ਮੋਗਾ: ਸ਼ਹਿਰ ਵਿੱਚ ਫ਼ਰੀਦਕੋਟ ਤੋਂ ਲੋਕ ਸਭਾ ਦੇ ਨੁੰਮਾਇੰਦੇ ਮੁਹੰਮਦ ਸਦੀਕ ਚੋਣ ਪ੍ਰਚਾਰ ਦੌਰਾਨ ਮੁਸ਼ਕਲਾਂ ਦੇ ਘੇਰੇ ਵਿੱਚ ਫਸ ਗਏ ਹਨ। ਸਦੀਕ ਨੇ ਚੋਣ ਕਮਿਸ਼ਨ ਤੋਂ ਚੋਣ ਰੈਲੀਆਂ ਦੀ ਮਨਜੂਰੀ ਲੈਣੀ ਵੀ ਜ਼ਰੂਰੀ ਨਹੀਂ ਸਮਝੀ ਤੇ ਬਿਨਾਂ ਮਨਜੂਰੀ ਤੋਂ ਹੀ 15 ਚੋਣ ਰੈਲੀਆਂ ਕਰ ਦਿੱਤੀਆਂ। ਇਸ ਦੇ ਚੱਲਦਿਆਂ ਐੱਸਡੀਐੱਮ ਕੰਮ ARO ਗੁਰਵਿੰਦਰ ਸਿੰਘ ਜੋਹਲ ਨੇ ਮੁਹੰਮਦ ਸਦੀਕ ਨੂੰ ਨੋਟਿਸ ਜਾਰੀ ਕਰ ਕੇ 24 ਘੰਟਿਆਂ 'ਚ ਜਵਾਬ ਤਲਬ ਕੀਤਾ ਹੈ।
ਇਸ ਸਬੰਧੀ ਡੀਸੀ ਸੰਦੀਪ ਹੰਸ ਨੇ ਦੱਸਿਆ ਕਿ ਕਾਂਗਰਸ ਦੇ ਨੁੰਮਾਇੰਦੇ ਮੁਹੰਮਦ ਸਦੀਕ ਵਲੋਂ ਪ੍ਰਸ਼ਾਸਨ ਦੀ ਇਜਾਜ਼ਤ ਤੋਂ ਬਿਨਾਂ 15 ਚੋਣ ਰੈਲੀਆਂ ਕੀਤੀਆਂ ਗਈਆਂ ਹਨ। ਜੋ ਕਿ ਸਿੱਧੇ ਤੌਰ 'ਤੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਹੈ।
ਡੀਸੀ ਨੇ ਕਿਹਾ ਦੀ ਅਜਿਹੀ ਸੂਰਤ 'ਚ ਚੋਣ ਕਮਿਸ਼ਨ ਦੇ ਨਿਯਮਾਂ ਮੁਤਾਬਕ ਇਨ੍ਹਾਂ 15 ਚੋਣ ਰੈਲੀਆਂ ਦਾ ਖ਼ਰਚ ਵੀ ਉਮੀਦਵਾਰ ਦੀ 70 ਲੱਖ ਰੁ. ਦੀ ਨਿਰਧਾਰਤ ਚੋਣ ਖ਼ਰਚ 'ਚ ਜੋੜ ਦਿਤਾ ਜਾਵੇਗਾ।