ਮੋਗਾ : ਪੰਜਾਬ ਆਏ ਦਿਨ ਚਿੱਟੇ ਦੇ ਛੇਵੇਂ ਦਰਿਆ ਵੀ ਰੁੜ੍ਹਦਾ ਜਾ ਰਿਹਾ ਹੈ ਤੇ ਇਸ ਦੀ ਸਾਰ ਲੈਣ ਵਾਲੇ ਆਪ ਹੀ ਕੁਝ ਕਾਲੀਆਂ ਭੇਢਾਂ ਨਾਲ ਰਲ਼ ਕੇ ਨਸ਼ੇ ਦੀ ਧੜੱਲੇ ਨਾਲ ਵਿਕਰੀ ਕਰਵਾ ਰਹੇ ਹਨ। ਪੰਜਾਬ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਾ ਦਿਓ ਤਿੰਨ ਦਿਨਾਂ ਦੇ ਵਿੱਚ ਵਿੱਚ ਪੰਜਾਬ ਵਿਚੋਂ ਨਸ਼ਾ ਜੜ੍ਹੋਂ ਖਤਮ ਕਰ ਦਿੱਤਾ ਜਾਵੇਗਾ। ਸਰਕਾਰ ਬਣੀ ਨੂੰ ਵੀ ਡੇਢ ਸਾਲ ਤੋਂ ਉਤੇ ਦਾ ਸਮਾਂ ਹੋ ਗਿਆ। ਨਸ਼ੇ ਦੀ ਖਾਤਮਾ ਤਾਂ ਕੀ ਹੋਣਾ ਸੀ, ਆਲਮ ਇਹ ਹੈ ਕਿ ਹੁਣ ਨਸ਼ਾ ਪਹਿਲਾਂ ਨਾਲੋਂ ਵੀ ਜ਼ਿਆਦਾ ਵਿਕ ਰਿਹਾ ਹੈ ਤੇ ਆਏ ਦਿਨ ਨੌਜਵਾਨ ਇਸ ਚਿੱਟੇ ਦੇ ਦੈਂਤ ਦੀ ਭੇਟ ਚੜ੍ਹ ਰਹੇ ਹਨ।
ਨਸ਼ਾ ਵੇਚ ਰਹੀ ਔਰਤ ਦੀ ਵੀਡੀਓ ਵਾਇਰਲ : ਮੰਤਰੀਆਂ ਦੇ ਭਾਸ਼ਣਾਂ ਵਿੱਚ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਬਿਆਨਾਂ ਵਿੱਚ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦੇ ਦਾਅਵੇ ਅਕਸਰ ਸੁਣਨ ਨੂੰ ਮਿਲਦੇ ਹਨ, ਪਰ ਇਨ੍ਹਾਂ ਦਾਅਵਿਆਂ ਦੀ ਫੂਕ ਉਦੋਂ ਨਿਕਲਦੀ ਹੈ, ਜਦੋਂ ਚਿੱਟੇ ਨਾਲ ਕਿਸੇ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਜਾਂ ਕੋਈ ਚਿੱਟੇ ਦਾ ਵਪਾਰੀ ਅੱਕੇ ਹੋਏ ਲੋਕਾਂ ਦੇ ਹੱਥੀਂ ਚੜ੍ਹ ਜਾਂਦਾ ਹੈ। ਇਨ੍ਹਾਂ ਚਿੱਟੇ ਦੇ ਵਪਾਰੀਆਂ ਦੀਆਂ ਵੀਡੀਓਜ਼ ਅਕਸਰ ਸੋਸ਼ਲ ਮੀਡੀਆ ਉਤੇ ਦੇਖਣ ਨੂੰ ਮਿਲਦੀਆਂ ਹਨ। ਅਜਿਹੀਆਂ ਹੀ ਕੁਝ ਵੀਡੀਓਜ਼ ਮੋਗਾ ਤੋਂ ਸਾਹਮਣੇ ਆਈਆਂ ਹਨ, ਜਿਥੇ ਇਕ ਔਰਤ ਆਪਣੇ ਘਰ ਵਿੱਚ ਸ਼ਰੇਆਮ ਨਸ਼ੇ ਦੇ ਆਦਿ ਨੌਜਵਾਨਾਂ ਨੂੰ ਨਸ਼ਾ ਦੇ ਰਹੀ ਹੈ। ਵੀਡੀਓ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਇਕ ਔਰਤ ਆਪਣੇ ਘਰ ਵਿੱਚ ਨੌਜਵਾਨਾਂ ਕੋਲੋਂ ਪੈਸੇ ਲੈ ਕੇ ਉਨ੍ਹਾਂ ਨੂੰ ਨਸ਼ੇ ਦੀਆਂ ਬਣੀਆਂ ਹੋਈਆਂ ਪੁੜੀਆਂ ਦੇ ਰਹੀ ਹੈ।
- ਪੀਏਯੂ ਦੀ ਲੂਡੋ ਦੇ ਵਿਦੇਸ਼ਾਂ ਵਿੱਚ ਚਰਚੇ ! ਮਨੋਰੰਜਨ ਦੇ ਨਾਲ ਖੇਤੀ ਗਿਆਨ ਦੇ ਨਾਲ ਭਰਪੂਰ, ਅਫ਼ਰੀਕਾ ਤਕ ਡਿਮਾਂਡ...
