ETV Bharat / state

ਮੋਗਾ ਦੇ ਵਿਧਾਇਕ ਤੇ ਨਗਰ ਨਿਗਮ ਦੇ ਕਮਿਸ਼ਨਰ ਖਿਲਾਫ ਨਾਅਰੇਬਾਜ਼ੀ, ਵਿਕਾਸ ਕਾਰਜਾਂ ਨੂੰ ਲੈ ਕੇ ਪਿਆ ਰੌਲਾ - ਆਮ ਆਦਮੀ ਪਾਰਟੀ ਦੇ ਕਾਰਕੁੰਨ ਅਤੇ ਕੌਂਸਲਰ

ਮੋਗਾ ਵਿੱਚ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਵਲੋਂ ਮੋਗਾ ਨਗਰ ਨਿਗਮ 'ਚ ਹੋਈਆਂ ਬੇਨਿਯਮੀਆਂ ਤੇ ਘਪਲਿਆਂ ਨੂੰ ਲੈ ਕੇ ਰੋਹ ਪਾਇਆ ਜਾ ਰਿਆ ਹੈ।

Slogan raising against Moga MLA Dr Amandeep Kaur Arora and Commissioner Municipal Corporation
ਮੋਗਾ ਦੇ ਵਿਧਾਇਕ ਤੇ ਨਗਰ ਨਿਗਮ ਦੇ ਕਮਿਸ਼ਨਰ ਖਿਲਾਫ ਨਾਅਰੇਬਾਜ਼ੀ, ਵਿਕਾਸ ਕਾਰਜਾਂ ਨੂੰ ਲੈ ਕੇ ਪਿਆ ਰੌਲਾ
author img

By

Published : May 4, 2023, 4:10 PM IST

ਮੋਗਾ ਦੇ ਵਿਧਾਇਕ ਤੇ ਨਗਰ ਨਿਗਮ ਦੇ ਕਮਿਸ਼ਨਰ ਖਿਲਾਫ ਨਾਅਰੇਬਾਜ਼ੀ, ਵਿਕਾਸ ਕਾਰਜਾਂ ਨੂੰ ਲੈ ਕੇ ਪਿਆ ਰੌਲਾ

ਮੋਗਾ: ਸ਼ਹਿਰ ਦੇ ਵਿਕਾਸ ਲਈ ਚੁਣੇ ਨੁਮਾਇੰਦਿਆਂ ਦੀ ਆਪਸੀ ਖਿੱਚੋਤਾਣ ਨੇ ਵਿਕਾਸ ਕਾਰਜਾਂ ਦੀ ਰਫਤਾਰ ਨੂੰ ਮੱਠਾ ਕਰ ਦਿੱਤਾ ਹੈ। ਬੀਤੇ ਕੱਲ ਮੋਗਾ ਦੀ ਮੇਅਰ ਨੀਤਿਕਾ ਭੱਲਾ ਅਤੇ ਉਹਨਾਂ ਦੇ ਸਮਰਥੱਕਾਂ ਵੱਲੋਂ ਵੱਡੇ ਇਲਜਾਮ ਲਗਾਉਂਦਿਆਂ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਤੇ ਕਮਿਸ਼ਨਰ ਨਗਰ ਨਿਗਮ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ ਸੀ।


