ਮੋਗਾ: ਪੂਰੇ ਦੇਸ਼ ਅਤੇ ਵਿਦੇਸ਼ ਵਿਚ ਇਹਨੀਂ ਦਿਨੀਂ ਭਗਵਾਨ ਜਗਨ ਨਾਥ ਰੱਥ ਯਾਤਰਾ ਕੱਢੀ ਜਾ ਰਹੀ ਹੈ। ਲੋਕ ਪੁਰੀ ਵਿਚ ਹੋਣ ਵਾਲੀ ਵਿਸ਼ਾਲ ਰੱਥ ਯਾਤਰਾ ਨੂੰ ਦੇਖਣ ਲਈ ਦੇਸ਼ ਵਿਦੇਸ਼ ਤੋਂ ਪਹੁੰਚਦੇ ਹਨ ਅਤੇ ਹੁਣ ਇਹ ਯਾਤਰਾ ਦੇਸ਼ ਭਰ ਵਿਚ ਹੁੰਦੀ ਹੋਈ ਪੰਜਾਬ ਦੇ ਮੋਗਾ ਸ਼ਹਿਰ ਵਿੱਚ ਵੀ ਕੱਢੀ ਗਈ। ਜਿਥੇ ਸ਼ਹਿਰ ਵਿਚ ਇਕੱਠੇ ਹੋਏ ਲੋਕਾਂ ਨੇ ਧਾਰਮਿਕ ਮਾਨਤਾਵਾਂ ਅਨੁਸਾਰ, ਭਗਵਾਨ ਜਗਨ ਨਾਥ ਦੀ ਰੱਥ ਯਾਤਰਾ ਦੇ ਦਰਸ਼ਨ ਕੀਤੇ। ਇਸ ਦੌਰਾਨ ਮੋਗਾ ਅਤੇ ਲਾਗਲੇ ਪਿੰਡਾਂ ਤੋਂ ਤਾਂ ਲੋਕ ਪਹੁੰਚੇ ਹੀ ਉਥੇ ਹੀ ਮੋਗਾ ਵਿਧਾਇਕ ਡਾਕਟਰ ਅਮਨਦੀਪ ਕੌਰ ਵੀ ਮੌਕੇ 'ਤੇ ਸੇਵਾ ਕਰਦੇ ਹੋਏ ਨਜ਼ਰ ਆਏ।
ਮੋਗਾ ਵਾਸੀਆਂ ਦੀ ਤੰਦਰੁਸਤੀ ਤੇ ਸ਼ਾਂਤੀ ਦੀ ਕਾਮਨਾ : ਅੱਜ ਮੋਗਾ 'ਚ ਇਸਕਾਨ ਪ੍ਰਚਾਰ ਸੰਮਤੀ ਵੱਲੋਂ ਭਗਵਾਨ ਜਗਨਨਾਥ ਦੀ ਤੀਜੀ ਰੱਥ ਯਾਤਰਾ ਕੱਢੀ ਗਈ। ਜਿਸ ਦੀ ਸ਼ੁਰੂਆਤ ਇਸਕੋਨ ਕੁਰੂਕਸ਼ੇਤਰ ਦੇ ਪ੍ਰਧਾਨ ਸਾਕਸ਼ੀ ਗੋਪਾਲ ਦਾਸ, ਚੇਅਰਮੈਨ ਦੇਵਪ੍ਰਿਯਾ ਤਿਆਗੀ ਅਤੇ ਪ੍ਰਧਾਨ ਨਵੀਨ ਸਿੰਗਲਾ ਨੇ ਮੁੱਖ ਮਹਿਮਾਨ ਮੋਗਾ ਹਲਕੇ ਦੇ ਵਿਧਾਇਕ ਡਾ.ਅਮਨਦੀਪ ਅਰੋੜਾ ਵੱਲੋਂ ਭਗਵਾਨ ਜਗਨਨਾਥ ਦੀ ਵਿਸ਼ਾਲ ਰੱਥ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਅਤੇ ਸਫ਼ਾਈ ਅਨੁਸਾਰ ਕੀਤੀ। ਇਸ ਮੌਕੇ ਵਿਧਾਇਕ ਨੇ ਸੰਸਥਾ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਮੋਗਾ ਵਾਸੀਆਂ ਦੀ ਤੰਦਰੁਸਤੀ ਅਤੇ ਸ਼ਾਂਤੀ ਦੀ ਕਾਮਨਾ ਕੀਤੀ। ਉਥੇ ਹੀ ਗੱਲਬਾਤ ਕਰਦੇ ਹੋਏ ਸਮਾਜ ਸੇਵੀ ਦੇਵ ਪ੍ਰਿਆ ਤਿਆਗੀ ਨੇ ਕਿਹਾ ਕਿ ਮੋਗਾ ਵਿਚ ਪਿੱਛਲੇ ਕਈ ਸਾਲ ਤੋਂ ਮੋਗਾ ਵਿਚ ਭਗਵਾਨ ਜਗਨ ਨਾਥ ਯਾਤਰਾ ਕੱਡੀ ਜਾਂਦੀ ਹੈ। ਇਹ ਇਸ ਵਾਰ ਤੀਜੀ ਵਿਸ਼ਾਲ ਜਗਨ ਨਾਥ ਯਾਤਰਾ ਮੋਗਾ ਵਿਚ ਬਹੁਤ ਧੂਮਧਾਮ ਨਾਲ ਕੱਡੀ ਜਾ ਰਹੀ ਹੈ। ਇਸ ਵਿਚ ਵੱਡੀ ਗਿਣਤੀ 'ਚ ਮੋਗਾ ਵਾਸੀ ਹਿੱਸਾ ਲੈ ਰਾਹ ਹਨ, ਤੇ ਮੋਗਾ ਵਾਸੀਆਂ 'ਚ ਖੁਸ਼ੀ ਪਾਈ ਜਾ ਰਹੀ ਹੈ।
ਭਗਵਾਨ ਜਗਨ ਨਾਥ ਮੰਦਿਰ ਚੋ ਬਾਹਰ ਨਿਕਲ ਕੇ ਅਸ਼ੀਰਵਾਦ ਦਿੰਦੇ : ਮੋਗਾ ਵਾਸੀਆਂ ਉਪਰ ਭਗਵਾਨ ਜਗਨ ਨਾਥ ਜੀ ਦੀ ਅਪਾਰ ਕਿਰਪਾ ਹੈ ਭਗਵਾਨ ਜਗਨ ਨਾਥ ਜੀ ਖੁਦ ਮੋਗਾ ਵਾਸੀਆਂ ਨੂੰ ਆਸ਼ਿਰਵਾਦ ਦੇਣ ਪੋਹੁਚੇ ਹੈ। ਦੇਵ ਪ੍ਰਿਆ ਤਿਆਗੀ ਨੇ ਕਿਹਾ ਕਿ ਜੋ ਵੀ ਭਗਵਾਨ ਜਗਨ ਨਾਥ ਜੀ ਦੇ ਰੱਥ ਦਾ ਰੱਸਾ ਖਿੱਚਦਾ ਹੈ, ਉਸ ਦੇ ਸਾਰੇ ਪਾਪ ਉਤਰ ਜਾਂਦੇ ਹਨ। ਜਗਨ ਨਾਥ ਭਗਵਾਨ ਹੀ ਨੇ ਜੋ ਇਸ ਕਲਯੁਗ ਵਿਚ ਆਪਣੇ ਮੰਦਿਰ ਤੋਂ ਬਾਹਰ ਨਿਕਲ ਕੇ ਆਪਣੇ ਭਗਤਾਂ ਨੂੰ ਆਸ਼ੀਰਵਾਦ ਦਿੰਦੇ ਹਨ। ਜੇ ਗੱਲ ਕੀਤੀ ਜਾਵੇ ਤਾਂ ਕੋਈ ਵੀ ਮੂਰਤੀ ਜੇ ਇਕ ਵਾਰ ਮੰਦਿਰ 'ਚ ਬਿਰਾਜਮਾਨ ਹੋ ਜਾਂਦੀ ਹੈ ਪਰ ਇਕ ਭਗਵਾਨ ਜਗਨ ਨਾਥ ਹਨ ਜੋ ਮੰਦਿਰ ਵਿੱਚੋਂ ਬਾਹਰ ਨਿਕਲ ਕੇ ਦਰਸ਼ਨ ਦਿੰਦੇ ਹਨ। ਸਾਧਕ ਨੂੰ ਚੰਗੀ ਕਿਸਮਤ ਤੇ ਖੁਸ਼ਹਾਲੀ ਦੀ ਬਖਸ਼ਿਸ਼ ਕਰਦੇ ਹਨ। ਇਸ ਦੇ ਨਾਲ ਹੀ ਭਗਵਾਨ ਜਗਨਨਾਥ ਦੇ ਆਸ਼ੀਰਵਾਦ ਨਾਲ ਜੀਵਨ ਦੀਆਂ ਮੁਸ਼ਕਲਾਂ ਦੂਰ ਹੋ ਜਾਂਦੀਆਂ ਹਨ।