ETV Bharat / state

ਮੋਗਾ ਵਿਖੇ ਸੁਣਨ ਸ਼ਕਤੀ ਹਫ਼ਤੇ ਦੌਰਾਨ ਸਿਹਤ ਕਰਮਚਾਰੀਆਂ ਨੂੰ ਕਰਵਾਈ ਸੰਕੇਤਿਕ ਭਾਸ਼ਾ ਦੀ ਟ੍ਰੇਨਿੰਗ

author img

By

Published : Mar 5, 2022, 9:11 AM IST

ਮੋਗਾ ਵਿਖੇ ਮਨਾਏ ਜਾ ਰਹੇ ਸੁਣਨ ਸ਼ਕਤੀ ਹਫ਼ਤੇ ਦੌਰਾਨ ਸਿਹਤ ਕਰਮਚਾਰੀਆਂ ਨੂੰ ਸੰਕੇਤਿਕ ਭਾਸ਼ਾ ਦੀ ਟ੍ਰੇਨਿੰਗ (Sign Language Training) ਕਰਵਾਈ ਗਈ। ਇਸ ਮੌਕੇ ਸਿਵਲ ਸਰਜਨ ਮੋਗਾ ਡਾ. ਹਤਿੰਦਰ ਕੌਰ ਕਲੇਰ ਨੇ ਦੱਸਿਆ ਕਿ ਹਰ ਸਾਲ ਮਿਤੀ 03 ਮਾਰਚ ਨੂੰ ਵਿਸ਼ਵ ਸੁਣਨ ਸ਼ਕਤੀ ਦਿਵਸ ਮਨਾਇਆ ਜਾਂਦਾ ਹੈ।

ਸੰਕੇਤਿਕ ਭਾਸ਼ਾ ਦੀ ਟ੍ਰੇਨਿੰਗ
ਸੰਕੇਤਿਕ ਭਾਸ਼ਾ ਦੀ ਟ੍ਰੇਨਿੰਗ

ਮੋਗਾ: ਸਿਹਤ ਵਿਭਾਗ ਪੰਜਾਬ ਦੇ ਨੈਸ਼ਨਲ ਪ੍ਰੋਗਰਾਮ ਫਾਰ ਪ੍ਰਵੈਨਸ਼ਨ ਐਂਡ ਕੰਟਰੋਲ ਆਫ ਡੀਫ਼ਨੈੱਸ ਦੇ ਅਸਿਸਟੈਂਟ ਡਾਇਰੈਕਟਰ ਡਾ. ਬਲਜੀਤ ਕੌਰ ਅਤੇ ਸਿਵਲ ਸਰਜਨ ਮੋਗਾ ਡਾ. ਹਤਿੰਦਰ ਕੌਰ ਕਲੇਰ ਦੇ ਦਿਸ਼ਾ- ਨਿਰਦੇਸ਼ਾਂ ਹੇਠ ਸਿਵਲ ਹਸਪਤਾਲ ਮੋਗਾ ਵਿਖੇ ਮਨਾਏ ਜਾ ਰਹੇ ਸੁਣਨ ਸ਼ਕਤੀ ਹਫ਼ਤੇ ਦੌਰਾਨ ਸਿਹਤ ਕਰਮਚਾਰੀਆਂ ਨੂੰ ਸੰਕੇਤਿਕ ਭਾਸ਼ਾ ਦੀ ਟ੍ਰੇਨਿੰਗ (Sign Language Training) ਕਰਵਾਈ ਗਈ।

ਇਸ ਮੌਕੇ ਸਿਵਲ ਸਰਜਨ ਮੋਗਾ ਡਾ. ਹਤਿੰਦਰ ਕੌਰ ਕਲੇਰ ਨੇ ਦੱਸਿਆ ਕਿ ਹਰ ਸਾਲ ਮਿਤੀ 03 ਮਾਰਚ ਨੂੰ ਵਿਸ਼ਵ ਸੁਣਨ ਸ਼ਕਤੀ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਗੂੰਗੇ ਅਤੇ ਬੋਲੇ ਵਿਅਕਤੀਆਂ ਨੂੰ ਸਮਾਜ ਵਿੱਚ ਵਿਚਰਣ ਸਬੰਧੀ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਹ ਵੀ ਪੜੋ: WAR 10TH DAY UPDATES: ਰੂਸ ਅਤੇ ਯੂਕਰੇਨ ਵਿਚਕਾਰ ਜੰਗ ਜਾਰੀ, ਤੁਰਕੀ ਨੇ ਵਿਚੋਲਗੀ ਦੀ ਕੀਤੀ ਕੋਸ਼ਿਸ਼

