ETV Bharat / state

ਮੋਗਾ 'ਚ ਪੌਜ਼ੀਟਿਵ ਕੋਰੋਨਾ ਰਿਪੋਰਟ ਨੂੰ ਨੈਗੇਟਿਵ ਕਰਨ ਦਾ ਚੱਲ ਰਿਹਾ ਧੰਦਾ!, ਵੇਖੋ ਇਹ ਖ਼ਾਸ ਰਿਪੋਰਟ

ਮੋਗਾ ਦੇ ਵਿੱਚ ਵਿਦੇਸ਼ ਜਾਣ ਦੇ ਚੱਕਰ ਦੇ ਵਿੱਚ ਕੋਰੋਨਾ ਦੀ ਨੈਗੇਟਿਵ ਰਿਪੋਰਟ ਤਿਆਰ ਕਰਵਾਉਣ ਦਾ ਮਾਮਲਾ ਕਾਫ਼ੀ ਸੁਰੱਖਿਆ ਵਿੱਚ ਹੈ। ਪੜ੍ਹੋ ਪੂਰੀ ਖ਼ਬਰ

ਮੋਗਾ 'ਚ ਐਨ.ਆਰ.ਆਈ ਦੀ ਨੈਗੇਟਿਵ ਕੋਰੋਨਾ ਰਿਪੋਰਟ 'ਤੇ ਜ਼ਿਆਦਾ ਪੈਸੇ ਵਸੂਲਣ ਦਾ ਗੋਰਖ ਧੰਦਾ ਜ਼ੋਰਾਂ 'ਤੇ

author img

By

Published : Aug 20, 2020, 10:58 PM IST

ਮੋਗਾ: ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿੱਚ ਆਮ ਕੀਮਤ ਉੱਤੇ ਕੋਰੋਨਾ ਦੇ ਟੈਸਟਾਂ ਦੀ ਸੁਵਿਧਾ ਉਪਲੱਭਧ ਕਰਵਾ ਦਿੱਤੀ ਗਈ ਹੈ ਪਰ ਕੁੱਝ ਲੋਕਾਂ ਵੱਲੋਂ ਇਸ ਦਾ ਨਾਜਾਇਜ਼ ਫ਼ਾਇਦਾ ਚੁੱਕਿਆ ਜਾ ਰਿਹਾ ਹੈ। ਮੋਗੇ ਤੋਂ ਕੋਰੋਨਾ ਟੈਸਟਿੰਗ ਦੇ ਗੋਰਖ ਧੰਦੇ ਦਾ ਇੱਕ ਪਰਦਾਫ਼ਾਸ਼ ਹੋਇਆ ਹੈ। ਇਸ ਮਾਮਲੇ ਦੀ ਏਜੰਟ ਅਤੇ ਡਾਕਟਰ ਵਿਚਲੀ ਗੱਲਬਾਤ ਦੀ ਆਡੀਓ ਵੀ ਸਾਹਮਣੇ ਆਈ ਹੈ।

ਮੋਗਾ 'ਚ ਐਨ.ਆਰ.ਆਈ ਦੀ ਨੈਗੇਟਿਵ ਕੋਰੋਨਾ ਰਿਪੋਰਟ 'ਤੇ ਜ਼ਿਆਦਾ ਪੈਸੇ ਵਸੂਲਣ ਦਾ ਗੋਰਖ ਧੰਦਾ ਜ਼ੋਰਾਂ 'ਤੇ

ਓਮ ਪ੍ਰਕਾਸ਼ ਨੇ ਟੈਸਟ ਬਦਲੇ ਕੀਤੀ ਸੀ ਪੈਸਿਆਂ ਦੀ ਮੰਗ

ਟੈਸਟ ਕਰਵਾਉਣ ਵਾਲੇ ਚਰਨਜੀਤ ਨੇ ਦੱਸਿਆ ਕਿ ਉਹ ਆਪਣੇ ਮਾਤਾ-ਪਿਤਾ ਅਤੇ ਜੀਜੇ ਦਾ ਕੋਰੋਨਾ ਟੈਸਟ ਕਰਵਾਉਣ ਲਈ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਆਇਆ, ਪਰ ਭੀੜ ਹੋਣ ਕਾਰਨ ਉਹ ਉੱਥੋਂ ਵਾਪਸ ਜਾਣ ਲੱਗਿਆ ਤਾਂ ਅਚਾਨਕ ਹੀ ਇੱਕ ਓਮ ਪ੍ਰਕਾਸ਼ ਨਾਂਅ ਦਾ ਵਿਅਕਤੀ ਉਨ੍ਹਾਂ ਦੇ ਕੋਲ ਆਇਆ। ਉਸ ਨੇ ਕਿਹਾ ਕਿ ਉਸ ਨੂੰ ਡਾਕਟਰ ਨੇ ਭੇਜਿਆ ਹੈ ਅਤੇ ਜੇ ਤੁਸੀਂ ਟੈਸਟ ਕਰਵਾਉਣਾ ਹੈ ਤਾਂ ਪੈਸੇ ਲੱਗਣਗੇ।

