ETV Bharat / state

ਮੋਗਾ ’ਚ ਦਿਨ ਦਿਹਾੜੇ ਅਧਿਆਪਕ ਦਾ ਹੋਇਆ ਕਤਲ - ਜ਼ਿਲ੍ਹੇ ਦੇ ਪਿੰਡ ਬੁੱਧ ਸਿੰਘ ਵਾਲਾ

ਮੋਗਾ ਦੇ ਚੜਿੱਕ ਲਿੰਕ ਰੋਡ ’ਤੇ ਦਿਨ ਦਿਹਾੜੇ ਅਧਿਆਪਕ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੇ ਜਾਣਕਾਰੀ ਨੇ ਉਸ ਦੀ ਪਤਨੀ ’ਤੇ ਕਤਲ ਕਰਵਾਉਣ ਦਾ ਸ਼ੱਕ ਜਤਾਇਆ ਹੈ। ਜਾਣੋ ਪੂਰਾ ਮਾਮਲਾ...

ਮੋਗਾ ’ਚ ਦਿਨ ਦਿਹਾੜੇ ਅਧਿਆਪਕ ਦਾ ਹੋਇਆ ਕਤਲ
ਮੋਗਾ ’ਚ ਦਿਨ ਦਿਹਾੜੇ ਅਧਿਆਪਕ ਦਾ ਹੋਇਆ ਕਤਲ
author img

By

Published : Jul 29, 2022, 7:37 AM IST

ਮੋਗਾ: ਜ਼ਿਲ੍ਹੇ ਦੇ ਪਿੰਡ ਬੁੱਧ ਸਿੰਘ ਵਾਲਾ ਕੋਲ ਚੜਿੱਕ ਲਿੰਕ ਰੋਡ ‘ਤੇ ਇੱਕ ਨਿੱਜੀ ਸਕੂਲ ਵਿੱਚ ਕੰਮ ਕਰਦੇ ਅਧਿਆਪਕ ਨੂੰ ਦਾ ਦਿਨ ਦਿਹੜੇ ਕਤਲ ਕਰ ਦਿੱਤਾ ਗਿਆ। ਦੱਸ ਦਈਏ ਕਿ ਕੁਝ ਅਣਪਛਾਤਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਅਧਿਆਪਕ ’ਤੇ ਹਮਲਾ ਕਰ ਦਿੱਤਾ ਤੇ ਉਸ ਨੂੰ ਗੰਭੀਰ ਜਖਮੀ ਕਰ ਦਿੱਤਾ। ਜਖਮੀ ਹੋਣ ਤੋਂ ਬਾਅਦ ਅਧਿਆਪਕ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ।

ਇਹ ਵੀ ਪੜੋ: CWG 2022 Opening Ceremony: ਸਿੰਧੂ ਅਤੇ ਮਨਪ੍ਰੀਤ ਨੇ ਤਿਰੰਗਾ ਲਹਿਰਾਇਆ, ਖੇਡਾਂ ਦੀ ਰਸਮੀ ਸ਼ੁਰੂਆਤ

ਦੱਸ ਦਈਏ ਕਿ ਮ੍ਰਿਤਕ ਬੂਟਾ ਸਿੰਘ ਪਿਛਲੇ ਲੰਬੇ ਅਰਸੇ ਤੋਂ ਇੱਕ ਨਿੱਜੀ ਸਕੂਲ ਵਿੱਚ ਬਤੋਰ ਡੀਪੀ ਅਧਿਆਪਕ ਕੰਮ ਕਰ ਰਹੇ ਸਨ ਅਤੇ ਇਸ ਤੋਂ ਪਹਿਲਾਂ ਫੌਜ ਵਿੱਚ ਵੀ ਨੌਕਰੀ ਕਰ ਚੁੱਕੇ ਹਨ ਜੋ ਕਿ ਸੇਵਾ ਮੁਕਤ ਹੋ ਗਏ ਸਨ। ਮ੍ਰਿਤਕ ਬੂਟਾ ਸਿੰਘ ਦੇ ਦੋਸਤਾਂ ਨੇ ਦੱਸਿਆ ਕਿ ਬੂਟਾ ਸਿੰਘ ਅਤੇ ਉਸਦੀ ਪਤਨੀ ਦਰਮਿਆਨ ਤਲਾਕ ਹੋ ਗਿਆ ਸੀ। ਬੂਟਾ ਸਿੰਘ ਦੀ ਪਤਨੀ ਅਤੇ ਉਸਦਾ ਬੇਟਾ ਉਹ ਦੋਨੋਂ ਅਲੱਗ ਰਹਿੰਦੇ ਸਨ ਅਤੇ ਬੂਟਾ ਸਿੰਘ ਪਿੰਡ ਚੜਿੱਕ ਵਿੱਚ ਆਪਣੀ ਬੇਟੀ ਨਾਲ ਰਹਿੰਦਾ ਸੀ।

ਮੋਗਾ ’ਚ ਦਿਨ ਦਿਹਾੜੇ ਅਧਿਆਪਕ ਦਾ ਹੋਇਆ ਕਤਲ

ਉੱਥੇ ਹੀ ਐਸਐਚਓ ਚੜਿੱਕ ਅਮਨਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਬਿਆਨਾਂ ਦੇ ਅਧਾਰ ’ਤੇ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜੋ: Weather Report: ਪੰਜਾਬ ’ਚ ਮੀਂਹ ਪੈਣ ਦੀ ਸੰਭਵਨਾ, ਜਾਣੋ ਆਪਣੇ ਸ਼ਹਿਰ ਦਾ ਤਾਪਮਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.