ਧਰਮਕੋਟ: ਪਿੰਡ ਫਿਰੋਜ਼ਵਾਲ ਬਾਡਾ ਵਿਖੇ ਬੀਤੀ ਰਾਤ 2 ਨਕਾਬਪੋਸ਼ਾਂ ਨੇ ਪਿੰਡ ਅਮੀਵਾਲ ਦੇ ਰਹਿਣ ਵਾਲੇ ਮੋਟਰਸਾਈਕਲ ਸਵਾਰ ਸਤੀਸ਼ ਕੁਮਾਰ 'ਤੇ ਗੋਲੀਆਂ ਚਲਾਉਣ ਦੀ ਖ਼ਬਰ ਸਾਹਮਣੇ ਆਈ ਹੈ।
ਇਸ ਬਾਰੇ ਸਤੀਸ਼ ਕੁਮਾਰ ਨੇ ਦੱਸਿਆ ਕਿ ਉਸ ਤੋਂ ਨਕਾਬਪੋਸ਼ਾਂ ਵੱਲੋਂ ਮੋਟਰ ਸਾਈਕਲ ਖੋਹਣ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਦੇ 3 ਗੋਲੀਆਂ ਮਾਰੀਆਂ।
ਸਤੀਸ਼ ਕੁਮਾਰ ਨੂੰ ਪਹਿਲਾਂ ਮੋਗਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਤੇ ਫਿਰ ਉੱਥੋਂ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਸੀ। ਅਗਲੇ ਦਿਨ ਫਿਰ ਜਦੋਂ ਉਸ ਦੀ ਦੇਖਭਾਲ ਨਾ ਹੋਈ ਤਾਂ ਉਹ ਘਰ ਪਰਤ ਗਿਆ।
ਹੁਣ ਸਤੀਸ਼ ਕੁਮਾਰ ਨੂੰ ਮੋਗਾ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਜਾ ਰਿਹਾ ਹੈ। ਸਤੀਸ਼ ਕੁਮਾਰ ਨੇ ਹਸਪਤਾਲ ਵਾਲਿਆਂ 'ਤੇ ਦੋਸ਼ ਲਾਏ ਕਿ ਉਸ ਦੀ ਦੇਖਭਾਲ ਨਹੀਂ ਕੀਤੀ ਗਈ।
ਜ਼ਿਕਰਕਯੋਗ ਹੈ ਧਰਮਕੋਟ ਹਲਕੇ ਵਿੱਚ ਇੱਕ ਮਹੀਨੇ ਵਿੱਚ 4 ਤੋਂ 5 ਲੁੱਟ ਦੀਆਂ ਵਾਰਦਾਤਾਂ ਵਾਪਰ ਚੁੱਕੀਆਂ ਹਨ ਜਿਸ ਕਰਕੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।