ਚਰਨਜੀਤ ਸਿੰਘ।

ਪਰਿਵਾਰਕ ਮੈਂਬਰਾਂ ਨੇ ਜਾਣਾ ਸੀ ਵਿਦੇਸ਼

ਚਰਨਜੀਤ ਨੇ ਦੱਸਿਆ ਕਿ ਉਸ ਨੇ 3500 ਦੇ ਹਿਸਾਬ ਨਾਲ 9 ਵਿਅਕਤੀਆਂ ਦੇ 31,500 ਰੁਪਏ ਦੇ ਦਿੱਤੇ, ਪਰ ਪੈਸੇ ਦੇਣ ਅਤੇ ਸੈਂਪਲ ਦੇਣ ਉੱਤੇ ਵੀ ਉਸ ਦੇ ਪਰਿਵਾਰਕ ਮੈਂਬਰਾਂ ਦੀ ਕੋਰੋਨਾ ਰਿਪੋਰਟ ਨਹੀਂ ਆਈ। ਉਸ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਅਤੇ ਉਸ ਦੇ ਜੀਜੇ ਨੇ ਹਾਂਗਕਾਂਗ ਜਾਣਾ ਸੀ। ਪੀੜਤ ਨੇ ਇਸ ਸਬੰਧੀ ਡੀਜੀਪੀ ਪੰਜਾਬ, ਸਿਹਤ ਮੰਤਰੀ ਪੰਜਾਬ, ਐੱਸ.ਐੱਸ.ਪੀ ਅਤੇ ਡੀਸੀ ਮੋਗਾ ਨੂੰ ਸ਼ਿਕਾਇਤ ਪੱਤਰ ਦਿੱਤਾ ਹੈ।

ਓਮ ਪ੍ਰਕਾਸ਼।

ਏਜੰਟ ਨੇ ਸਾਰਾ ਠੀਕਰਾ ਭੰਨਿਆ ਡਾਕਟਰ ਦੇ ਸਿਰ

ਓਮ ਪ੍ਰਕਾਸ਼ ਜਿਸ ਨੇ ਕਿ ਚਰਨਜੀਤ ਤੋਂ ਪੈਸੇ ਲੈ ਕੇ ਕੋਰੋਨਾ ਰਿਪੋਰਟ ਬਣਵਾ ਕੇ ਦੇਣ ਦੇ ਲਈ ਕਿਹਾ ਸੀ। ਉਸ ਨੇ ਪੈਸੇ ਦੇ ਲੈਣ-ਦੇਣ ਅਤੇ ਕੋਰੋਨਾ ਦੀ ਪੌਜ਼ੀਟਿਵ ਰਿਪੋਰਟ ਨੂੰ ਨੈਗੇਟਿਵ ਕਰਨ ਨੂੰ ਲੈ ਕੇ ਸਾਰੇ ਦੋਸ਼ ਡਾਕਟਰ ਨਰੇਸ਼ ਆਮਲਾ ਉੱਤੇ ਲਾਏ ਹਨ। ਉਸ ਨੇ ਇਹ ਵੀ ਕਿਹਾ ਕਿ ਹੈ ਕਿ ਡਾਕਟਰ ਉਨ੍ਹਾਂ ਦੇ 1.70 ਲੱਖ ਰੁਪਏ ਵੀ ਦੱਬ ਗਿਆ ਹੈ।

ਡਾਕਟਰ ਨਰੇਸ਼ ਆਮਲਾ।

ਡਾਕਟਰ ਨਰੇਸ਼ ਨੇ ਐੱਸ.ਐੱਸ.ਪੀ ਮੋਗਾ ਨੂੰ ਦਿੱਤੀ ਦਰਖ਼ਾਸਤ

ਉੱਥੇ ਹੀ ਜਾਣਕਾਰੀ ਦਿੰਦੇ ਹੋਏ ਨੋਡਲ ਅਫ਼ਸਰ ਡਾਕਟਰ ਨਰੇਸ਼ ਨੇ ਕਿਹਾ ਕਿ ਉਸ ਉਪਰ ਲੱਗੇ ਇਲਜ਼ਾਮ ਸਰਾਸਰ ਗ਼ਲਤ ਹਨ। ਉਸ ਨੇ ਕਿਸੇ ਕੋਲੋਂ ਇੱਕ ਰੁਪਇਆ ਵੀ ਨਹੀਂ ਲਿਆ। ਉਸ ਨੇ ਦੱਸਿਆ ਕਿ ਉਸ ਨੇ ਖ਼ੁਦ ਐੱਸ.ਐੱਸ.ਪੀ ਮੋਗਾ ਨੂੰ ਦਰਖ਼ਾਸਤ ਦਿੱਤੀ ਹੈ ਅਤੇ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਬੇਨਤੀ ਕੀਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.