਧਾਰਾ 370 ਹਟਾਉਣ ਤੋਂ ਬਾਅਦ ਜੰਮੂ ਕਸ਼ਮੀਰ 'ਚ ਆਈ ਸ਼ਾਂਤੀ: ਪ੍ਰਕਾਸ਼ ਜਾਵੜੇਕਰ

ਜਾਣਕਾਰੀ ਮੁਤਾਬਕ ਪ੍ਰਮੋਦ ਮਹਿਤਾ ਦੀ ਪੁੱਛ-ਗਿੱਛ ਤੋਂ ਬਾਅਦ ਦੋਹਾਂ ਮੁੰਡਿਆਂ ਨੇ ਉਸ ਨੂੰ ਫੋਨ ਵਾਪਿਸ ਕਰ ਦਿੱਤਾ। ਇਸ ਤੋਂ ਬਾਅਦ ਮੁੜ ਪ੍ਰਮੋਦ ਮਹਿਤਾ ਨੇ ਦੋਹਾਂ ਮੁੰਡਿਆਂ ਨੂੰ ਘਰ ਬੁਲਾਇਆ ਤੇ ਉਨ੍ਹਾਂ ਨੂੰ ਕੈਦ ਕਰ ਕੁੱਟ-ਮਾਰ ਕੀਤੀ। ਦੋਹਾਂ ਮੁੰਡੇ ਬਿਹਾਰ ਦੇ ਜ਼ਿਲ੍ਹਾ ਸੁਪੌਲ ਦੇ ਰਹਿਣ ਵਾਲੇ ਹਨ ਤੇ ਕੰਮ ਦੇ ਸਿਲਸਿਲੇ ਵਿੱਚ ਕੋਟੀ ਸੇਖਾਂ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸਨ। ਦੋਹਾਂ ਮੁੰਡਿਆਂ 'ਚ ਇੱਕ ਦੀ ਉਮਰ 16 ਸਾਲ ਅਤੇ ਦੂਜੇ ਦੀ 13 ਸਾਲ ਦੱਸੀ ਜਾ ਰਹੀ ਹੈ। ਇਸ ਬਾਰੇ ਏਐੱਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਾਰਕੁੱਟ ਕਰਨ ਵਾਲੇ ਮੁਲਜ਼ਮ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ। ਫਿਲਹਾਲ ਪੁਲਿਸ ਵੱਲੋਂ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।

Intro:ਇੱਕ ਲੜਕੇ ਦੀ ਉਮਰ 16 ਸਾਲ ਅਤੇ ਦੂਸਰੇ ਦੀ 13 ਸਾਲ ਦੱਸੀ ਜਾ ਰਹੀ ਹੈ ।

ਬਿਹਾਰ ਦੇ ਜ਼ਿਲ੍ਹਾ ਸੁਪੌਲ ਦੇ ਰਹਿਣ ਵਾਲੇ ਹਨ ਦੋਨੋਂ ਲੜਕੇ ।

ਕੰਮ ਦੇ ਸਿਲਸਿਲੇ ਵਿੱਚ ਕੋਟੀ ਸੇਖਾਂ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹਨ ।Body:ਮੋਗਾ ਜ਼ਿਲ੍ਹੇ ਦੇ ਕਸਬਾ ਕੋਟ ਈਸੇ ਖਾਂ ਵਿੱਚ ਬੀਤੀ ਸ਼ਾਮ ਕਰੀਬ 4 ਵਜੇ ਪ੍ਰਮੋਦ ਮਹਿਤਾ ਨੇ ਆਪਣੇ ਮੋਬਾਈਲ ਗੁੰਮ ਹੋਣ ਦੇ ਸ਼ੱਕ ਵਿੱਚ ਦੋਨਾਂ ਲੜਕਿਆਂ ਨੂੰ ਆਪਣੇ ਘਰ ਸੱਦਿਆ ਅਤੇ ਜ਼ਬਰਦਸਤੀ ਆਪਣੇ ਘਰ ਵਿਚ ਕੈਦ ਕਰਕੇ ਬੇਰਹਿਮੀ ਨਾਲ ਮਾਰਕੁੱਟ ਕੀਤੀ । ਅਤੇ ਆਪਣੇ ਗੁੰਮ ਹੋਏ ਮੋਬਾਇਲ ਸਬੰਧੀ ਪੁੱਛਗਿੱਛ ਵੀ ਕੀਤੀ ਇਸ ਦੇ ਬਾਅਦ ਲੜਕਿਆਂ ਨੇ ਆਪਣੇ ਘਰ ਜਾ ਕੇ ਮੋਬਾਈਲ ਉਸ ਨੂੰ ਵਾਪਸ ਕਰ ਦਿੱਤਾ ਤਾਂ ਦੂਸਰੀ ਵਾਰੀ ਫੇਰ ਦੋਨਾਂ ਲੜਕਿਆਂ ਨੂੰ ਜ਼ਬਰਨ ਕੈਦੀ ਬਣਾ ਕੇ ਫ਼ਿਰ ਤੋਂ ਮਾਰਕੁੱਟ ਕੀਤੀ ਅਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਪਰ ਵਾਇਰਲ ਕਰ ਦਿੱਤੀ ।

ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਏਐੱਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਾਰਕੁੱਟ ਕਰਨ ਵਾਲੇ ਆਰੋਪੀ ਦੇ ਖਿਲਾਫ 379 B, 342 ਅਤੇ 323 ਆਈ ਪੀ ਸੀ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ । ਫਿਲਹਾਲ ਪੁਲਿਸ ਵੱਲੋਂ ਆਰੋਪੀ ਦੀ ਭਾਲ ਕੀਤੀ ਜਾ ਰਹੀ ਹੈ ।

Byte : Surjit SinghConclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.