- Ludhiana NRI Murder Case: ਪੁਲਿਸ ਨੇ ਸੁਲਝਾਈ ਐਨਆਰਆਈ ਕਤਲ ਦੀ ਗੁੱਥੀ, ਮ੍ਰਿਤਕ ਦਾ ਨੌਕਰ ਤੇ ਦੋਸਤ ਨੇ ਕਰਵਾਇਆ ਸੀ ਕਤਲ
- ‘ਬਾਦਲਾਂ ਦੇ ਚਹੇਤੇ ਚੈਨਲ ਦੀ ਚੌਧਰ ਚਮਕਾਉਣ ਲਈ ਗੁਰਬਾਣੀ ਦਾ ਲਾਈਵ ਪ੍ਰਸਾਰਣ ਕਰਨ ਤੋਂ ਪੈਰ ਪਿੱਛੇ ਖਿੱਚ ਰਹੀ ਹੈ ਐੱਸਜੀਪੀਸੀ’
ਪੁਲਿਸ ਦੀ ਕਾਰਵਾਈ : ਇਹ ਵੀਡੀਓ ਜਦੋਂ ਪੁਲਿਸ ਕੋਲ ਪਹੁੰਚੀ ਤਾਂ ਪੁਲਿਸ ਨੇ ਇਸ ਮਾਮਲੇ ਵਿੱਚ ਦੋ ਔਰਤਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਵੀਡੀਓ ਦੇ ਆਧਾਰ ਉਤੇ ਉਸ ਔਰਤ ਦੇ ਘਰ ਛਾਪਾ ਮਾਰ ਕੇ ਉਸ ਦੇ ਕਬਜ਼ੇ ਵਿਚੋਂ 130 ਗੋਲ਼ੀਆਂ ਤੇ 5 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਨੇ ਕਿਹਾ ਕਿ ਇਨ੍ਹਾਂ ਔਰਤਾਂ ਖਿਲਾਫ ਪਹਿਲਾਂ ਵੀ ਪਰਚੇ ਦਰਜ ਹਨ।
ਮੋਗਾ ਪੁਲਿਸ ਲਗਾਤਾਰ ਨਸ਼ੇ ਦੇ ਤਸਕਰਾਂ ਨੂੰ ਕਾਬੂ ਕਰਨ ਲਈ ਯਤਨਸ਼ੀਲ ਹੈ। ਪੁਲਿਸ ਵੱਲੋਂ ਘਰ ਵਿੱਚ ਨਸ਼ਾ ਵੇਚ ਰਹੀ ਔਰਤ ਨੂੰ ਕਾਬੂ ਕਰ ਕੇ ਉਸ ਕੋਲੋਂ 130 ਅਲਟਰਾ ਜੀਨ ਗੋਲੀਆਂ ਤੇ 5 ਗ੍ਰਾਮ ਹੈਰੋਇਨ ਬਰਾਮਦ ਕਰ ਲਈ ਹੈ। ਲੋਕਾਂ ਨੂੰ ਅਪੀਲ ਹੈ ਕਿ ਜੇਕਰ ਉਨ੍ਹਾਂ ਨੂੰ ਕਿਸੇ ਵੀ ਚਿੱਟੇ ਦੇ ਵਪਾਰੀ ਬਾਰੇ ਕੁਝ ਪਤਾ ਲੱਗਦਾ ਹੈ ਤਾਂ ਉਹ ਪੁਲਿਸ ਨੂੰ ਸੂਚਿਤ ਕਰਨ। - ਐਸਪੀਡੀ ਅਜੇ ਰਾਜ ਸਿੰਘ।
ਇਸ ਮੌਕੇ ਕਿਸਾਨ ਆਗੂ ਲਵਜੀਤ ਸਿੰਘ ਨੇ ਕਿਹਾ ਕਿ ਜਿੰਨਾ ਚਿਰ ਲੋਕ ਨਹੀਂ ਜਾਗਦੇ ਓਨਾ ਚਿਰ ਸਰਕਾਰ ਤੇ ਪੁਲਿਸ ਕੰਮ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਅਸੀਂ ਇਸ ਸਬੰਧੀ ਪਹਿਲਾਂ ਇਕ ਮੈਮੋਰੰਡਮ ਦਿੱਤਾ ਸੀ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਚਾਹਵੇ ਤਾਂ ਨਸ਼ੇ ਨੂੰ ਮੁਕੰਮਲ ਤੌਰ ਉਤੇ ਬੰਦ ਕੀਤਾ ਜਾ ਸਕਦਾ ਹੈ।