ਮੋਗਾ: ਸਪੇਸ਼ਲ ਟਾਸਕ ਫ਼ੋਰਸ ਵਲੋਂ ਨਸ਼ਾ ਵਿਰੋਧੀ ਲਹਿਰ ਚਲਾਉਣ ਦੇ ਮਕਸਦ ਨਾਲ ਆਮ ਲੋਕਾਂ ਨਾਲ ਰਲ ਕੇ ਮੋਟਰ ਸਾਈਕਲ ਰੈਲੀ ਕੱਢੀ ਗਈ। ਇਹ ਰੈਲੀ ਮੋਗਾ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਮੁੱਖ ਬਾਜ਼ਾਰਾਂ 'ਚੋਂ ਹੁੰਦਿਆਂ ਹੋਇਆਂ ਫ਼ਿਰੋਜਪੁਰ ਦੇ ਹੁੱਸੈਨੀਵਾਲਾ ਬਾਰਡਰ ਤੇ ਖ਼ਤਮ ਕੀਤੀ ਜਾਵੇਗੀ। ਇਸ ਰੈਲੀ ਨੂੰ STF ਦੇ AIG ਤਜਿੰਦਰ ਸਿੰਘ ਮੌਦ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ।
ਇਸ ਰੈਲੀ 'ਚ ਲਗਭਗ 40 ਮੋਟਰ ਸਾਇਕਲਿਸਟ ਨੇ ਭਾਗ ਲਿਆ। ਇਨ੍ਹਾਂ ਨੇ ਹੱਥਾਂ 'ਚ ਤਖ਼ਤੀਆਂ ਫੜ ਕੇ ਆਮ ਜਨਤਾ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ।
ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ AIG ਤਜਿੰਦਰ ਸਿੰਘ ਮੌਦ ਨੇ ਕਿਹਾ ਕਿ ਸਾਨੂੰ ਆਪਣੀ ਜਿੰਮੇਵਾਰੀ ਨਿਭਾਉਂਦਿਆਂ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਰੈਲੀ ਆਮ ਲੋਕਾਂ ਲਈ ਇੱਕ ਵਧੀਆ ਸੁਨੇਹਾ ਹੈ। ਤਜਿੰਦਰ ਸਿੰਘ ਮੌਦ ਨੇ ਕਿਹਾ ਕਿ BUDDY ਦਾ ਕਲਚਰ ਅਪਣਾਉਂਦਿਆਂ STF ਆਮ ਲੋਕਾਂ ਨਾਲ ਜੁਡ਼ਨ ਦੀ ਕੋਸ਼ਿਸ਼ ਕਰ ਰਹੀ ਹੈ।