ਮੋਗਾ :ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰਿਆਂ ਹੀ ਪਾਰਟੀਆਂ ਸਰਗਰਮ ਹਨ। ਇਸ ਦੌਰਾਨ ਮੋਗਾ ਵਿਖੇ ਅਕਾਲੀ ਆਗੂਆਂ ਨੇ ਇੱਕ ਮੀਟਿੰਗਰੱਖੀ ਅਤੇ ਚੋਣਾਂ ਸਬੰਧੀਵੱਖ-ਵੱਖ ਨੀਤੀਆਂ ਬਣਾਈਆਂ।
ਅਕਾਲੀ ਆਗੂਆਂ ਨੇ ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਾਂਗਰਸ ਪਾਰਟੀ ਨੂੰ ਸਿੱਖ ਵਿਰੋਧੀ ਕਿਹਾ ਅਤੇ ਆਮ ਆਦਮੀ ਪਾਰਟੀ ਬਾਰੇ ਕਿਹਾ ਕਿ 'ਆਪ' ਦਾ ਭਵਿੱਖ ਖ਼ਤਮ ਹੋ ਚੁੱਕਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਇਸ ਵਾਰ ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ ਪੰਜਾਬ 'ਚ 13 ਦੀਆਂ 13 ਸੀਟਾਂ ਜਿੱਤੇਗਾ ਅਤੇ ਇਹ ਗਠਜੋੜਲੋਕ ਸਭਾ ਚੋਣਾਂ 2019 'ਚ ਇਤਿਹਾਸ ਬਣਾਵੇਗਾ।
ਜ਼ਿਕਰਯੋਗ ਹੈ ਕਿ ਇਸ ਮੀਟਿੰੰਗ ਦੇ ਵਿੱਚ ਤੀਰਥ ਸਿੰਘ ਮਾਹਲਾ, ਜ਼ਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤੋਂ ਇਲਾਵਾ ਮੋਗਾ ਜ਼ਿਲ੍ਹਾ ਦੀ ਸਮੂਹਅਕਾਲੀ ਆਗੂ ਮੌਜੂਦ ਸਨ।