ਗੂੰਗੇ ਬੋਲੇ ਵਿਅਕਤੀ ਵੀ ਆਮ ਇਨਸਾਨ ਦੀ ਤਰ੍ਹਾਂ ਭਾਵਨਾਵਾਂ ਰੱਖਦੇ ਹਨ ਅਤੇ ਆਪਣੇ ਵਿਚਾਰ ਅਤੇ ਇਛਾਵਾਂ ਸਾਂਝੀਆਂ ਕਰਨੀਆਂ ਚਾਹੁੰਦੇ ਹਨ, ਪਰ ਸਮਾਜ ਵਿੱਚ ਆਮ ਤੌਰ ਤੇ ਉਨ੍ਹਾਂ ਨਾਲ ਗੱਲਬਾਤ ਕਰਨ ਵਿੱਚ ਮੁਸ਼ਕਿਲ ਹੋਣ ਕਾਰਣ ਅਣਗੋਲਿਆਂ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਦਫਤਰਾਂ ਵਿੱਚ ਆਪਣਾ ਕੰਮ ਕਰਵਾਉਣ ਲਈ ਵੀ ਖੱਜਲ-ਖੁਆਰ ਹੋਣਾ ਪੈਂਦਾ ਹੈ। ਜਿਸ ਲਈ ਦਫਤਰਾਂ ਵਿੱਚ ਕੰਮ ਕਰਨ ਵਾਲੇ ਅਤੇ ਆਮ ਲੋਕਾਂ ਨੂੰ ਸੰਕੇਤਿਕ ਭਾਸ਼ਾ ਸਿੱਖਣ ਦੀ ਲੋੜ ਹੈ ਤਾਂ ਜੋ ਨਾ ਸੁਣ ਸਕਣ ਵਾਲੇ ਵਿਅਕਤੀਆਂ ਨੂੰ ਵੀ ਸਮਾਜ ਵਿੱਚ ਸਨਮਾਨ ਅਤੇ ਬਰਾਬਰ ਦਾ ਦਰਜਾ ਦਿੱਤਾ ਜਾ ਸਕੇ।

ਉਨ੍ਹਾਂ ਅੱਗੇ ਦੱਸਿਆ ਕਿ ਸਟੇਟ ਪੱਧਰ ਤੇ ਸੰਕੇਤਿਕ ਭਾਸ਼ਾ ਸਬੰਧੀ ਟ੍ਰੇਨਿੰਗ ਪ੍ਰਾਪਤ ਲਖਵਿੰਦਰ ਸਿੰਘ ਕੈਂਥ ਅਤੇ ਰਾਜਿੰਦਰ ਕੁਮਾਰ ਵੱਲੋਂ ਜਿਲਾ ਮੋਗਾ ਦੇ ਸਮੂਹ ਸਿਹਤ ਸਟਾਫ਼ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤਾਂ ਜੋ ਸਿਹਤ ਸੰਸਥਾਵਾਂ ਵਿਖੇ ਕਿਸੇ ਵੀ ਨਾ ਸੁਣ ਸਕਣ ਜਾਂ ਨਾ ਬੋਲ ਸਕਣ ਵਾਲੇ ਵਿਅਕਤੀ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਸਹਾਇਕ ਸਿਵਲ ਸਰਜਨ ਡਾ. ਦੀਪਿਕਾ ਨੇ ਦੱਸਿਆ ਕਿ ਸੰਕੇਤਿਕ ਭਾਸ਼ਾ ਦੀ ਜਾਣਕਾਰੀ ਸਮਾਜ ਦੇ ਹਰ ਇੱਕ ਵਿਅਕਤੀ ਨੂੰ ਹੋਣੀ ਚਾਹੀਦੀ ਹੈ ਤਾਂ ਜੋ ਡਫ ਅਤੇ ਮਿਊਟ ਵਿਅਕਤੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਜ਼ਿਲ੍ਹਾ ਮਾਸ ਮੀਡੀਆ ਅਤੇ ਸੂਚਨਾ ਅਫਸਰ ਸ਼੍ਰੀਮਤੀ ਕ੍ਰਿਸ਼ਨਾ ਸ਼ਰਮਾ ਨੇ ਕਿਹਾ ਕਿ ਕੋਕਲੀਅਰ ਇੰਪਲਾਂਟ ਨਾਲ 2 ਤੋਂ 3 ਸਾਲ ਤੱਕ ਦੇ ਬੱਚੇ ਦੀ ਸੁਣਨ ਸਮੱਸਿਆ ਨੂੰ ਕੁਝ ਹੱਦ ਤੱਕ ਹੱਲ ਕੀਤਾ ਜਾ ਸਕਦਾ ਹੈ, ਜਿਸ ਲਈ ਹਰ ਮਾਤਾ-ਪਿਤਾ ਵੱਲੋਂ ਜਨਮ ਸਮੇਂ ਹੀ ਬੱਚੇ ਦਾ ਕੰਨਾਂ ਦਾ ਟੈਸਟ ਕਰਵਾ ਲਿਆ ਜਾਵੇ। ਮੈਡੀਕਲ ਕਾਲਜਾਂ ਅਤੇ ਜ਼ਿਲ੍ਹਾ ਸਰਕਾਰੀ ਹਸਪਤਾਲਾਂ ਵਿੱਚ ਕੰਨਾਂ ਸਬੰਧੀ ਟੈਸਟ ਮੁਫ਼ਤ ਕੀਤੇ ਜਾਂਦੇ ਹਨ। ਇਸ ਟ੍ਰੇਨਿੰਗ ਵਿੱਚ ਬੀ.ਈ.ਈ. ਰਾਜਿੰਦਰ ਕੁਮਾਰ ਅਤੇ ਲਖਵਿੰਦਰ ਸਿੰਘ ਦਾ ਖਾਸ ਯੋਗਦਾਨ ਰਿਹਾ।

ਇਹ ਵੀ ਪੜੋ: ਯੂਕਰੇਨ ਦੇ ਰਾਸ਼ਟਰਪਤੀ ਦਾ ਵੱਡਾ ਬਿਆਨ, ਯੂਕਰੇਨ ਨੇ ਵੀਜ਼ੇ ਦੀ ਸ਼ਰਤ ਕੀਤੀ ਖਤਮ

ETV Bharat Logo

Copyright © 2024 Ushodaya Enterprises Pvt. Ltd., All Rights Reserved.