ਮੇਅਰ ਵੱਲੋਂ ਦਿੱਤੇ ਧਰਨੇ ਦੇ ਪ੍ਰਤੀਕਰਮ ਵਜੋਂ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਕੁਮਾਰ ਸ਼ਰਮਾ, ਡਿਪਟੀ ਮੇਅਰ ਅਸ਼ੋਕ ਧਮੀਜਾ, ਕੌਂਸਲਰ ਗੁਰਪ੍ਰੀਤ ਸਿੰਘ ਸੱਚਦੇਵਾ ਨੇ ਪ੍ਰੈਸ ਕਾਨਫਰੰਸ ਕਰਕੇ ਨਗਰ ਨਿਗਮ ਦੀ ਮੇਅਰ ਨੀਤਿਕਾ ਭੱਲਾ ਅਤੇ ਉਹਨਾਂ ਦੇ ਪਤੀ ਦੀਪਕ ਭੱਲਾ ’ਤੇ ਠੇਕੇਦਾਰਾਂ ਨੂੰ ਪਰੇਸ਼ਾਨ ਕਰਕੇ ਵੱਡੇ ਭ੍ਰਿਸ਼ਟਾਚਾਰ ਦਾ ਇਲਜ਼ਾਮ ਲਗਾਏ। ਇਸ ਮੌਕੇ ਆਮ ਆਦਮੀ ਪਾਰਟੀ ਦੇ ਕਾਰਕੁੰਨ ਅਤੇ ਕੌਂਸਲਰ ਸਰਬਜੀਤ ਕੌਰ ਦੇ ਪਤੀ ਹਰਜਿੰਦਰ ਸਿੰਘ ਰੋਡੇ ਨੇ ਮੇਅਰ ਨੀਤਿਕਾ ਭੱਲਾ ’ਤੇ ਇਲਜਾਮ ਲਗਾਉਂਦਿਆਂ ਕਿਹਾ ਕਿ ਉਹ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਵਿਧਾਇਕਾ ’ਤੇ ਬੇਬੁਨਿਆਦ ਦੋਸ਼ ਲਗਾ ਰਹੇ ਹਨ।


ਉਹਨਾਂ ਕਿਹਾ ਕਿ ਮੋਗਾ ਨਗਰ ਨਿਗਮ ਵਿਚ ਵੱਡੇ ਪੱਧਰ ’ਤੇ ਹੋਏ ਘਪਲਿਆਂ ਦੀ ਜਾਂਚ ਤੋਂ ਬਚਣ ਲਈ ਮੇਅਰ ਅਤੇ ਉਸ ਦੇ ਹਮਾਇਤੀ ਕੌਂਸਲਰਾਂ ਨੇ ਨਿਗਮ ਕਮਿਸ਼ਨਰ ਜੋਤੀ ਬਾਲਾ ਮੱਟੂ ਦੇ ਦਫਤਰ ਮੂਹਰੇ ਧਰਨਾ ਦੇਣ ਦਾ ਡਰਾਮਾ ਰਚਿਆ ਜਦੋਂਕਿ ਮੇਅਰ ਖੁਦ ਹਾਊਸ ਦੀ ਮੁਖੀ ਹੈ ਅਤੇ ਉਹ ਕਿਸੇ ਵੀ ਕੰਮ ਸੁਚਾਰੂ ਰੂਪ ਚਲਾਉਣ ਲਈ ਅਧਿਕਾਰਤ ਹੈ। ਉਹਨਾਂ ਆਖਿਆ ਕਿ ਜਿਹੜੇ ਕੰਮ ਰੁਕੇ ਹਨ ਉਸ ਦਾ ਕਾਰਨ ਠੇਕੇਦਾਰ ਨੂੰ ਪੈਸੇ ਦੀ ਅਦਾਇਗੀ ਸਮੇਂ ਸਿਰ ਨਾ ਹੋਣਾ ਹੈ। ਇਸ ਮੌਕੇ ਕੌਂਸਲਰ ਗੁਰਪ੍ਰੀਤ ਸਿੰਘ ਸੱਚਦੇਵਾ ਨੇ ਕਿਹਾ ਕਿ ਸ਼ਹਿਰ ਵਿਚ ਹੋਏ ਵਿਕਾਸ ਕਾਰਜਾਂ ਦੌਰਾਨ ਹੋਏ ਘਪਲਿਆਂ ਸਬੰਧੀ ਚੱਲ ਰਹੀ ਵਿਜੀਲੈਂਸ ਜਾਂਚ ਨੂੰ ਭਟਕਾਉਣ ਲਈ ਮੇਅਰ ਦੀ ਅਗਵਾਈ ਵਿਚ ਧਰਨਾ ਲਗਾਇਆ ਗਿਆ ਹੈ। ਉਹਨਾਂ ਆਖਿਆ ਕਿ ਅੱਜ ਤੋਂ ਸਾਲ ਪਹਿਲਾਂ ਠੇਕੇਦਾਰਾਂ ਨੇ ਹੜਤਾਲ ਕਰਕੇ ਲਿਖਤੀ ਤੌਰ ’ਤੇ ਕਮਿਸ਼ਨਰ ਨੂੰ ਪੱਤਰ ਦਿੱਤਾ ਸੀ ਕਿ ਮੇਅਰ ਨੀਤਿਕਾ ਭੱਲਾ ਦਾ ਪਤੀ ਦੀਪਕ ਭੱਲਾ ਉਹਨਾਂ ਤੋਂ ਕਮਿਸ਼ਨ ਲੈਣ ਲਈ ਤੰਗ ਪਰੇਸ਼ਾਨ ਕਰ ਰਿਹਾ ਹੈ।


