ਮੋਗਾ: ਪੰਜਾਬ ਵਿੱਚ ਆਏ ਦਿਨ ਹੀ ਤੇਜ਼ ਰਫਤਾਰ ਕਰਕੇ ਐਕਸੀਡੈਂਟ ਹੁੰਦੇ ਰਹਿੰਦੇ ਹਨ, ਜਿਸ ਕਾਰਨ ਕਈ ਲੋਕਾਂ ਦੀਆਂ ਜਾਨਾਂ ਵੀ ਜਾ ਚੁੱਕੀਆ ਹਨ। ਹੁਣ ਤਾਜ਼ਾ ਮਾਮਲਾ ਮੋਗਾ ਦੋ ਸਿੰਘਾ ਵਾਲਾ ਤੋਂ ਸਾਹਮਣੇ ਆਇਆ ਹੈ। ਇੱਥੇ ਕਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਆਹਮੋ-ਸਾਹਮਣੀ ਟੱਕਰ 'ਚ ਮੋਟਰਸਾਈਕਲ ਸਵਾਰ ਬੱਚੇ ਸਮੇਤ 3 ਦੀ ਮੌਤ ਹੋ ਗਈ। ਕਾਰ ਵਿੱਚ ਸਵਾਰ ਪਰਿਵਾਰ ਅਬੋਹਰ ਸਾਈਡ ਤੋਂ ਚਿੰਤਪੁਰਨੀ ਵੱਲ ਜਾ ਰਿਹਾ ਸੀ ਅਤੇ ਮੋਗਾ ਦੇ ਪਿੰਡ ਦਾਤਾ ਦਾ ਰਹਿਣ ਵਾਲਾ ਪਰਿਵਾਰ ਮੋਟਰਸਾਈਕਲ ’ਤੇ ਬਾਘਾਪੁਰਾਣਾ ਜਾ ਰਿਹਾ ਸੀ।
ਦਰਦਨਾਕ ਹਾਦਸਾ: ਇਸ ਦੌਰਾਨ ਪਿੰਡ ਸਿੰਘਾ ਵਾਲਾ ਵਿੱਚ ਪਾਵਰ ਗਰਿੱਡ ਦੇ ਕੋਲ ਅਬੋਹਰ ਸਾਈਡ ਤੋਂ ਆ ਰਹੀ ਹੌਂਡਾ ਅਮੇਜ਼ ਕਾਰ ਨੇ ਓਵਰਟੇਕ ਕਰਦਿਆਂ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਮੋਟਰਸਾਈਕਲ ਸਵਾਰ ਬੱਚੇ ਸਮੇਤ 3 ਦੀ ਮੌਤ ਹੋ ਗਈ। ਦੂਜੇ ਪਾਸੇ ਮੋਟਰਸਾਈਕਲ ਸਵਾਰ ਜ਼ਖ਼ਮੀ ਔਰਤ ਨੂੰ ਗੰਭੀਰ ਹਾਲਾਤ ਵਿੱਚ ਹਸਪਤਾਲ ਵਿਖੇ ਪਹੁੰਚਾਇਆ ਗਿਆ। ਇਸ ਤੋਂ ਇਲਾਵਾ ਮ੍ਰਿਤਕਾਂ ਨੂੰ ਸਮਾਜ ਸੇਵਾ ਸੁਸਾਇਟੀ ਦੇ ਮੈਂਬਰਾਂ ਵੱਲੋਂ ਸਿਵਲ ਹਸਪਤਾਲ ਮੋਗਾ ਮੋਰਚੂਰੀ ਵਿੱਚ ਪਹੁੰਚਾਇਆ ਗਿਆ। ਗੰਭੀਰ ਜ਼ਖ਼ਮੀ ਮਹਿਲਾ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦੀ ਹਾਲਤ ਨੂੰ ਦੇਖਦੇ ਹੋਏ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਪੁਲਿਸ ਨੇ ਕਾਰ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
- ਖ਼ਤਰੇ 'ਚ ਪੰਜਾਬ ਦੀ ਸਨਅਤ, ਇੰਡਸਟਰੀਆਂ ਕਰ ਰਹੀਆਂ ਪਲਾਇਨ, ਕਈ ਬੰਦ ਹੋਣ ਦੀ ਕਗਾਰ 'ਤੇ, ਵੇਖੋ ਖਾਸ ਰਿਪੋਰਟ
- ਗੰਦੇ ਪਾਣੀ 'ਚ ਬੈਠ ਕੌਂਸਲਰ ਨੇ ਨਗਰ ਨਿਗਮ ਖਿਲਾਫ਼ ਕੀਤਾ ਪ੍ਰਦਰਸ਼ਨ, ਲਾਏ ਘਪਲੇ ਦੇ ਇਲਜ਼ਾਮ
- Fatehgarh Sahib: ਨਸ਼ੇ ਦੇ ਆਦੀ ਨੌਜਵਾਨ ਨੇ ਕੀਤਾ ਦਾਦੀ ਦਾ ਬੇਰਹਿਮੀ ਨਾਲ ਕਤਲ
ਦੱਸ ਦਈਏ ਅੱਜ ਤੇਜ਼ ਰਫਤਾਰੀ ਕਾਰਣ ਇੱਕ ਹੋਰ ਵੀ ਹਾਦਸਾ ਵਾਪਰਿਆ। ਰਾਜਸਥਾਨ ਤੋਂ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ਸ੍ਰੀਨਗਰ ਗੜ੍ਹਵਾਲ ਨੇੜੇ ਪਲਟ ਗਈ। ਇਸ ਹਾਦਸੇ 'ਚ 15 ਲੋਕ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਬਦਰੀਨਾਥ ਤੋਂ ਵਾਪਸ ਆ ਰਹੀ ਯਾਤਰੀ ਬੱਸ NH 58 'ਤੇ ਬੇਕਾਬੂ ਹੋ ਕੇ ਪਲਟ ਗਈ। ਹਾਦਸੇ ਵਿੱਚ ਕਿਸੇ ਦੀ ਮੌਤ ਨਹੀਂ ਹੋਈ। ਚਸ਼ਮਦੀਦਾਂ ਮੁਤਾਬਕ ਧਾਰੀ ਦੇਵੀ ਨੇੜੇ ਵੀਰਵਾਰ ਸਵੇਰੇ ਸਵਾਰੀਆਂ ਨਾਲ ਭਰੀ ਬੱਸ ਚਾਮਧਾਰ 'ਚ ਬੇਕਾਬੂ ਹੋ ਕੇ ਸੜਕ 'ਤੇ ਪਲਟ ਗਈ। ਬੱਸ ਵਿੱਚ 29 ਯਾਤਰੀ ਸਵਾਰ ਦੱਸੇ ਜਾ ਰਹੇ ਹਨ। ਇੱਕ ਯਾਤਰੀ ਗੰਭੀਰ ਜ਼ਖਮੀ ਹੋ ਗਿਆ ਹੈ। ਸਥਾਨਕ ਲੋਕਾਂ ਨੇ ਸਮੂਹਿਕ ਤੌਰ 'ਤੇ ਮਦਦ ਕੀਤੀ ਅਤੇ ਜ਼ਖਮੀਆਂ ਨੂੰ ਸ਼੍ਰੀਨਗਰ ਦੇ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਵੱਲੋਂ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਰਧਾਲੂ ਰਾਜਸਥਾਨ ਨੰਬਰ ਦੀ ਇਸ ਬੱਸ 'ਚ ਚਾਰਧਰ ਤੋਂ ਯਾਤਰਾ ਕਰਕੇ ਜੈਪੁਰ ਪਰਤ ਰਹੇ ਸਨ