ਸੱਚਦੇਵਾ ਨੇ ਇਲਜਾਮ ਲਾਇਆ ਕਿ ਪਿਛਲੇ ਦੋ ਸਾਲਾਂ ਦੌਰਾਨ ਨਿਗਮ ਵੱਲੋਂ ਖਰਚੇ 150 ਕਰੋੜ ਰੁਪਿਆਂ ਵਿਚੋਂ ਤਕਰੀਬਨ 30 ਕਰੋੜ ਦੇ ਕਰੀਬ ਘਪਲਾ ਹਸਇਆ ਹੈ ਪਰ ਮੇਅਰ ਨੀਤਿਕਾ ਭੱਲਾ ਦਾ ਆਖਣਾ ਹੈ ਕਿ ਉਹਨਾਂ ਨੂੰ ਇਸ ਬਾਰੇ ਕੋਈ ਗਿਆਨ ਨਹੀਂ। ਗੁਰਪ੍ਰੀਤ ਸਿੰਘ ਨੇ ਇਲਜਾਮ ਲਾਇਆ ਕਿ ਮੰਡੀ ਵਿਚ ਬਣੇ ਨਜਾਇਜ਼ ਸੈੱਡ ਨਿਗਮ ਵੱਲੋਂ ਹੀ ਢਾਹੇ ਗਏਸਨ ਪਰ ਹੁਣ ਪੈਸੇ ਲੈ ਕੇ ਦੁਬਾਰਾ ਉਸਾਰੇ ਗਏ ਹਨ।

ਇਹ ਵੀ ਪੜ੍ਹੋ : Gurdaspur car snatching: ਪਿਸਤੌਲ ਦੇ ਜ਼ੋਰ ਉਤੇ ਲੁਟੇਰਿਆਂ ਨੇ ਖੋਹੀ ਕਾਰ, ਕੀਤੇ ਫਾਇਰ


ਉਪਰੋਕਤ ਸਾਰੇ ਦੋਸ਼ਾਂ ਸਬੰਧੀ ਆਪਣਾ ਪ੍ਰਤੀਕ੍ਰਮ ਦਿੰਦਿਆਂ ਮੇਅਰ ਨੀਤਿਕਾ ਭੱਲਾ ਨੇ ਆਖਿਆ ਕਿ ਸਟਰੀਟ ਲਾਈਟਾਂ ਦਾ ਕਾਨਟਰੈਕਟ ਸਟੇਟ ਪੱਧਰ ’ਤੇ ਹੋਇਆ ਹੈ ਪਰ ਫੇਰ ਵੀ ਉਹ ਉਹਨਾਂ ਦੇ ਕਾਰਜਕਾਲ ਦੌਰਾਨ ਹੋਏ ਸਾਰੇ ਵਿਕਾਸ ਕਾਰਜਾਂ ਦੀ ਕਿਸੇ ਵੀ ਜਾਂਚ ਏਜੰਸੀ ਦਾ ਸਾਹਮਣਾ ਕਰਨ ਲਈ ਤਿਆਰ ਹਨ।

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.